ਤੇਜ਼ ਬੁਖਾਰ, ਖੰਘ, ਗਲ ’ਚ ਖਰਾਸ਼ ਹੋਵੇ ਤਾਂ ਰਹੋ ਸਾਵਧਾਨ ਓਮੀਕ੍ਰਾਨ ਵੈਰੀਐਂਟ ਵਾਂਗ ਹੀ ਹਨ ਨਵੇਂ ਕੋਰੋਨਾ ਦੇ ਲੱਛਣ
ਵਿਸ਼ਵ ਪੱਧਰ ’ਤੇ ਕੋਵਿਡ ਮਾਮਲਿਆਂ ’ਚ ਗਿਰਾਵਟ ਦੇ ਬਾਵਜ਼ੂਦ ਕੁਝ ਦੇਸ਼ਾਂ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਡਬਲਿਊਐੱਚਓ ਦਾ ਕਹਿਣਾ ਹੈ ਕਿ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਇਸ ਦੇ ਲੱਛਣ ਓਮੀਕ੍ਰਾਨ ਵੈਰੀਐਂਟ ਵਰਗੇ ਹੀ ਹਨ, ਇਸ ’ਚ ਤੇਜ਼ ਬੁਖਾਰ, ਖੰਘ, ਗਲ ’ਚ ਖਾਰਸ਼, ਸਰੀਰ ’ਚ ਦਰਦ, ਪੇਟ ਦੀ ਪ੍ਰੇਸ਼ਾਨੀ, ਸਿਰਦਰਦ ਅਤੇ ਠੰਢ ਲੱਗਣਾ ਸ਼ਾਮਲ ਹਨ
ਭਾਰਤ ਦੇਸ਼ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਫਿਰ ਤੋਂ ਕੋਰੋਨਾ ਦਾ ਸੰਕਰਮਣ ਵਧਦਾ ਨਜ਼ਰ ਆ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਨੂੰ ਲੈ ਕੇ ਦੇਸ਼ ’ਚ ਗੰਭੀਰ ਲਾਪਰਵਾਹੀ ਦੇਖੀ ਜਾ ਰਹੀ ਹੈ ਜਿਸ ਦਾ ਨਤੀਜਾ ਹੈ ਕਿ ਇਨ੍ਹਾਂ ਦਿਨੀਂ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋਣ ਲੱਗਾ ਹੈ ਲਾਕਡਾਊਨ ਦੌਰਾਨ ਲੱਗੀਆਂ ਪਾਬੰਦੀਆਂ ਨੂੰ ਭਲੇ ਸਰਕਾਰ ਨੇ ਹੌਲੀ-ਹੌਲੀ ਖਤਮ ਕਰ ਦਿੱਤਾ ਸੀ
ਪਰ ਪਾਬੰਦੀ ਹਟਾਉਣ ਤੋਂ ਬਾਅਦ ਵੀ ਸਰਕਾਰ ਗਾਈਡਲਾਇਨ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਕਰਦੀ ਰਹਿੰਦੀ ਹੈ ਸਰਕਾਰ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਰੱਖਣ, ਲਗਾਤਾਰ ਮਾਸਕ ਲਗਾਉਣ ਤੇ ਇੱਕ ਥਾਂ ’ਤੇ ਨਿਰਧਾਰਤ ਗਿਣਤੀ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਨਾ ਹੋਣ ਦੀ ਸਲਾਹ ਦਿੰਦੀ ਰਹੀ ਹੈ ਪਰ ਲੋਕ ਲਾਕਡਾਊਨ ਹਟਣ ਦੇ ਨਾਲ ਹੀ ਦੇਸ਼ ਨੂੰ ਕੋਰੋਨਾ ਮੁਕਤ ਸਮਝ ਕੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ ਇੱਥੇ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਕੋਰੋਨਾ ਮਹਾਂਮਾਰੀ ਖ਼ਤਮ ਨਹੀਂ ਹੋ ਰਹੀ, ਸਗੋਂ ਫੈਲ ਰਹੀ ਹੈ
Also Read :-
- ਕੋਰੋਨਾ ਵਾਰੀਅਰਜ਼ ਦੀ ਭੂਮਿਕਾ ‘ਚ ਡੇਰਾ ਸੱਚਾ ਸੌਦਾ
- ਕੰਨਿਆ ਦੀ ਸ਼ਾਦੀ ’ਚ ਕੀਤਾ ਆਰਥਿਕ ਸਹਿਯੋਗ
- ਬੂੰਦ-ਬੂੰਦ ਇਨਸਾਨੀਅਤ ਨੂੰ ਸਮਰਪਿਤ
ਇਸ ਲਈ ਇਸ ਦੇ ਬਚਾਅ ਦੇ ਉਪਾਆਂ ਨੂੰ ਹਰ ਪਲ ਧਿਆਨ ’ਚ ਰੱਖਣਾ ਜ਼ਿਆਦਾ ਜ਼ਰੂਰੀ ਹੈ
ਸਾਫ-ਸਫਾਈ ਰੱਖੋ:
ਵਿਸ਼ਵ ਸਿਹਤ ਸੰਗਠਨ ਮੁਤਾਬਕ, ਕੋਰੋਨਾ ਵਾਇਰਸ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਬੇਸਿਕ ਅਤੇ ਮਹੱਤਵਪੂਰਨ ਉਪਾਅ ਹੈ ਕਿ ਅਸੀਂ ਸਫਾਈ ਨਾਲ ਰਹੀਏ ਸਮੇਂ-ਸਮੇਂ ’ਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ ਜਾਂ ਤੁਸੀਂ ਭਾਵੇਂ ਤਾਂ ਇੱਕ ਅਲਕੋਹਲ ਬੇਸਡ ਸੈਨੇਟਾਈਜ਼ਰ ਵੀ ਵਰਤ ਸਕਦੇ ਹੋ ਸੈਨੇਟਾਈਜ਼ਰ ਨੂੰ ਹੱਥਾਂ ’ਤੇ ਚੰਗੀ ਤਰ੍ਹਾਂ ਲਗਾਓ ਇਸ ਨਾਲ ਜੇਕਰ ਤੁਹਾਡੇ ਹੱਥ ’ਤੇ ਵਾਇਰਸ ਮੌਜ਼ੂਦ ਹੋਇਆ ਤਾਂ ਵੀ ਖ਼ਤਮ ਹੋ ਜਾਵੇਗਾ
ਆਪਣੀਆਂ ਅੱਖਾਂ ਨੂੰ ਛੂਹਣ ਤੋਂ ਬਚੋ, ਨੱਕ ਅਤੇ ਮੂੰਹ ’ਤੇ ਵੀ ਹੱਥ ਲਗਾਉਣ ਤੋਂ ਬਚੋ ਅਸੀਂ ਆਪਣੇ ਹੱਥ ਨਾਲ ਕਈ ਥਾਵਾਂ ਨੂੰ ਛੂੰਹਦੇ ਹਾਂ ਅਤੇ ਇਸ ਦੌਰਾਨ ਸੰਭਵ ਹੈ ਕਿ ਸਾਡੇ ਹੱਥ ’ਚ ਵਾਇਰਸ ਚਿਪਕ ਜਾਵੇ ਜੇਕਰ ਅਸੀਂ ਉਸੇ ਅਵਸਥਾ ’ਚ ਆਪਣੇ ਨੱਕ, ਮੂੰਹ ਅਤੇ ਅੱਖ ਨੂੰ ਛੂੰਹਦੇ ਹਾਂ ਤਾਂ ਵਾਇਰਸ ਦੇ ਸਰੀਰ ’ਚ ਦਾਖਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਜੇਕਰ ਤੁਸੀਂ ਛਿੱਕ ਰਹੇ ਹੋ ਜਾਂ ਫਿਰ ਖੰਘ ਰਹੇ ਹੋ, ਤਾਂ ਆਪਣੇ ਮੂੰਹ ਸਾਹਮਣੇ ਟਿਸ਼ੂ ਜ਼ਰੂਰ ਰੱਖੋ ਅਤੇ ਜੇਕਰ ਤੁਹਾਡੇ ਕੋਲ ਉਸ ਸਮੇਂ ਟਿਸ਼ੂ ਨਾ ਹੋਣ ਤਾਂ ਆਪਣੇ ਹੱਥ ਨੂੰ ਅੱਗੇ ਕਰਕੇ ਕੂਹਣੀ ਦੀ ਓਟ ਨਾਲ ਛਿੱਕੋ ਜਾਂ ਖੰਘੋ ਜੇਕਰ ਤੁਸੀਂ ਕੋਈ ਟਿਸ਼ੂ ਇਸਤੇਮਾਲ ਕੀਤਾ ਹੈ, ਤਾਂ ਉਸ ਨੂੰ ਜਿੰਨੀ ਜਲਦੀ ਹੋ ਸਕੇ, ਡਿਸਪੋਜ਼ ਕਰ ਦਿਓ
ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ:
ਸੋਸ਼ਲ ਡਿਸਟੈਂਸਿੰਗ ਤਹਿਤ ਲੋਕਾਂ ਨੂੰ ਇੱਕ-ਦੂਜੇ ਤੋਂ ਘੱਟ ਤੋਂ ਘੱਟ ਦੋ ਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ
ਬਹੁਤ ਸਾਰੀਆਂ ਥਾਵਾਂ ’ਤੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ ’ਚ ਹੀ ਰਹਿਣ ਅਤੇ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਘਰੋਂ ਬਾਹਰ ਨਾ ਨਿੱਕਲਣ ਤਾਂ ਕਿ ਸੰਕਰਮਿਤ ਲੋਕਾਂ ਦੇ ਸੰਪਰਕ ’ਚ ਆਉਣ ਤੋਂ ਬਚਿਆ ਜਾ ਸਕੇ
ਮਾਸਕ ਦੀ ਵਰਤੋਂ ਕਰੋ:
ਜੇਕਰ ਤੁਸੀਂ ਕਿਸੇ ਅਜਿਹੇ ਮਾਸਕ ਦੀ ਵਰਤੋਂ ਕਰਦੇ ਹੋ ਜੋ ਇੱਕਦਮ ਸਾਧਾਰਨ ਹੈ ਅਤੇ ਜਿਸ ਨੂੰ ਤੁਸੀਂ ਸੁਪਰ ਮਾਰਕਿਟ ਤੋਂ ਖਰੀਦਿਆ ਸੀ, ਤਾਂ ਉਹ ਤੁਹਾਡੇ ਲਈ ਮੱਦਦਗਾਰ ਨਹੀਂ ਹੋਵੇਗਾ ਹਾਲਾਂਕਿ ਜੇਕਰ ਸਾਹਮਣੇ ਤੋਂ ਕਈ ਸੰਕਰਮਿਤ ਵਿਅਕਤੀ ਛਿੱਕ ਦਿੰਦਾ ਹੈ ਤਾਂ ਉਸ ਹਾਲਤ ’ਚ ਇਹ ਜ਼ਰੂਰ ਕੁਝ ਮੱਦਦਗਾਰ ਸਾਬਤ ਹੋ ਸਕਦਾ ਹੈ ਜ਼ਰੂਰੀ ਇਹ ਹੈ ਕਿ ਤੁਸੀਂ ਐੱਨਐੱਚ-10 ਮਾਸਕ ਦੀ ਵਰਤੋਂ ਕਰੋ ਇਸ ਤੋਂ ਇਲਾਵਾ ਮਾਰਕਿਟ ’ਚ ਹੋਰ ਵੀ ਚੰਗੇ ਮਾਸਕ ਉਪਲੱਬਧ ਹਨ ਨਾਲ ਹੀ ਘਰ ’ਚ ਬਣੇ ਕੱਪੜੇ ਦੇ ਮਾਸਕ ਵੀ ਵਰਤੇ ਜਾ ਸਕਦੇ ਹਨ
ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਓ:
ਇਸ ਗੱਲ ’ਚ ਰੱਤੀਭਰ ਵੀ ਸ਼ੱਕ ਨਹੀਂ ਹੈ ਕਿ ਮਹਾਂਮਾਰੀ ਦੇ ਇਸ ਦੌਰ ’ਚ ਮਾਨਸਿਕ ਤਨਾਅ ਹੋ ਸਕਦਾ ਹੈ ਜਿਵੇਂ ਤੁਹਾਨੂੰ ਬੇਚੈਨੀ ਮਹਿਸੂਸ ਹੋ ਰਹੀ ਹੋਵੇ, ਤੁਸੀਂ ਤਨਾਅ ਮਹਿਸੂਸ ਕਰ ਰਹੇ ਹੋ, ਪ੍ਰੇਸ਼ਾਨ ਹੋ ਰਹੇ ਹੋ, ਦੁਖੀ ਹੋ, ਇਕੱਲਾ ਮਹਿਸੂਸ ਕਰ ਰਹੇ ਹੋ ਇਸ ਦੇ ਲਈ ਬ੍ਰਿਟਿਸ਼ ਨੈਸ਼ਨਲ ਹੈਲਥ ਸਰਵਿਸ ਨੇ ਦਸ ਟਿਪਸ ਦਿੱਤੇ ਹਨ, ਜਿਸ ਨਾਲ ਤੁਸੀਂ ਆਪਣੀ ਮਾਨਸਿਕ ਸਥਿਤੀ ਨੂੰ ਬਿਹਤਰ ਬਣਾਏ ਰੱਖ ਸਕਦੇ ਹੋ
- ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਫੋਨ, ਵੀਡੀਓ ਕਾਲ ਜਾਂ ਫਿਰ ਸੋਸ਼ਲ ਮੀਡੀਆ ਜ਼ਰੀਏ ਸੰਪਰਕ ’ਚ ਬਣੇ ਰਹੋ
- ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਰਹੋ, ਜਿਨ੍ਹਾਂ ਤੋਂ ਤੁਹਾਨੂੰ ਪ੍ਰੇਸ਼ਾਨੀ ਹੋ ਰਹੀ ਹੋਵੇ
- ਦੂਜੇ ਲੋਕਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ
- ਆਪਣੀ ਨਵੇਂ ਦਿਨ ਦੇ ਰੂਟੀਨ ਨੂੰ ਵਿਹਾਰਕ ਤਰੀਕੇ ਨਾਲ ਪਲਾਨ ਕਰੋ
- ਆਪਣੇ ਸਰੀਰ ਦਾ ਧਿਆਨ ਰੱਖੋ ਰੈਗੂਲਰ ਕਸਰਤ ਅਤੇ ਖਾਣ-ਪੀਣ ਦਾ ਧਿਆਨ ਰੱਖੋ
- ਤੁਸੀਂ ਜਿੱਥੋਂ ਵੀ ਜਾਣਕਾਰੀਆਂ ਲੈ ਰਹੇ ਹੋ ਉਹ ਭਰੋਸੇਯੋਗ ਸੂਤਰਾਂ ਤੋਂ ਹੋਣ ਅਤੇ ਇਸ ਮਹਾਂਮਾਰੀ ਬਾਰੇ ਬਹੁਤ ਜ਼ਿਆਦਾ ਨਾ ਪੜ੍ਹੋ
- ਆਪਣੇ ਵਿਹਾਰ ਨੂੰ ਆਪਣੇ ਕੰਟਰੋਲ ’ਚ ਰੱਖੋ
- ਆਪਣੇ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖੋ
- ਵਰਤਮਾਨ ’ਤੇ ਫੋਕਸ ਰੱਖੋ ਅਤੇ ਇਹ ਯਾਦ ਰੱਖੋ ਕਿ ਇਹ ਸਮਾਂ ਚਿਰ-ਸਥਾਈ ਨਹੀਂ ਹੈ
- ਆਪਣੀ ਨੀਂਦ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਪੈਣ ਦਿਓ
ਕੀ ਕਹਿੰਦਾ ਹੈ ਡਬਲਿਊਐੱਚਓ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕਿਹਾ ਕਿ ਭਾਰਤ ’ਚ ਵਧ ਰਹੇ ਕੋਰੋਨਾ ਲਈ ਨਵਾਂ ਓਮੀਕ੍ਰਾਨ ਵੇਰੀਐਂਟ ਐਕਸਬੀਬੀ.1.16 ਜ਼ਿੰਮੇਵਾਰ ਹੈ ਵਿਸ਼ਵ ਸਿਹਤ ਨਿਗਮ ਨੇ ਕਿਹਾ ਹੈ ਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਹਸਪਤਾਲ ’ਚ ਭਰਤੀ ਹੋਣ ਜਾਂ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ’ਚ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ ਹਾਲੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਹੀ ਨਹੀਂ, ਸਗੋਂ ਪੂਰੇ ਦੱਖਣ-ਪੂਰਬ ਏਸ਼ੀਆ ’ਚ ਨਵੇਂ ਕੋਵਿਡ ਮਾਮਲਿਆਂ ’ਚ ਅਚਾਨਕ ਕਾਫੀ ਵਾਧਾ ਦੇਖਿਆ ਗਿਆ ਹੈ, ਜਦਕਿ ਵਿਸ਼ਵ ਪੱਧਰ ’ਤੇ ਮਾਮਲਿਆਂ ’ਚ ਲਗਭਗ 27 ਪ੍ਰਤੀਸ਼ਤ ਦੀ ਕਮੀ ਆਈ ਹੈ ਭਾਰਤ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ 437 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਵਾਧੇ ਲਈ ਨਵਾਂ ਓਮੀਕ੍ਰਾਨ ਵੇਰੀਐਂਟ ਐਕਸਬੀਬੀ.1.16 ਜ਼ਿੰਮੇਵਾਰ ਹੈ, ਇਹ ਵੇਰੀਐਂਟ ਬੀਏ.2.10.1 ਅਤੇ ਬੀਏ.2.75 ਦਾ ਰਿਕੰਬਾਇੰਡ ਹੈ
ਭਾਰਤ ਤੋਂ ਇਲਾਵਾ ਦੱਖਣ-ਪੂਰਬ ਏਸ਼ੀਆ ਦੇ ਹੋਰ ਦੇਸ਼ ਇੰਡੋਨੇਸ਼ੀਆ ਅਤੇ ਥਾਈਲੈਂਡ ’ਚ ਵੀ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਵਾਧਾ ਹੋਇਆ ਹੈ ਸੰਗਠਨ ਨੇ ਕਿਹਾ ਹੈ ਕਿ ਪੂਰੇ ਦੱਖਣ ਏਸ਼ੀਆ ਖੇਤਰ ’ਚ ਪਿਛਲੇ 28 ਦਿਨਾਂ ਦੇ ਸਮੇਂ ’ਚ ਲਗਭਗ 152 ਪ੍ਰਤੀਸ਼ਤ ਦਾ ਵਾਧਾ ਹੋਇਆ 27 ਫਰਵਰੀ 2023 ਤੋਂ ਲੈ ਕੇ 26 ਮਾਰਚ ਦੌਰਾਨ ਵਿਸ਼ਵ ਪੱਧਰ ’ਤੇ ਕੋਰੋਨਾ ਦੇ 36 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 25 ਹਜ਼ਾਰ ਲੋਕਾਂ ਦੀ ਕੋਵਿਡ ਨਾਲ ਮੌਤ ਹੋ ਗਈ ਹੈ
ਕੋਰੋਨਾ ਵਾਰੀਅਰਸ ਨੂੰ ਡੇਰਾ ਸੱਚਾ ਸੌਦਾ ਨੇ ਕੀਤਾ ਸੀ ਅਨੋਖਾ ਸੈਲਿਊਟ
ਦੁਨੀਆਂ ਭਰ ’ਚ ਕੋਰੋਨਾ ਆਪਣਾ ਭਿਆਨਕ ਰੂਪ ਦਿਖਾ ਚੁੱਕਾ ਹੈ ਫਿਰ ਤੋਂ ਕੋਰੋਨਾ ਦੀ ਆਹਟ ਸੁਣਾਈ ਦੇ ਰਹੀ ਹੈ, ਇਨ੍ਹਾਂ ਸਭ ’ਚ ਅਜਿਹੇ ਇਨਸਾਨ ਵੀ ਹਨ ਜੋ ਖੁਦ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ, ਦੂਜਿਆਂ ਦੇ ਜੀਵਨ ਨੂੰ ਕੋਰੋਨਾ ਤੋਂ ਬਚਾਉਣ ’ਚ ਢਾਲ ਬਣਦੇ ਰਹੇ ਹਨ ਕੋਰੋਨਾ ਵਾਰੀਅਰਸ ਦੇ ਰੂਪ ’ਚ ਡਾਕਟਰ, ਸਿਹਤ ਕਰਮੀ, ਫੌਜ ਅਤੇ ਪੁਲਿਸ ਦੇ ਜਵਾਨਾਂ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਅਗਲੀ ਲਾਈਨ ’ਚ ਨਜ਼ਰ ਆਏ ਹਨ ਡੇਰਾ ਸੱਚਾ ਸੌਦਾ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਦੁਨੀਆਂਭਰ ’ਚ ਕੋਰੋਨਾ ਵਾਰੀਅਰਸ ਨੂੰ ਆਪਣੇ ਅੰਦਾਜ਼ ’ਚ ਸੈਲਿਊਟ ਕੀਤਾ ਸੀ
ਇਨ੍ਹਾਂ ਵਾਰੀਅਰਸ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਸਿਹਤਮੰਦ ਰਹਿਣ ਲਈ ਕਿੱਟਾਂ ਵੀ ਵੰਡੀਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ ਸੱਦੇ ’ਤੇ ਸ਼ੁਰੂ ਹੋਈ ਇਸ ਮੁਹਿੰਮ ਰਾਹੀਂ ਡੇਰਾ ਸੱਚਾ ਸੌਦਾ ਸੇਵਾਦਾਰ ਅਤੇ ਸਾਧ-ਸੰਗਤ ਇਸ ਦੌਰ ’ਚ ਕੋਰੋਨਾ ਵਾਰੀਅਰਸ ਦੇ ਤੌਰ ’ਤੇ ਕੰਮ ਕਰ ਰਹੇ ਡਾਕਟਰ, ਨਰਸ, ਪੁਲਿਸ ਅਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਕਿਨੂੰ, ਸੰਤਰਾ, ਨਿੰਬੂ ਪਾਣੀ ਅਤੇ ਫਰੂਟ ਦੇ ਕੇ ਉਨ੍ਹਾਂ ਦੀ ਸਿਹਤ ਦੀ ਕਾਮਨਾ ਕੀਤੀ ਪੂਜਨੀਕ ਗੁਰੂ ਜੀ ਨੇ ਸੱਦਾ ਦਿੱਤਾ ਸੀ
ਕਿ ਜਿੱਥੇ ਵੀ ਕੋਰੋਨਾ ਵਾਰੀਅਰਸ ਦਿਖਣ ਉਨ੍ਹਾਂ ਨੂੰ ਸੈਲਿਊਟ ਕਰੋ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰੋ ਹਮੇਸ਼ਾ ਮਾਨਵਤਾ ਹਿੱਤ ’ਚ ਕੰਮ ਕਰਨ ਵਾਲੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਜਗ੍ਹਾ-ਜਗ੍ਹਾ ਕੋਰੋਨਾ ਵਾਰੀਅਰਸਾਂ ਨੂੰ ਨਿੰਬੂ ਪਾਣੀ, ਫਰੂਟਾਂ ਨਾਲ ਭਰੀਆਂ ਟੋਕਰੀਆਂ, ਕੈਲਸ਼ੀਅਮ ਨਾਲ ਭਰਪੂਰ ਦਵਾਈਆਂ ਆਦਿ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਇਹੀ ਨਹੀਂ, ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਸੈਨੇਟਾਈਜ਼ ਅਭਿਆਨ ਚਲਾਇਆ ਸੀ, ਜਿਸ ਦੌਰਾਨ ਧਾਰਮਿਕ ਅਤੇ ਜਨਤਕ ਥਾਵਾਂ ’ਤੇ ਸੈਨੇਟਾਈਜ਼ ਦੇ ਨਾਲ-ਨਾਲ ਸਫਾਈ ਵੀ ਕੀਤੀ ਗਈ ਸੀ