ਬੱਚਿਆਂ ਸਾਹਮਣੇ ਰੱਖੋ ਮਰਿਆਦਾਪੂਰਨ ਵਿਹਾਰ
ਬੱਚੇ ਘਰ ਦੀ ਸ਼ੋਭਾ ਹੁੰਦੇ ਹਨ ਉਨ੍ਹਾਂ ਦੀਆਂ ਸ਼ਰਾਰਤਾਂ, ਸ਼ਰਾਰਤੀ ਹਾਸਾ ਅਤੇ ਨਾਦਾਨੀਆਂ ਮਾਤਾ-ਪਿਤਾ ਅਤੇ ਸਕੇ-ਸੰਬੰਧੀਆਂ ਦਾ ਮਨ ਮੋਹ ਲੈਂਦੀਆਂ ਹਨ ਬੱਚੇ ਸਰਲ ਮਨ ਰਾਹੀਂ ਮਨ ਦੀ ਗੱਲ ਬਿਨਾਂ ਸੋਚੇ ਸਮਝੇ ਸਭਨਾਂ ਵਿਚਕਾਰ ਬੋਲ ਦਿੰਦੇ ਹਨ ਤਾਂ ਉਨ੍ਹਾਂ ਨੂੰ ਬੱਚਾ ਸਮਝ ਕੇ ਮੁਆਫ ਕਰ ਦਿੱਤਾ ਜਾਂਦਾ ਹੈ ਪਰ ਕਦੇ-ਕਦੇ ਬੱਚੇ ਦੇ ਮੂੰਹ ’ਚੋਂ ਨਿੱਕਲੀ ਹੋਈ ਛੋਟੀ ਜਿਹੀ ਗੱਲ ਮਾਤਾ-ਪਿਤਾ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ, ਜਿਸ ਨਾਲ ਮਾਪੇ ਪ੍ਰੇਸ਼ਾਨ ਹੋ ਕੇ ਬੱਚੇ ਨੂੰ ਮਾਰਦੇ ਕੁੱਟਦੇ ਹਨ ਜੋ ਬਾਲ ਮਨ ਲਈ ਸਹੀ ਨਹੀਂ ਹੈ
ਜ਼ਿਆਦਾ ਸਮਝਾਉਣਾ ਵੀ ਉਨ੍ਹਾਂ ਦੇ ਸਿਰ ਉੱਪਰੋਂ ਕੱਢਣਾ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਤਾ-ਪਿਤਾ ਤਾਂ ਹਰ ਸਮੇਂ ਕੁਝ ਨਾ ਕੁਝ ਦੱਸਦੇ ਰਹਿੰਦੇ ਹਨ ਕਿਸੇ ਨਾ ਕਿਸੇ ਰੂਪ ’ਚ ਬੱਚਿਆਂ ਦੀਆਂ ਨਾਦਾਨੀਆਂ ਬਾਰੇ ਬੱਚਿਆਂ ਨੂੰ ਦੱਸਣਾ ਵੀ ਜ਼ਰੂਰੀ ਹੁੰਦਾ ਹੈ ਥੋੜ੍ਹੀ ਜਿਹੀ ਅਕਲਮੰਦੀ ਨਾਲ ਮਾਤਾ-ਪਿਤਾ ਬੱਚੇ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਖੁਦ ਨੂੰ ਸ਼ਰਮਿੰਦਾ ਹੋਣ ਤੋਂ ਬਚਾ ਸਕਦੇ ਹਨ
ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚੇ ਭਾਵੇਂ ਛੋਟੇ ਹੋਣ ਜਾਂ ਵੱਡੇ, ਕਦੇ ਵੀ ਉਨ੍ਹਾਂ ਸਾਹਮਣੇ ਕਿਸੇ ਸੰਬੰਧੀ ਜਾਂ ਜਾਣ-ਪਹਿਚਾਣ ਵਾਲਿਆਂ ਬਾਰੇ ਨਕਾਰਾਤਮਕ ਗੱਲ ਨਾ ਕਰਨ ਬੱਚਿਆਂ ਦੇ ਮਨ ’ਚ ਸ਼ੁਰੂ ਤੋਂ ਹੀ ਅਨਜਾਣੇ ’ਚ ਉਨ੍ਹਾਂ ਰਿਸ਼ਤਿਆਂ ’ਚ ਇੱਕ ਦੀਵਾਰ ਜਿਹੀ ਬਣਦੀ ਚਲੀ ਜਾਂਦੀ ਹੈ ਜਿਸ ਨੂੰ ਦੂਰ ਕਰਨਾ ਮਾਤਾ-ਪਿਤਾ ਲਈ ਮੁਸ਼ਕਲ ਹੋ ਜਾਂਦਾ ਹੈ
ਇਹ ਸੋਚ ਕੇ ਵੀ ਪਰਿਵਾਰ ’ਚ ਅਜਿਹੀ ਗੱਲ ਨਾ ਕਰੋ ਕਿ ਬੱਚੇ ਤਾਂ ਖੇਡਣ ’ਚ ਮਸਤ ਹਨ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਅਸੀਂ ਕਿਸ ਦੇ ਬਾਰੇ ਗੱਲਾਂ ਕਰ ਰਹੇ ਹਾਂ ਉਨ੍ਹਾਂ ਦੀ ਮੌਜ਼ੂਦਗੀ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜ਼ਿਆਦਾਤਰ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਅਤੇ ਉਹ ਕੁਝ ਅੱਧੀਆਂ-ਅਧੂਰੀਆਂ ਗੱਲਾਂ ਸੁਣਨ ’ਤੇ ਉਨ੍ਹਾਂ ਦਾ ਗਲਤ ਅਰਥ ਕੱਢ ਲੈਂਦੇ ਹਨ ਜੋ ਮਾਤਾ-ਪਿਤਾ ਲਈ ਭਾਰੀ ਪੈ ਸਕਦਾ ਹੈ
ਮਾਤਾ-ਪਿਤਾ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਕਦੇ ਉਹ ਕਿਸੇ ਸਮਾਰੋਹ ਜਾਂ ਕਿਸੇ ਦੇ ਘਰੋਂ ਆਉਣ, ਰਸਤੇ ’ਚ ਉੱਥੋਂ ਦੀਆਂ ਕਮੀਆਂ ’ਤੇ ਚਰਚਾ ਨਾ ਕਰਨ ਉਨ੍ਹਾਂ ਦੇ ਖਾਣ ਅਤੇ ਵਿਹਾਰ ਆਦਿ ਨੂੰ ਸਕਾਰਾਤਮਕ ਰੂਪ ਦੇਣ ਕਦੇ ਨਕਾਰਾਤਮਕ ਰੂਪ ਨਾ ਦੇਣ ਕਿਉਂਕਿ ਬੱਚੇ ਭੋਲ਼ੇਪਣ ’ਚ ਕਦੇ ਉਨ੍ਹਾਂ ਸਾਹਮਣੇ ਤੁਹਾਡੇ ਵਿਚਾਰ ਦੱਸ ਦੇਣ ਜਿਸ ਨਾਲ ਤੁਹਾਨੂੰ ਸ਼ਰਮਿੰਦਗੀ ਝੱਲਣੀ ਪਵੇ
ਬੱਚਿਆਂ ਸਾਹਮਣੇ ਕਦੇ ਰਿਸ਼ਤੇਦਾਰਾਂ ਦੀ ਤੁਲਨਾ ਨਾ ਕਰੋ, ਨਾ ਹੀ ਕਦੇ ਪੇਕਿਆਂ ਅਤੇ ਸਹੁਰਿਆਂ ਦੇ ਰਿਸ਼ਤੇ ’ਚ ਅੰਤਰ ਕੱਢੋ ਜੇਕਰ ਕੋਈ ਦੂਜਾ ਕਿਸੇ ਹੋਰ ਬਾਰੇ ਤੁਹਾਡੇ ਫੋਨ ’ਤੇ ਜਾਂ ਸਾਹਮਣੇ ਗੱਲ ਕਰ ਰਿਹਾ ਹੈ ਅਤੇ ਬੱਚੇ ਸਾਹਮਣੇ ਹਨ ਤਾਂ ਤੁਸੀਂ ਉਨ੍ਹਾਂ ਬਾਰੇ ਬੱਚਿਆਂ ਸਾਹਮਣੇ ਆਪਣੇ ਵਿਚਾਰ ਨਾ ਦਿਓ ਜੇਕਰ ਫੋਨ ’ਤੇ ਗੱਲ ਹੋ ਰਹੀ ਹੈ ਤਾਂ ਤੁਸੀਂ ਉਨ੍ਹਾਂ ਨੂੰ ਸਮਝਾ ਦਿਓ ਕਿ ਤੁਸੀਂ ਥੋੜ੍ਹੀ ਦੇਰ ’ਚ ਗੱਲ ਕਰੋਂਗੇ ਜਾਂ ਕਿਸੇ ਕੰਮ ਦਾ ਬਹਾਨਾ ਬਣਾ ਕੇ ਗੱਲ ਖ਼ਤਮ ਕਰਨ ਦੀ ਕੋਸ਼ਿਸ਼ ਕਰੋ
ਬੱਚਿਆਂ ਸਾਹਮਣੇ ਕਿਸੇ ਆਰਥਿਕ ਸਥਿਤੀ ਬਾਰੇ ਵੀ ਚਰਚਾ ਨਾ ਕਰੋ ਬੱਚਾ ਕਦੇ ਜੇਕਰ ਠੀਕ ਗੱਲ ਕਹਿ ਰਿਹਾ ਹੋਵੇ ਤਾਂ ਉਸ ਨੂੰ ਸਭ ਦੇ ਸਾਹਮਣੇ ਬੇਵਕੂਫ ਜਾਂ ਝੂਠਾ ਸਾਬਤ ਨਾ ਕਰੋ ਤੁਹਾਡੇ ਝੂਠਾ ਸਾਬਤ ਕਰਨ ’ਤੇ ਗੱਲ ਵਧ ਜਾਵੇਗੀ ਅਤੇ ਸਾਹਮਣੇ ਵਾਲਾ ਸਮਝ ਹੀ ਜਾਵੇਗਾ ਕਿਸੇ ਗੁਆਂਢੀ, ਰਿਸ਼ਤੇਦਾਰ ਨੂੰ ਕੋਈ ਉਪਨਾਮ ਦੇ ਕੇ ਨਾ ਬੁਲਾਓ ਜੇਕਰ ਬੱਚਿਆਂ ਨੂੰ ਸਮਝ ਆ ਗਿਆ ਤਾਂ ਉਨ੍ਹਾਂ ਸਾਹਮਣੇ ਉਸੇ ਨਾਂਅ ਨਾਲ ਪੁਕਾਰ ਸਕਦੇ ਹਨ ਜਿਸ ਨਾਲ ਤੁਹਾਨੂੰ ਉਨ੍ਹਾਂ ਅੱਗੇ ਅੱਖਾਂ ਹੇਠਾਂ ਕਰਨੀਆਂ ਪੈਣਗੀਆਂ
ਕਿਸੇ ਦੀ ਨਕਲ ਆਦਿ ਵੀ ਬੱਚਿਆਂ ਸਾਹਮਣੇ ਨਾ ਉਤਾਰੋ ਕਿਤੇ ਬੱਚੇ ਆਪਣੀ ਮਾਸੂਮੀਅਤ ਦੇ ਨਾਤੇ ਉਨ੍ਹਾਂ ਸਾਹਮਣੇ ਹੀ ਨਕਲ ਉਤਾਰਨ ਲੱਗ ਜਾਣ ਜਿਹੜੇ ਵਿਅਕਤੀਆਂ ਦੀ ਨਕਲ ਤੁਸੀਂ ਪਿੱਛੋਂ ਉਤਾਰਦੇ ਹੋ ਕਿਉਂਕਿ ਬੱਚੇ ਸੁਭਾਅ ’ਚ ਭੋਲ਼ੇ ਹੁੰਦੇ ਹਨ ਉਨ੍ਹਾਂ ਨੂੰ ਮੂੰਹ ਦੇਖਿਆ ਵਿਹਾਰ ਕਰਨਾ ਨਹੀਂ ਆਉਂਦਾ ਕਿ ਮੂੰਹ ’ਤੇ ਤਾਂ ਮਿੱਠੇ ਬਣ ਜਾਓ ਅਤੇ ਬਾਅਦ ’ਚ ਬੁਰਾ ਭਲਾ ਕਹੋ
ਪਤੀ-ਪਤਨੀ ਨੂੰ ਪਰਿਵਾਰ ਸਬੰਧੀ ਬਹਿਸ ਤੋਂ ਬਚਣਾ ਚਾਹੀਦਾ ਹੈ ਝੂਠ ਬੋਲਣਾ ਉਂਜ ਵੀ ਗਲਤ ਆਦਤ ਹੈ ਇਸ ਗੱਲ ਦਾ ਧਿਆਨ ਰੱਖੋ ਕਿ ਖੁਦ ਵੀ ਬੱਚਿਆਂ ਸਾਹਮਣੇ ਜ਼ਿਆਦਾ ਝੂਠ ਦਾ ਸਹਾਰਾ ਨਾ ਲਓ ਸਾਂਝੇ ਪਰਿਵਾਰ ’ਚ ਰਹਿੰਦੇ ਹੋਏ ਬੱਚਿਆਂ ਨੂੰ ਸੁਭਾਵਿਕ ਢੰਗ ਨਾਲ ਜਿਉਣ ਦਾ ਮੌਕਾ ਦਿਓ ਉਨ੍ਹਾਂ ਨੂੰ ਨਾ ਸਮਝਾਓ ਕਿ ਕੌਣ ਬੁਰਾ ਹੈ, ਕੌਣ ਚੰਗਾ ਉਨ੍ਹਾਂ ਦੀਆਂ ਗੱਲਾਂ ਸੁਣਨ ਦੀ ਆਦਤ ਵੀ ਨਾ ਪਾਓ ਕਦੇ ਬੱਚਾ ਸੁਣ ਕੇ ਕੁਝ ਬੋਲਦਾ ਹੈ ਤਾਂ ਉਸ ਨੂੰ ਸਮਝਾਓ ਕਿ ਵੱਡਿਆਂ ਦੀਆਂ ਗੱਲਾਂ ’ਤੇ ਧਿਆਨ ਨਹੀਂ ਦੇਣਾ ਚਾਹੀਦਾ, ਇਹ ਗੰਦੀ ਆਦਤ ਹੈ ਬੱਚਿਆਂ ਨੂੰ ਕਦੇ ਇਨ੍ਹਾਂ ਗੱਲਾਂ ਲਈ ਉਤਸ਼ਾਹਿਤ ਨਾ ਕਰੋ
ਬੱਚਿਆਂ ਨੂੰ ਆਪਣਾ ਬਚਪਨ ਖੁਸ਼ੀ ਨਾਲ ਜਿਉਣ ਦਿਓ ਉਨ੍ਹਾਂ ’ਤੇ ਆਪਣੀ ਪਸੰਦ ਨਾ ਥੋਪੋ ਬੱਚਿਆਂ ਨੂੰ ਜ਼ਿਆਦਾ ਅਨੁਸ਼ਾਸਨ ’ਚ ਨਾ ਰੱਖੋ ਜ਼ਬਰਦਸਤੀ ਉਨ੍ਹਾਂ ਨੂੰ ਕਿਸੇ ਦੇ ਆਉਣ ’ਤੇ ਨਾਲ ਨਾ ਰੱਖੋ, ਨਾ ਹੀ ਉਨ੍ਹਾਂ ਨੂੰ ਉੱਥੋਂ ਜਾਣ ਨੂੰ ਕਹੋ
ਨੀਤੂ ਗੁਪਤਾ