baal katha -sachi shiksha punjabi

ਬਾਲ ਕਥਾ -ਲਾਲਚੀ ਸ਼ਾਹੂਕਾਰ

ਸੇਠ ਕਰੋੜੀਮੱਲ ਬੜਾ ਲਾਲਚੀ ਸੀ ਗਹਿਣੇ ਗਿਰਵੀ ਰੱਖ ਕੇ ਵਿਆਜ ’ਤੇ ਉੱਧਾਰ ਦਿੰਦਾ ਸੀ ਅਕਸਰ ਗਹਿਣਿਆਂ ਦੀ ਬੇਈਮਾਨੀ ਕਰ ਲੈਂਦਾ ਸੀ ਇੱਕ ਵਾਰ ਨੰਦਲਾਲ ਗਹਿਣੇ ਦੇ ਕੇ ਕੁਝ ਰੁਪਏ ਉੱਧਾਰ ਲੈ ਗਿਆ ਕੁਝ ਦਿਨਾਂ ਬਾਅਦ ਉਸ ਨੇ ਵਿਆਜ ਸਮੇਤ ਮੂਲਧਨ ਵਾਪਸ ਦਿੰਦੇ ਹੋਏ ਆਪਣੇ ਗਹਿਣੇ ਵਾਪਸ ਮੰਗੇ ਗਹਿਣਿਆਂ ਦੀ ਕੀਮਤ ਰੁਪਇਆਂ ਤੋਂ ਕਈ ਗੁਣਾ ਜ਼ਿਆਦਾ ਸੀ ਕਰੋੜੀਮੱਲ ਨੇ ਕੋਈ ਵੀ ਗਹਿਣੇ ਗਿਰਵੀ ਰੱਖੇ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ

ਨੰਦਲਾਲ ਨੇ ਯਾਦ ਦਿਵਾਉਣ ਦੀ ਬੜੀ ਕੋਸ਼ਿਸ਼ ਕੀਤੀ, ਤਰਲੇ ਕੱਢੇ, ਪਰ ਸੇਠ ਟੱਸ ਤੋਂ ਮੱਸ ਨਾ ਹੋਇਆ ਫਿਰ ਦੁਖੀ ਹੋ ਕੇ ਵਾਪਸ ਚਲਾ ਗਿਆ ਉਸ ਨੇ ਸਰਕਾਰ ਦੇ ਦੀਵਾਨ ਨੂੰ ਸ਼ਿਕਾਇਤ ਕੀਤੀ ਦੀਵਾਨ ਨੇ ਕਿਹਾ ਕਿ ਤੁਹਾਨੂੰ ਤੁਹਾਡੇ ਗਹਿਣੇ ਵਾਪਸ ਮਿਲ ਜਾਣਗੇ ਬਸ, ਤੁਸੀਂ ਕੱਲ੍ਹ ਦਸ ਵਜੇ ਉਸ ਦੇ ਕੋਲ ਪਹੁੰਚ ਕੇ ਆਪਣੇ ਗਹਿਣੇ ਫਿਰ ਮੰਗਣਾ ਮੈਂ ਉੱਪਰੋਂ ਆਵਾਂਗਾ ਤੁਸੀਂ ਮੇਰੇ ਨਾਲ ਇੰਜ ਗੱਲਾਂ ਕਰਨਾ ਜਿਵੇਂ ਸਾਡੀ ਪੁਰਾਣੀ ਜਾਣ-ਪਛਾਣ ਹੋਵੇ ਅਤੇ ਅਸੀਂ ਬਹੁਤ ਦਿਨਾਂ ਬਾਅਦ ਮਿਲੇ ਹਾਂ

ਅਗਲੇ ਦਿਨ ਨੰਦ ਲਾਲ ਸੇਠ ਕੋਲ ਪਹੁੰਚ ਕੇ ਆਪਣੇ ਗਹਿਣੇ ਵਾਪਸ ਮੰਗਣ ਲੱਗਾ, ਉਦੋਂ ਦੀਵਾਨ ਵੀ ਪਹੁੰਚ ਗਿਆ ਦੀਵਾਨ ਨੇ ਜਿਵੇਂ ਹੀ ਸੇਠ ਨੂੰ ਨਮਸਕਾਰ ਕਿਹਾ, ਉਂਜ ਹੀ ਮੁੜ ਕੇ ਨੰਦਲਾਲ ਨੇ ਦੀਵਾਨ ਨੂੰ ਕਿਹਾ ਕਿ ਦੀਵਾਨ ਜੀ ਤੁਸੀਂ, ਨਮਸਕਾਰ ਬੜੇ ਦਿਨਾਂ ਬਾਅਦ ਨਜ਼ਰ ਆਏ, ਭਰਾ ਕਿੱਥੇ ਸੀ?

ਦੀਵਾਨ ਬੋਲੇ, ‘ਅਰੇ ਨੰਦੂ ਤੂੰ! ਮੈਂ ਤਾਂ ਨੌਕਰੀ ’ਚ ਬਹੁਤ ਬਿਜ਼ੀ ਰਿਹਾ ਯਾਰ ਹੋਰ ਸੁਣਾਓ, ਘਰ-ਪਰਿਵਾਰ ’ਚ ਸਭ ਸਹੀ ਤਾਂ ਹੈ ਨਾ?
ਇੰਜ ਹੀ ਗੱਲਾਂ ਕਰਦੇ ਰਹੇ ਉਹ ਕੁਝ ਦੇਰ ਫਿਰ ਦੀਵਾਨ ਨੇ ਪਲਟ ਕੇ ਸੇਠ ਨੂੰ ਕਿਹਾ ਕਿ ਹਾਂ, ਸੇਠ ਜੀ, ਮੈਂ ਤੁਹਾਨੂੰ ਜੋ ਸੂਚਨਾ ਦੇਣ ਆਇਆ ਸੀ, ਉਹ ਤਾਂ ਮੈਂ ਨੰਦੂ ਨੂੰ ਮਿਲ ਕੇ ਭੁੱਲ ਹੀ ਜਾ ਰਿਹਾ ਸੀ ਇਹ ਮੇਰੇ ਬਚਪਨ ਦਾ ਦੋਸਤ ਹੈ ਨਾ ਖੈਰ, ਰਾਜਾ ਸਾਹਿਬ ਨੇ ਸੂਚਨਾ ਦਿੱਤੀ ਕਿ ਉਹ ਤੁਹਾਨੂੰ ਆਪਣੇ ਦਰਬਾਰੀ ਮੰਤਰੀ ਨਾਮਜ਼ਦ ਕਰਨਾ ਚਾਹੁੰਦੇ ਹਨ ਜੇਕਰ ਸਹਿਮਤ ਹੋ ਤਾਂ ਕੱਲ੍ਹ ਦਰਬਾਰ ’ਚ ਹਾਜ਼ਰ ਹੋਵੋ ਮੈਂ ਚੱਲਦਾ ਹਾਂ ਆਓ, ਨੰਦੂ ਚੱਲੀਏ

ਦੀਵਾਨ ਨੰਦੂ ਨੂੰ ਨਾਲ ਲੈ ਕੇ ਚਲਿਆ ਗਿਆ ਸੇਠ ਨੇ ਸੋਚਿਆ ਜੇਕਰ ਨੰਦ ਲਾਲ ਨੇ ਦੀਵਾਨ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਦੀਵਾਨ ਨੇ ਰਾਜਾ ਨੂੰ ਦੱਸ ਦਿੱਤਾ ਤਾਂ ਰਾਜਾ ਮੈਨੂੰ ਮੰਤਰੀ ਨਹੀਂ ਬਣਾਏਗਾ ਉਹ ਭੱਜਿਆ ਅਤੇ ਨੰਦੂ ਨੂੰ ਆਵਾਜ਼ ਦੇ ਕੇ ਰੋਕਿਆ, ‘ਅਰੇ ਤੂੰ ਕਿੱਥੇ ਚੱਲਿਆ, ਰੁਕੋ ਮੈਨੂੰ ਤੇਰੇ ਨਾਲ ਕੋਈ ਕੰਮ ਹੈ

ਉਹ ਨੰਦੂ ਨੂੰ ਵਾਪਸ ਆਪਣੀ ਬੈਠਕ ’ਚ ਲੈ ਗਿਆ ਪੁੱਛਿਆ ਕਿ ਤੂੰ ਦੀਵਾਨ ਨੂੰ ਕੁਝ ਦੱਸਿਆ ਤਾਂ ਨਹੀਂ? ਨੰਦੂ ਬੋਲਿਆਂ, ਹਾਲੇ ਤਾਂ ਨਹੀਂ, ਹੁਣ ਦੱਸਾਂਗਾ ਸੇਠ ਨੇ ਕਿਹਾ ਕਿ ਆਪਣੇ ਗਹਿਣੇ ਇਹ ਲਓ ਅਤੇ ਉੱਧਾਰ ਦੇ ਪੈਸੇ ਵੀ ਆਪਣੇ ਕੋਲ ਰੱਖ ਉਸ ਨੂੰ ਕੁਝ ਨਾ ਦੱਸਣਾ ਨੰਦ ਲਾਲ ਨੇ ਕਿਹਾ, ‘ਉਨ੍ਹਾਂ ਸਾਰੇ ਲੋਕਾਂ ਦੇ ਪੈਸੇ-ਗਹਿਣੇ ਵਾਪਸ ਕਰੋ ਪਹਿਲਾਂ ਜਿਨ੍ਹਾਂ ਨਾਲ ਬੇਈਮਾਨੀ ਕੀਤੀ ਹੈ

ਸੇਠ ਨੇ ਕਿਹਾ, ‘ਵਾਪਸ ਕਰ ਦੇਵਾਂਗਾ, ਤੂੰ ਵਾਅਦਾ ਕਰ ਕਿਸੇ ਨੂੰ ਕੁਝ ਨਹੀਂ ਦੱਸੇਗਾ ਨੰਦਲਾਲ ਨੇ ਕਿਹਾ, ‘ਨਹੀਂ ਦੱਸਾਂਗਾ ਸੇਠ ਨੇ ਸਭ ਦੇ ਗਹਿਣੇ, ਪੈਸੇ ਵਾਪਸ ਕਰ ਦਿੱਤੇ ਅਗਲੇ ਦਿਨ ਉਹ ਦਰਬਾਰ ’ਚ ਗਿਆ ਉੱਥੇ ਦੀਵਾਨ ਨੇ ਪਹਿਲਾਂ ਹੀ ਸੂਚਨਾ ਦੇ ਦਿੱਤੀ ਸੀ ਸੇਠ ਨੂੰ ਉੱਥੇ ਸ਼ਰਮਿੰਦਾ ਹੋਣਾ ਪਿਆ ਉੱਥੇ ਉਸ ਨੇ ਭਵਿੱਖ ’ਚ ਬੇਈਮਾਨੀ ਨਾ ਕਰਨ ਦੀ ਕਸਮ ਖਾਧੀ
ਅਧਿਯੋਧਿਆ ਪ੍ਰਸ਼ਾਦ ‘ਭਾਰਤੀ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!