ਸਮਾਰਟ ਫੋਨ ਦੇ ਖ਼ਤਰਿਆਂ ਤੋਂ ਬਚੋ
ਮੋਬਾਇਲ ਫੋਨ ਅਤੇ ਇੰਟਰਨੈੱਟ ਨੇ ਦੁਨੀਆਂ ਦਾ ਨਕਸ਼ਾ ਹੀ ਪਲਟ ਕੇ ਰੱਖ ਦਿੱਤਾ ਹੈ ਹਜ਼ਾਰਾਂ ਮੀਲ ਦੀ ਦੂਰੀ ’ਤੇ ਵਸੇ ਕਿਸੇ ਅਪਣੇ ਨਾਲ ਗੱਲ ਕਰਨ ਦਾ ਮਨ ਹੋਵੇ ਤਾਂ ਬਸ ਬਟਨ ਦਬਾਓ ਅਤੇ ਇੱਕ ਦੂਜੇ ਨਾਲ ਜੁੜ ਜਾਓ ਕਿਸੇ ਨੂੰ ਕਿਤੇ ਵੀ ਕੈਚ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ ਇਸੇ ਤਰ੍ਹਾਂ ਘਰ ਬੈਠੇ ਤੁਸੀਂ ਆਪਣੇ ਬਹੁਤ ਜ਼ਰੂਰੀ ਕੰਮ ਮੋਬਾਇਲ ਦੀ ਮੱਦਦ ਨਾਲ ਨਿਪਟਾ ਸਕਦੇ ਹੋ, ਨਾ ਪੈਟਰੋਲ ਦਾ ਖਰਚ, ਨਾ ਜਾਣ ਦੀ ਜ਼ਰੂਰਤ, ਨਾ ਲਾਇਨਾਂ ’ਚ ਲੱਗਣ ਦੀ ਮੁਸੀਬਤ
ਕੀ ਪਿੰਡ ਕੀ ਸ਼ਹਿਰ, ਇਹ ਹਰ ਕਿਸੇ ਦੇ ਜੀਵਨ ਦਾ ਹਿੱਸਾ ਬਣ ਚੁੱਕਿਆ ਹੈ ਪਰ ਹਰ ਚੀਜ਼ ਦੀ ਸਾਨੂੰ ਕੀਮਤ ਤਾਂ ਚੁਕਾਉਣੀ ਹੀ ਪੈਂਦੀ ਹੈ ਸੈੱਲ ਫੋਨ ਦੇ ਕੇਸ ’ਚ ਵੀ ਅਜਿਹਾ ਹੀ ਹੈ ਰਿਸ਼ਤਿਆਂ ’ਚ ਆਉਂਦੀਆਂ ਦੂਰੀਆਂ, ਸਿਹਤ ’ਤੇ ਬੁਰਾ ਅਸਰ, ਕੁਆਲਟੀ ਆਫ਼ ਲਾਈਫ ਦਾ ਡਿੱਗਦਾ ਪੱਧਰ, ਖਾਸ ਕਰਕੇ ਬੱਚਿਆਂ ਲਈ ਇਹ ਇੱਕ ਖ਼ਤਰਨਾਕ ਖਿਡੌਣਾ ਬਣ ਚੁੱਕਾ ਹੈ ਜਦਕਿ ਬੱਚਿਆਂ ’ਚ ਇਸਦੇ ਪ੍ਰਤੀ ਦੀਵਾਨਗੀ ਵਧਦੀ ਹੀ ਜਾ ਰਹੀ ਹੈ
ਨਵੀਂ ਪੀੜ੍ਹੀ ਸੈੱਲ ਫੋਨ ਦੀ ਐਨੀ ਗੁਲਾਮ ਹੋ ਚੁੱਕੀ ਹੈ ਕਿ ਜੇਕਰ ਇਸਨੂੰ ਲਾਈਫਸਟਾਇਲ ਐਡੀਕਸ਼ਨ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਮਨੋਵਿਗਿਆਨਕਾਂ ਅਨੁਸਾਰ ਜੇਕਰ ਦਿਨ ’ਚ ਕਈ ਘੰਟੇ ਸੈੱਲਫੋਨ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਵਰਤੋਂ ਕਰਨ ਵਾਲੇ ’ਚ ਕੁਝ ਸਾਈਕੋਲਾੱਜਿਕਲ ਡਿਸਆਰਡਰ ਵਿਕਸਤ ਹੋ ਜਾਂਦੇ ਹਨ ਮੋਬਾਇਲ ਐਡੀਕਸ਼ਨ ਨਾਲ ਸੈਲਫ ਅਸਟੀਮ ’ਚ ਕਮੀ ਆਉਂਦੀ ਹੈ ਉਨ੍ਹਾਂ ਨੂੰ ਸਮਾਜਿਕ ਰਿਸ਼ਤੇ ਵਿਕਸਤ ਕਰਨ ’ਚ ਦਿੱਕਤ ਆਉਂਦੀ ਹੈ ਉਹ ਫੋਨ ਤੋਂ ਬਿਨਾਂ ਬਹੁਤ ਹੈਲਪਲੈੱਸ ਬਹੁਤ ਮਹਿਸੂਸ ਕਰਦੇ ਹਨ ਕਿਸੇ ਵੀ ਕੰਮ ’ਚ ਫੋਕਸ ਕਰਨਾ ਮੁਸ਼ਕਿਲ ਹੁੰਦਾ ਹੈ
ਫੋਨ ਗੁਆਚਣ ਦਾ ਅਰਥ ਹੁੰਦਾ ਹੈ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਗੁਆ ਦੇਣਾ ਗੱਲ ਕਰਦੇ-ਕਰਦੇ ਅਚਾਨਕ ਬੈਟਰੀ ਦਾ ਖ਼ਤਮ ਹੋ ਜਾਣਾ ਅਤੇ ਉਸ ਤੋਂ ਬਾਅਦ ਸਾਰਾ ਦਿਨ ਬੇਚੈਨ ਰਹਿਣਾ ਜਾਂ ਉਸਨੂੰ ਚਾਰਜ ਕਰਨ ਦੀ ਕੋਸ਼ਿਸ਼ ’ਚ ਲੱਗੇ ਰਹਿਣਾ ਬਹੁਤ ਦੇਰ ਤੱਕ ਘੰਟੀ ਨਾ ਵੱਜੇ ਤਾਂ ਵਾਰ-ਵਾਰ ਫੋਨ ਚੁੱਕ ਕੇ ਚੈੱਕ ਕਰਨਾ ਕਿ ਕਿਤੇ ਉਹ ਸਵਿੱਚ ਆਫ਼ ਤਾਂ ਨਹੀਂ ਹੋ ਗਿਆ ਹੈ ਬੈਠੇ-ਬੈਠੇ ਕਈ ਵਾਰ ਇਹ ਮਹਿਸੂਸ ਹੋਣਾ ਕਿ ਘੰਟੀ ਵੱਜ ਰਹੀ ਹੈ, ਇਸਨੂੰ ਨੋਮੋਫੋਬੀਆ ਕਹਿੰਦੇ ਹਨ
ਸਾਈਕੋਲਾੱਜਿਕਲ ਦਿੱਕਤ ਨਾਲ ਸਰੀਰ ’ਤੇ ਵੀ ਇਸ ਐਡੀਕਸ਼ਨ ਦਾ ਘੱਟ ਬੁਰਾ ਅਸਰ ਨਹੀਂ ਪੈਂਦਾ
- ਸਿਰ ਦੀ ਚਮੜੀ ’ਤੇ ਜਲਣ, ਲਾਲਿਮਾ-ਫਿੰਨਸੀਆਂ, ਖੁਜਲੀ, ਧੱਫੜ
- ਥਕਾਵਟ, ਨੀਂਦ ਨਾ ਆਉਣਾ, ਚੱਕਰ ਆਉਣਾ, ਕੰਨਾਂ ’ਚ ਆਵਾਜ਼ ਆਉਣਾ ਜਾਂ ਘੰਟੀਆਂ ਵੱਜਣਾ
- ਪ੍ਰਤੀਕਿਰਿਆ ਦੇਣ ’ਚ ਸਮਾਂ ਲੱਗਣਾ
- ਇਕਾਗਰਤਾ ’ਚ ਘਾਟ, ਸਿਰ ਦਰਦ, ਯਾਦਦਾਸ਼ਤ ਕਮਜ਼ੋਰ, ਇੱਕ ਸਟੱਡੀ ਅਨੁਸਾਰ ਬਰੇਨ ਟਿਊਮਰ ਤੱਕ ਹੋ ਸਕਦਾ ਹੈ
- ਪਾਚਣ-ਤੰਤਰ ’ਚ ਗੜਬੜੀ, ਉੱਬਕਾਈ, ਧੜਕਨ ਵਧਣਾ, ਹੱਥ ਪੈਰ ਕੰਬਣਾ, ਜੋੜਾਂ ’ਚ ਦਰਦ, ਮਾਸਪੇਸ਼ੀਆ ’ਚ ਜਕੜਨ, ਸਟਰੋਕ, ਪੈਰਾਲਿਸਿਸ
- ਚਿੱਟੇ ਖੂਨ ਦੇ ਕਣਾਂ ਦੀ ਗਿਣਤੀ ਘੱਟ ਹੋਣਾ ਇਸ ਨਾਲ ਅਸਥਮਾ ਹੋ ਸਕਦਾ ਹੈ
- ਅੱਖਾਂ ਦਾ ਕੈਂਸਰ, ਵੇਖਣ ਵਾਲੇ ਸਥਾਨ ਦਾ ਨੁਕਸਾਨ ਹੋਣਾ ਇਹ ਸਭ ਇੱਕ ਲਿਮਟ ਕਰਾਸ ਕਰਨ ’ਤੇ ਹੋ ਸਕਦਾ ਹੈ ਤਾਂ ਦੇਖਿਆਂ ਤੁਸੀਂ ਟੈਕਨਾਲਾਜੀ ਦਾ ਇਹ ਕਰਿਸ਼ਮਾ ਸਿਰਫ਼ ਮੌਜ਼ਾਂ ਹੀ ਨਹੀਂ ਕਰਵਾਉਂਦਾ, ਸਗੋਂ ਮੌਤ ਦਾ ਪੈਗਾਮ ਵੀ ਲਿਆ ਸਕਦਾ ਹੈ ਤੁਸੀਂ ਮੋਬਾਇਲ ਦੀ ਬਿਲਕੁਲ ਵਰਤੋਂ, ਇਹ ਅੱਜ ਸੰਭਵ ਨਹੀਂ ਇਸਦੀ ਜ਼ਰੂਰਤ ਵੀ ਨਹੀਂ
ਬਸ ਤੁਸੀਂ ਇਸਦੇ ਖਤਰਿਆਂ ਤੋਂ ਸਾਵਧਾਨ ਰਹਿੰਦੇ ਹੋਏ ਕੁਝ ਗੱਲਾਂ ਦਾ ਖਿਆਲ ਰੱਖੋ ਇਹ ਗੱਲਾਂ ਹਨ:-
- ਮੋਬਾਇਲ ਨੂੰ ਵਾਈਬ੍ਰੇਸ਼ਨ ਮੋੜ ’ਚ ਨਾ ਰੱਖੋ
- ਸੈੱਲਫੋਨ ਦੀ ਵਰਤੋਂ ਗਾਣੇ ਸੁਣਨ, ਮੂਵੀ ਦੇਖਣ ਜਾਂ ਗੇਮਾਂ ਖੇਡਣ ਲਈ ਨਾ ਕਰੋ
- ਮੋਬਾਇਲ ’ਚ ਰੇਡੀਏਸ਼ਨ ਰੋਕੂ ਕਵਰ ਲਗਵਾਓ
- ਰਾਤ ਨੂੰ ਸੌਂਦੇ ਸਮੇਂ ਜਾਂ ਦਿਨ ’ਚ ਵੀ ਸੈੱਲਫੋਨ ਸਿਰ ਕੋਲ ਨਾ ਰੱਖੋ
- ਸੈੱਲਫੋਨ ’ਤੇ ਜ਼ਿਆਦਾ ਦੇਰ ਗੱਲ ਨਾ ਕਰੋ ਇਹ ਜ਼ਰੂਰੀ ਗੱਲਬਾਤ ਲਈ ਹੈ, ਗੱਪਸ਼ੱਪ ਲਈ ਨਹੀਂ ਇੱਕ ਅਧਿਐਨ ਅਨੁਸਾਰ ਜ਼ਿਆਦਾ ਸਮੇਂ ਤੱਕ ਮੋਬਾਇਲ ਫੋਨ ਨੂੰ ਕੰਨ ’ਤੇ ਲਗਾਏ ਰਹਿਣ ਨਾਲ ਉਸ ’ਚੋਂ ਨਿਕਲਣ ਵਾਲੀਆਂ ਇਲੈਕਟ੍ਰਿਕ ਮੈਗਨੇਟਿਕ ਵੇਵਜ਼ ਦਿਮਾਗ ਦੇ ਟਿਸ਼ੂਆਂ ’ਤੇ ਅਸਰ ਪਾਉਂਦੀਆਂ ਹਨ ਰਿਪੋਰਟ ’ਚ ਬੱਚਿਆਂ ਲਈ ਖਾਸ ਹਿਦਾਇਤ ਦਿੱਤੀ ਗਈ ਹੈ ਕਿ ਸੋਲ੍ਹਾ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਬਹੁਤ ਘੱਟ ਜਾਂ ਬਿਲਕੁਲ ਨਾ ਕਰਨ ਦੇਣਾ ਹੀ ਉਨ੍ਹਾਂ ਦੇ ਹੱਕ ’ਚ ਬਿਹਤਰ ਹੈ
ਵਿਗਿਆਨਕ ਜੋ ਤੱਥ ਪੇਸ਼ ਕਰ ਰਹੇ ਹਨ ਅਤੇ ਵਾਰ-ਵਾਰ ਕਰ ਰਹੇ ਹਨ, ਉਸਦੇ ਅਨੁਸਾਰ ਮੋਬਾਇਲ ਫੋਨ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ ਬ੍ਰਿਟੇਨ ਦੀ ਏਜੰਸੀ ‘ਨੈਸ਼ਨਲ ਰੇਡਿਓਲਾਜੀਕਲ ਪ੍ਰੋਟੈਕਸ਼ਨ ਬੋਰਡ ਨੇ ਚਿਤਾਵਨੀ ਦਿੱਤੀ ਸੀ ਕਿ ਛੋਟੇ ਬੱਚਿਆਂ ਨੂੰ ਮੋਬਾਇਲ ਫੋਨ ਤੋਂ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਇਹ ਗੱਲ ਸਾਡੀ ਉਨ੍ਹਾਂ ਪ੍ਰਤੀ ਤਰਜੀਹਾਂ ’ਚ ਹੋਣੀ ਚਾਹੀਦੀ ਹੈ
ਊਸ਼ਾ ਜੈਨ ‘ਸ਼ੀਰੀ’