ਹਰ ਚੀਜ਼ ’ਚ ਫਾਇਦੇ ਨੁਕਸਾਨ ਦੋਵੇਂ ਰਹਿੰਦੇ ਹਨ ਜੇਕਰ ਸਾਵਧਾਨੀ ਨਾ ਵਰਤੀ ਜਾਵੇ, ਸਮਝਦਾਰੀ ਤੋਂ ਕੰਮ ਨਾ ਲਿਆ ਜਾਵੇ ਤਾਂ ਗਲਤ ਲੜਕੀ ਨੂੰ ਰੂਮ-ਮੈਟ ਬਣਾ ਕੇ ਜਾਨ ਮੁਸੀਬਤ ’ਚ ਪੈ ਸਕਦੀ ਹੈ ਇਸ ਤੋਂ ਇਲਾਵਾ ਕੁਝ ਗੱਲਾਂ ਨੂੰ ਪਹਿਲਾਂ ਹੀ ਕਲੀਅਰ ਕਰ ਲਿਆ ਜਾਵੇ ਤਾਂ ਬਾਅਦ ਦੀਆਂ ਮੁਸੀਬਤਾਂ ਅਤੇ ਕਈ ਤਰ੍ਹਾਂ ਦੇ ਝਮੇਲਿਆਂ ਅਤੇ ਗੁੱਸੇ-ਗਿਲੇ ਆਦਿ ਤੋਂ ਬਚਿਆ ਜਾ ਸਕਦਾ ਹੈ ਵਨੀਸ਼ਾ, ਪੀਆ, ਮਾਇਰਾ ’ਚ ਬਹੁਤ ਚੰਗੀ ਟਿਊਨਿੰਗ ਹੈ ਹਾਲਾਂਕਿ ਇਨ੍ਹਾਂ ਦਾ ਆਪਸ ’ਚ ਕੋਈ ਰਿਸ਼ਤਾ ਨਹੀਂ ਹੈ ਤਿੰਨੇ ਵੱਖ-ਵੱਖ ਸੂਬਿਆਂ ਤੋਂ ਆਈਆਂ ਹਨ ਵਨੀਸ਼ਾ ਰਾਜਸਥਾਨ ਦੀ ਹੈ, ਪੀਆ ਅਸਾਮ ਤੋਂ ਅਤੇ ਮਾਇਰਾ ਪੰਜਾਬ ਤੋਂ ਇਨ੍ਹਾਂ ਦੀ ਦੋਸਤੀ ’ਚ ਧਰਮ ਵਿਚਕਾਰ ਨਹੀਂ ਆਇਆ ਹੈ।

ਉਨ੍ਹਾਂ ਨੂੰ ਇੱਕ ਦੂਜੇ ਦੇ ਕਲਚਰ ਬਾਰੇ ਜਾਣਨ ਦੀ ਉਤਸੁਕਤਾ ਰਹਿੰਦੀ ਹੈ ਅਤੇ ਇੱਕ ਦੂਜੇ ਦੀ ਭਾਸ਼ਾ ਸਿੱਖਣ ਦਾ ਚਾਅ ਤਿੰਨੇ ਰੂਮਮੇਟਸ ਹਨ ਹੈਦਰਾਬਾਦ ’ਚ ਜਾੱਬ ਕਰ ਰਹੀਆਂ ਹਨ ਰੂਮ-ਮੇਟ ਸਿਸਟਮ ਅੱਜ ਦੀ ਜ਼ਰੂਰਤ ਦੀ ਦੇਣ ਹੈ ਪੜ੍ਹਾਈ ਜਾਂ ਨੌਕਰੀ ਕਾਰਨ ਲੜਕੀਆਂ ਨੂੰ ਘਰ ਤੋਂ ਦੂਰ ਰਹਿਣਾ ਪੈ ਸਕਦਾ ਹੈ ਅਜਿਹੇ ’ਚ ਇਕੱਲੇ ਮਕਾਨ ਲੈਣਾ ਨਾ ਸੇਫ ਹੈ, ਨਾ ਇਕੋਨਾਮੀਕਲ ਅਜਿਹੇ ’ਚ ਆਪਣੇ ਹੀ ਉਮਰ ਗਰੁੱਪ ਦੀਆਂ ਲੜਕੀਆਂ ਨਾਲ ਘਰ ਸ਼ੇਅਰ ਕਰਨਾ ਉਨ੍ਹਾਂ ਦੇ ਹਿਤ ’ਚ ਰਹਿੰਦਾ ਹੈ ਕਿਰਾਇਆ ਵੰਡੇ ਜਾਣ ਨਾਲ ਖਰਚ ਵੀ ਘੱਟ ਹੋ ਜਾਂਦਾ ਹੈ ਕੰਪਨੀ ਵੀ ਰਹਿੰਦੀ ਹੈ ਅਤੇ ਸੇਫਟੀ ਵੀ ਮਹਿਸੂਸ ਹੁੰਦੀ ਹੈ।

ਸੁੱਖ-ਦੁੱਖ ਦਾ ਸਾਥ ਹੋ ਜਾਣ ਨਾਲ ਸਮਾਂ ਅਰਾਮ ਨਾਲ ਬੀਤਣ ਲਗਦਾ ਹੈ ਮਾਂ ਬਾਪ ਦੀ ਚਿੰਤਾ ਵੀ ਘੱਟ ਹੋ ਜਾਂਦੀ ਹੈ ਨਹੀਂ ਤਾਂ ਜਵਾਨ ਲੜਕੀਆਂ ਦੇ ਮਾਂ-ਬਾਪ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਰਹਿਣ ਕਾਰਨ ਚਿੰਤਾਗ੍ਰਸਤ ਰਹਿੰਦੇ ਹਨ ਲੋਕੇਸ਼ਨ ਚੁਣਦੇ ਹੋਏ:- ਇਹ ਧਿਆਨ ਰੱਖੋ ਕਿ ਬੇਟੀ ਦਾ ਆਫਿਸ ਜਾਂ ਕਾਲਜ ਉੱਥੋਂ ਬਹੁਤ ਦੂਰ ਨਾ ਹੋਵੇ ਬਦਨਾਮ ਇਲਾਕਾ ਨਾ ਹੋਵੇ ਕਿਤੇ ਆਉਣ-ਜਾਣ ਲਈ ਉੱਥੋਂ ਸਾਧਨ ਅਸਾਨੀ ਨਾਲ ਉਪਲੱਬਧ ਹੋ ਜਾਂਦੇ ਹੋਣ।

ਰੂਮ-ਮੇਟ ਬਾਰੇ ਜਾਣਕਾਰੀ ਲਓ :-

  • ਬਗੈਰ ਜਾਣੇਸਮਝੇ ਉਂਜ ਹੀ ਕਿਸੇ ਵੀ ਲੜਕੀ ਨਾਲ ਰੂਮ-ਮੇਟ ਨਾ ਬਣ ਜਾਓ ਲੜਕੀ ਦੇ ਚਾਲ-ਚਲਣ ਅਤੇ ਬੈਕਗਰਾਊਂਡ ਆਦਿ ਬਾਰੇ ਜਾਣਨ ਤੋਂ ਬਾਅਦ ਹੀ ਉਸ ਦੀ ਰੂਮ-ਮੇਟ ਬਣਨ ਬਾਰੇ ਸੋਚੋ ਉਂਜ ਕਈ ਵਾਰ ਅਸਲੀਅਤ ਨਾਲ ਰਹਿਣ ਨਾਲ ਹੀ ਪਤਾ ਚੱਲਦੀ ਹੈ ਜੇਕਰ ਰੂਮ-ਮੇਟ ਬਦਚਲਣ ਹੈ ਤਾਂ ਜਲਦੀ ਹੀ ਉਸ ਦਾ ਸਾਥ ਛੱਡ ਦਿਓ
  • ਇਹ ਉਮਰ ਅਜਿਹੀ ਹੁੰਦੀ ਹੈ ਕਿ ਪੀਅਰ ਪ੍ਰੈਸ਼ਰ ਤੋਂ ਬਚਣਾ ਮੁਸ਼ਕਲ ਹੁੰਦਾ ਹੈ ਕਦੋਂ ਰੂਮ-ਮੇਟ ਆਪਣੀਆਂ ਗੱਲਾਂ ਦੇ ਜਾਲ ’ਚ ਫਸਾ ਲਵੇ ਕੁਝ ਭਰੋਸਾ ਨਹੀਂ ਰੂਮ-ਮੈਟ ਤੁਹਾਡੀ ਕਾਰਬਨ ਕਾਪੀ ਤਾਂ ਨਹੀਂ ਮਿਲ ਸਕਦੀ ਪਰ ਇੱਕ ਆਮ ਭਾਰਤੀ ਲੜਕੀ ਵਾਂਗ ਸੰਸਕਾਰੀ, ਵਿਵੇਕਸ਼ੀਲ, ਸਵਾਭੀਮਾਨੀ ਹੋਵੇ, ਇਹ ਕਾਫੀ ਹੈ।

ਖਰਚ ਅਤੇ ਕੰਮ ਬਰਾਬਰ ਦਾ ਰੱਖੋ :-

  • ਆਮ ਤੌਰ ’ਤੇ ਝਗੜੇ ਦਾ ਕਾਰਨ ਕੰਮਚੋਰੀ ਅਤੇ ਮੁਫਤਖੋਰੀ ਹੁੰਦੇ ਹਨ ਇਸ ਮਾਮਲੇ ’ਚ ਪਹਿਲਾਂ ਤੋਂ ਹੀ ਸਭ ਤੈਅ ਕਰ ਲਓ ਖੁਦ ਦੇ ਕੰਮ ਤੋਂ ਇਲਾਵਾ ਕਮਰੇ ਦੀ ਸਫਾਈ ਲਈ ਇੱਕ-ਇੱਕ ਦਿਨ ਵੰਡ ਲਓ ਕਿਸੇ ਦੀ ਸਮੱਸਿਆ ਹੋਣ ’ਤੇ ਹੈਲਪ ਕੀਤੀ ਜਾ ਸਕਦੀ ਹੈ ਬਹੁਤ ਰੁੱਖੇ ਹੋਣ ਦੀ ਜ਼ਰੂਰਤ ਵੀ ਨਹੀਂ ਹੈ ਬਸ ਬੇਵਕੂਫ ਨਾ ਬਣੋ, ਨਾ ਬਣਾਓ ਆਰਥਿਕ
  • ਪੱਖ ਭਾਵ ਕਿ ਖਰਚ ਦੀ ਗੱਲ ਦੇਖੀਏ ਤਾਂ ਇੱਕ ਲਿਖਤ ਐਗਰੀਮੈਂਟ ਕਰ ਲਓ ਕਿਰਾਇਆ, ਖਾਣਾ-ਪੀਣਾ, ਕੁਕਿੰਗ ਗੈਸ, ਬਿਜਲੀ ਆਦਿ ਦਾ ਖਰਚ ਅੱਧਾ ਵੰਡ ਲਓ ਤੁਸੀਂ ਜੋ ਸਮਾਨ ਲਿਆਓ, ਉਸ ਦੀ ਰਸੀਦ ਸੰਭਾਲ ਕੇ ਰੱਖੋ ਮਹੀਨੇ ਦੇ ਆਖਰ ’ਚ ਹਿਸਾਬ ਕਰ ਲਓ ਮਹਿਮਾਨ ਤੁਹਾਡੇ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੋਵੇਗੀ ਉਨ੍ਹਾਂ ਦਾ ਵਾਧੂ ਖਰਚ ਤੁਸੀਂ ਹੀ ਝੱਲਣਾ ਹੈ।

ਇੱਕ-ਦੂਜੇ ਦੀ ਨਿੱਜ਼ਤਾ ਦਾ ਸਨਮਾਨ ਕਰੋ :-

  • ਸਭ ਦਾ ਨੇਚਰ ਅਲੱਗ ਹੁੰਦਾ ਹੈ ਕਈ ਲੜਕੀਆਂ ਖੁੱਲ੍ਹੀਆਂ ਕਿਤਾਬ ਵਾਂਗ ਹੁੰਦੀਆਂ ਹਨ ਉਨ੍ਹਾਂ ਦਾ ਕੁਝ ਵੀ ਪ੍ਰਾਈਵੇਟ ਨਹੀਂ ਹੁੰਦਾ ਪਰ ਕੁਝ ਰਿਜ਼ਰਵਡ ਹੁੰਦੀਆਂ ਹਨ ਉਹ ਨਾ ਦੂਜਿਆਂ ਦੇ ਮਾਮਲੇ ’ਚ ਬੇਵਜ੍ਹਾ ਮਤਲਬ ਰੱਖਦੀਆਂ ਹਨ ਨਾ ਆਪਣੇ ਨਿੱਜੀ ਮਾਮਲਿਆਂ ’ਚ ਕਿਸੇ ਦਾ ਦਖਲ ਪਸੰਦ ਕਰਦੀਆਂ ਹਨ ਜ਼ਰੂਰੀ ਹੈ ਕਿ ਇੱਕ-ਦੂਜੇ ਨੂੰ ਸਪੇਸ ਵੀ ਦਿੱਤੀ ਜਾਵੇ ਜੇਕਰ ਦੂਜੇ ਨੂੰ ਤੁਹਾਡਾ ਉਸ ’ਚ ਬੇਵਜ੍ਹਾ ਇੰਟਰਸਟ ਲੈਣਾ ਨਿੱਜ਼ਤਾ ’ਤੇ ਹਮਲਾ ਲਗਦਾ ਹੈ। ਤਾਂ ਅਜਿਹੀ ਹਰਕਤ ਤੋਂ ਬਾਜ ਆਓ ਤੁਹਾਡੀ ਹਾਬੀ, ਇੰਟਰਸਟ ਅਲੱਗ ਹੋ ਸਕਦੇ ਹਨ ਅਜਿਹੇ ’ਚ ਕੁਝ ਸਮਝੌਤੇ ਦੋਵਾਂ ਵੱਲੋਂ ਕੀਤੇ ਜਾ ਸਕਦੇ ਹਨ
  • ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ ਮਜ਼ਾਕ ਨਾ ਉਡਾਓ ਨਾ ਹੀ ਰੂਮ-ਮੇਟ ਦੀ ਹਰ ਇੱਕ ਨਾਲ ਬੁਰਾਈ ਕਰੋ ਐਮਰਜੰਸੀ ਲਈ ਰੂਮ-ਮੇਟ ਨੂੰ ਆਪਣੇ ਘਰ ਅਤੇ ਆਫਿਸ ਦਾ ਫੋਨ ਨੰਬਰ ਦੇ ਕੇ ਰੱਖੋ ਰੂਮ-ਮੇਟ ਦੀਆਂ ਚੀਜ਼ਾਂ ਨੂੰ ਬਿਨਾਂ ਪੁੱਛੇ ਨਾ ਲਓ ਇਸ ਤਰ੍ਹਾਂ ਕਈ ਛੋਟੀਆਂ-ਛੋਟੀਆਂ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਚੈਨ ਨਾਲ ਰਹਿਣ ਲਈ ਜ਼ਰੂਰੀ ਹੈ ਯਾਦ ਰੱਖੋ ਜੇਕਰ ਕਦੇ ਰੂਮ-ਮੇਟ ਨੂੰ ਲੈ ਕੇ ਤੁਸੀਂ ਬਹੁਤ ਪ੍ਰੇਸ਼ਾਨ ਹੋ ਜਾਓ ਤਾਂ ਤੁਸੀਂ ਚੇਂਜ ਲਈ ਅਜ਼ਾਦ ਹੋ।

ਊਸ਼ਾ ਜੈਨ ‘ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!