cold and cough -sachi shiksha punjabi

ਸਰਦੀ-ਜ਼ੁਕਾਮ ਦੀਆਂ ਪ੍ਰੇਸ਼ਾਨੀਆਂ ਤੋਂ ਬਚੋ

ਸਰਦੀ-ਜ਼ੁਕਾਮ ਇੱਕ ਅਜਿਹੀ ਬਿਮਾਰੀ ਹੈ ਜੋ ਕਿਸੇ ਵੀ ਮੌਸਮ ’ਚ ਕਿਸੇ ਵੀ ਸਮੇਂ ਹੋ ਸਕਦੀ ਹੈ ਕਈ ਵਾਰ ਇਹ ਸਮੱਸਿਆ ਐਨੀ ਗੰਭੀਰ ਹੋ ਜਾਂਦੀ ਹੈ ਕਿ ਡਾਕਟਰ ਕੋਲ ਜਾਣ ’ਤੇ ਵੀ ਤੁਰੰਤ ਰਾਹਤ ਨਹੀਂ ਮਿਲਦੀ ਸਰਦੀ-ਜ਼ੁਕਾਮ ਨੂੰ ਰੋਕਣ ਲਈ ਨਿੱਤ ਨਵੇਂ-ਨਵੇਂ ਸੋਧ ਹੋ ਰਹੇ ਹਨ ਅਤੇ ਨਵੀਆਂ-ਨਵੀਆਂ ਦਵਾਈਆਂ ਦੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ ਪਰ ਹਾਲੇ ਤੱਕ ਕੋਈ ਸਫਲ ਦਵਾਈ ਅਜਿਹੀ ਨਹੀਂ ਬਣ ਸਕੀ ਹੈ ਜੋ ਸਟੀਕ ਅਤੇ ਕਾਰਗਰ ਹੋਵੇ ਲੱਛਣਾਂ ਦੇ ਆਧਾਰ ’ਤੇ ਹੀ ਸਰਦੀ ਜ਼ੁਕਾਮ ਦਾ ਇਲਾਜ ਕੀਤਾ ਜਾਂਦਾ ਹੈ।

ਸਰਦੀ-ਜ਼ੁਕਾਮ ਹੁੰਦੇ ਹੀ ਨੱਕ ਤੋਂ ਪਾਣੀ ਆਉਣਾ, ਲਗਾਤਾਰ ਛਿੱਕਾਂ ਦਾ ਹੋਣਾ, ਹਲਕਾ ਬੁਖਾਰ, ਗਲੇ ’ਚ ਖਰਾਸ਼, ਅੱਖਾਂ ’ਚ ਭਾਰੀਪਣ, ਅੱਖਾਂ ਰਾਹੀਂ ਪਾਣੀ ਵਹਿਣਾ, ਸਿਰ ’ਚ ਦਰਦ, ਗਲੇ ’ਚ ਦਰਦ ਆਦਿ ਦੀਆਂ ਸ਼ਿਕਾਇਤਾਂ ਹੋ ਜਾਂਦੀਆਂ ਹਨ ਕਈ ਵਾਰ ਇਸ ਕਾਰਨ ਕਾਫੀ ਬੁਖਾਰ ਵੀ ਆ ਜਾਂਦਾ ਹੈ ਅਤੇ ਪੂਰੇ ਸਰੀਰ ’ਚ ਦਰਦ ਹੋਣ ਲਗਦਾ ਹੈ।

ਹਾਲਾਂਕਿ ਜ਼ੁਕਾਮ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸੱਤ ਦਿਨਾਂ ’ਚ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਜਿਸ ਨੂੰ ਇਹ ਜ਼ੁਕਾਮ ਹੋ ਜਾਂਦਾ ਹੈ, ਉਹ ਜਲਦੀ ਤੋਂ ਜਲਦੀ ਇਸ ਤੋਂ ਨਿਜ਼ਾਤ ਪਾਉਣਾ ਚਾਹੰੁਦਾ ਹੈ ਨੱਕ ਤੋਂ ਵਹਿੰਦੇ ਪਾਣੀ ਅਤੇ ਛਿੱਕ ਤੋਂ ਪਰੇਸ਼ਾਨ ਵਿਅਕਤੀ ਕੁਝ ਵੀ ਉਪਾਅ ਕਰਨ ਨੂੰ ਤਿਆਰ ਰਹਿੰਦਾ ਹੈ ਕਦੇ-ਕਦੇ ਇਸ ਦੇ ਕਾਰਨ ਨੱਕ ਅਤੇ ਗਲ ਸੁੱਕ ਵੀ ਜਾਂਦਾ ਹੈ ਅਚਾਨਕ ਨੱਕ ਤੋਂ ਪਾਣੀ ਵਹਿਣਾ ਅਤੇ ਅਚਾਨਕ ਨੱਕ ਸੁੱਕ ਜਾਣਾ ਬਹੁਤ ਹੀ ਕਸ਼ਟਕਾਰੀ ਰਹਿੰਦਾ ਹੈ।

ਆਯੂਰਵੈਦ ਅਨੁਸਾਰ ਕੁਝ ਅਜਿਹੇ ਘਰੇਲੂ ਉਪਾਅ ਹੈ। ਜਿਨ੍ਹਾਂ ਜ਼ਰੀਏ ਸਰਦੀ-ਜੁਕਾਮ ਦੀ ਗੰਭੀਰ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ ਉਂਜ ਤਾਂ ਆਯੂਰਵੈਦ ਦਾ ਇਹ ਵੀ ਕਹਿਣਾ ਹੈ ਕਿ ਠੰਢ ਦੇ ਮੌਸਮ ’ਚ ਠੰਢੇ ਪਦਾਰਥਾਂ ਦੀ ਵਰਤੋਂ ਨਾ ਕੀਤੀ ਜਾਵੇ, ਪ੍ਰਦੂਸ਼ਣ ਤੋਂ ਬਚਿਆ ਜਾਵੇ, ਸਿਗਰਟਨੋਸ਼ੀ ਤੋਂ ਬਚਿਆ ਜਾਵੇ ਅਤੇ ਮਿੱਟੀ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾਵੇ ਇਸ ਮੌਸਮ ’ਚ ਦਹੀਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਹੈ ਸਰਦੀ-ਜੁਕਾਮ ਤੋਂ ਬਚਣ ਲਈ ਆਯੂਰਵੈਦਿਕ ਨੁਖਸਿਆ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

 • ਜੇਕਰ ਸਰਦੀ ਜੁਕਾਮ ਬਹੁਤ ਜ਼ਿਆਦਾ ਹੈ ਭਾਵ ਸਰੀਰ ’ਚ ਦਰਦ ਹੈ, ਗਲ ’ਚ ਖਰਾਸ਼ ਹੈ, ਨਾਲ ਹੀ ਨੱਕ ਤੋਂ ਪਾਣੀ ਵੀ ਵਹਿ ਰਿਹਾ ਹੋਵੇ ਤਾਂ ਸੋਂਠ ਨੂੰ ਗੁਨਗੁਣੇ ਪਾਣੀ ’ਚ ਮਿਲਾ ਕੇ ਪੇਸਟ ਬਣਾ ਕੇ ਨੱਕ ’ਤੇ ਲਾਉਣ ਨਾਲ ਆਰਾਮ ਮਿਲਦਾ ਹੈ।
 • ਗਰਮ ਪਾਣੀ ’ਚ ਇੱਕ ਸਾਫ ਸੂਤੀ ਕੱਪੜਾ ਭਿਓਂ ਕੇ ਨੱਕ ਅਤੇ ਮੱਥੇ ’ਤੇ ਰੱਖਣ?ਨਾਲ ਆਰਾਮ ਪਹੰੁਚਦਾ ਹੈ।
 • ਦੋ ਕੱਪ ਪਾਣੀ ’ਚ ਇੱਕ ਚੌਥਾਈ ਛੋਟੀ ਚਮਚ ਸੋਂਠ, ਪੰਜ ਤੁਲਸੀ ਦੇ ਪੱਤੇ, ਥੋੜ੍ਹੀ ਜਿਹੀ ਦਾਲਚੀਨੀ, ਪੰਜ ਛੋਟੀ ਪੀਪਲ ਅਤੇ ਥੋੜ੍ਹਾ ਜਿਹਾ ਗੁੜ ਮਿਲਾ ਕੇ ਘੋਲ ਲਓ ਜਦੋਂ ਇਹ ਚੰਗੀ ਤਰ੍ਹਾਂ ਉੱਬਲ ਜਾਵੇ ਤਾਂ ਚਾਹ ਦੀ ਤਰ੍ਹਾਂ ਘੁੱਟ-ਘੁੱਟ ਕਰਕੇ ਪੀਣ ਨਾਲ ਸਰਦੀ ਜ਼ੁਕਾਮ ’ਚ ਲਾਭ ਮਿਲਦਾ ਹੈ।
 • ਇੱਕ ਭਾਂਡੇ ’ਚ ਪਾਣੀ ਉੱਬਾਲ ਕੇ ਲੂਣ ਮਿਲਾ ਲਓ ਜਦੋਂ ਪਾਣੀ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਨਾਲ ਗਰਾਰੇ ਕਰੋ ਬੰਦ ਗਲਾ ਖੁੱਲ੍ਹ ਜਾਂਦਾ ਹੈ।
 • ਇੱਕ ਵੱਡੇ ਬਰਤਨ ’ਚ ਪਾਣੀ ਉੱਬਾਲ ਕੇ ਉਸ ’ਚੋਂ ਨਿਕਲਣ ਵਾਲੀ ਭਾਫ ਨੂੰ ਨੱਕ ਜ਼ਰੀਏ ਖਿੱਚੋ ਇਸ ਨਾਲ ਜ਼ੁਕਾਮ ’ਚ ਜ਼ਰੂਰ ਲਾਭ ਹੋਵੇਗਾ।
 • ਆਪਣੇ ਭੋਜਨ ’ਚ ਅਦਰਕ ਦੀ ਵਰਤੋਂ ਜ਼ਿਆਦਾ ਕਰੋ ਚਾਹ, ਸਬਜੀ, ਦਾਲ, ਸਲਾਦ ਆਦਿ ਦੇ ਰੂਪ ’ਚ ਅਦਰਕ ਨੂੰ ਲੈਂਦੇ ਰਹਿਣ ਨਾਲ ਜੁਕਾਮ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।
 • ਵਿਟਾਮਿਨ ਸੀ ਦੀ ਵਰਤੋਂ ਨਾਲ ਜ਼ੁਕਾਮ ਨੂੰ ਕਾਬੂ ’ਚ ਰੱਖਿਆ ਜਾ ਸਕਦਾ ਹੈ ਅਖੀਰ ਆਪਣੇ ਭੋਜਨ ਨਾਲ ਵਿਟਾਮਿਨ-ਸੀ ਦੀ ਵਰਤੋਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।
 • ਕੱਚੇ ਲਸਣ ਦੀਆਂ ਦੋ ਤਿੰਨ ਕਲੀਆਂ ਨੂੰ ਰੋਜ਼ ਖਾਂਦੇ ਰਹਿਣ ਨਾਲ ਸਰਦੀ-ਜ਼ੁਕਾਮ ’ਤੇ ਲਗਾਮ ਲਾਈ ਜਾ ਸਕਦੀ ਹੈ, ਬਾਸੀ ਮੂੰਹ ਲਸਣ ਦੀਆਂ ਕਲੀਆਂ ਨੂੰ ਖਾਂਦੇ ਰਹਿਣ ਨਾਲ ਸਰੀਰ ’ਚ ਪ੍ਰਤੀਰੋਧਕ ਸਮੱਰਥਾ ਦਾ ਵਾਧਾ ਹੰੁਦਾ ਹੈ।
 • ਅਜ਼ਵਾਇਨ ਵੀ ਸਰਦੀ-ਜ਼ੁਕਾਮ ’ਚ ਬਹੁਤ ਲਾਭਕਾਰੀ ਹੰੁਦੀ ਹੈ। ਇਸ ਦੇ ਬੀਜਾਂ ਨੂੰ ਕੁਚਲ ਕੇ ਇੱਕ ਪਤਲੇ ਸਾਫ ਕੱਪੜੇ ’ਚ ਬੰਨ੍ਹ ਕੇ ਸੌਣ ਤੋਂ ਪਹਿਲਾਂ ਸੁੰਘਦੇ ਰਹਿਣ ਨਾਲ ਬਹੁਤ ਲਾਭ ਪਹੰੁਚਦਾ ਹੈ।
 • ਇੱਕ ਗਿਲਾਸ ਗਰਮ ਦੁੱਧ ’ਚ ਇੱਕ ਛੋਟੀ ਚਮਚ ਪੀਸੀ ਹਲਦੀ ਅਤੇ ਸ਼ੱਕਰ ਮਿਲਾ ਕੇ ਸੌਣ ਤੋਂ ਪਹਿਲਾਂ ਘੁੱਟ-ਘੁੱਟ ਕਰਕੇ ਪੀਣ ਨਾਲ ਸਰਦੀ ਜ਼ੁਕਾਮ ’ਚ ਰਾਹਤ ਮਿਲਦੀ ਹੈ, ਇਸ ’ਚ ਇੱਕ ਚਮਚ ਸ਼ਹਿਦ ਮਿਲਾ ਲੈਣ ਨਾਲ ਹੋਰ ਜ਼ਿਆਦਾ ਲਾਭ ਮਿਲਦਾ ਹੈ।
 • ਇੱਕ ਕੱਪ ਦੁੱਧ ’ਚ ਦੋ ਕੱਪ ਪਾਣੀ ਮਿਲਾ ਕੇ ਇਸ ’ਚ ਸੱਤ ਕਾਲੀਆਂ ਮਿਰਚਾਂ ਅਤੇ ਸੱਤ ਤੁਲਸੀ ਦੇ ਪੱਤਿਆਂ ਨੂੰ ਮਿਲਾ ਕੇ ਉੱਬਾਲ ਲਓ ਹਲਕਾ ਗੁਨਗੁਣਾ ਪੀਣ ਨਾਲ ਜ਼ੁਕਾਮ ’ਚ ਲਾਭ ਹੰੁਦਾ ਹੈ।
 • ਤਿੰਨ-ਚਾਰ ਪੱਤੇ ਕੇਸਰ ਨੂੰ ਪੰਜ-ਛੇ ਬੂੰਦਾਂ ਪਾਣੀ ’ਚ ਮਿਲਾ ਕੇ ਇੱਕ ਘੰਟੇ ਤੱਕ ਰੱਖ ਦਿਓ ਇਸ ਮਿਸ਼ਰਨ ਨੂੰ ਗਰਮ ਦੁੱਧ ’ਚ ਮਿਲਾ ਕੇ ਪੀਣ ਨਾਲ ਸਰਦੀ-ਜ਼ੁਕਾਮ ’ਚ ਲਾਭ ਮਿਲਦਾ ਹੈ, ਕੇਸਰ ਮਿਲਣ ਨਾਲ ਦੁੱਧ ਦਾ ਰੰਗ ਬਦਲਦਾ ਹੈ, ਇਸ ਲਈ ਘਬਰਾਉਣਾ ਨਹੀਂ ਚਾਹੀਦਾ ਹੈ।
 • ਕੇਸਰ ਨੂੰ ਹਲਕੇ ਗੁਨਗੁਣੇ ਪਾਣੀ ’ਚ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਨੱਕ ’ਤੇ, ਮੱਥੇ, ਛਾਤੀ ’ਤੇ ਅਤੇ ਹੱਥਾਂ ਦੀਆਂ ਹਥੇਲੀਆਂ ’ਤੇ ਦਿਨ ’ਚ ਦੋ-ਤਿੰਨ ਵਾਰ ਤੱਕ ਮਲੋ ਇਸ ਨਾਲ ਸਰਦੀ-ਜ਼ੁਕਾਮ ’ਚ ਰਾਹਤ ਮਿਲਦੀ ਹੈ।

ਪਰਮਾਨੰਦ ਪਰਮ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!