ਜੀਵਨ ’ਚ ਨਿਰਾਸ਼ਾ ਤੋਂ ਬਚੋ Frustrated in Life
ਹਰੇਕ ਮਨੁੱਖ ਦੇ ਜੀਵਨ ’ਚ ਅਜਿਹੇ ਹਾਲਾਤ ਕਦੇ ਨਾ ਕਦੇ ਜ਼ਰੂਰ ਹੀ ਆਉਂਦੇ ਹਨ, ਜਦੋਂ ਉਹ ਨਿਰਾਸ਼ ਹੋ ਜਾਂਦਾ ਹੈ ਨਿਰਾਸ਼ਾ ਉਸ ਦੇ ਜੀਵਨ ’ਤੇ ਇਸ ਤਰ੍ਹਾਂ ਹਾਵੀ ਹੋ ਜਾਂਦੀ ਹੈ ਕਿ ਮਨਪਸੰਦ ਕੰਮਾਂ ਨੂੰ ਵੀ ਨਹੀਂ ਕਰਨਾ ਚਾਹੁੰਦਾ ਹੈ ਅਜਿਹੀ ਮਨੋ-ਸਥਿਤੀ ਦਾ ਅਸਰ ਸਰੀਰ ’ਤੇ ਵੀ ਪੈਂਦਾ ਹੈ ਨਿਰਾਸ਼ ਵਿਅਕਤੀ ਜੀਵਨ ਨੂੰ ਬੋਝ ਵਾਂਗ ਢੋਂਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਦੁਨੀਆਂ ’ਚ ਇਕੱਲੇ ਹਨ ਨਿਰਾਸ਼ ਲੋਕਾਂ ਦਾ ਮਨ ਕਿਸੇ ਕੰਮ ’ਚ ਨਹੀਂ ਲੱਗਦਾ ਹੈ
ਕਈ ਵਾਰ ਨਿਰਾਸ਼ਾ ਵਿਅਕਤੀ ਨੂੰ ਖੁਦਕੁਸ਼ੀ ਕਰਨ ਨੂੰ ਪ੍ਰੇਰਿਤ ਕਰਦੀ ਹੈ ਅਤੇ ਵਿਅਕਤੀ ਆਪਣੇ ਅਮੁੱਲ ਜੀਵਨ ਨੂੰ ਖ਼ਤਮ ਕਰਨ ਦਾ ਫੈਸਲਾ ਕਰ ਬੈਠਦਾ ਹੈ
ਅਸਲ ’ਚ ਮਨੁੱਖ ਇੱਕ ਸੰਵੇਦਨਸ਼ੀਲ ਪ੍ਰਾਣੀ ਹੈ ਉਹ ਜੀਵਨ ਦੇ ਕਿਸੇ ਨਾ ਕਿਸੇ ਮੋੜ ’ਤੇ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਹੈ ਭਾਵਨਾਵਾਂ ਦੇ ਆਹਤ ਹੁੰਦੇ ਹੀ ਉਹ ਨਿਰਾਸ਼ ਹੋ ਜਾਂਦਾ ਹੈ
ਕਿਸੇ ਵਿਅਕਤੀ ਨੂੰ ਨੌਕਰੀ ਲਈ ਕਈ ਯਤਨ ਕਰਨ ’ਤੇ ਵੀ ਨਿਰਾਸ਼ਾ ਮਿਲਦੀ ਹੈ ਵਿਦਿਆਰਥੀ ਨੂੰ ਉਮੀਦ ਅਨੁਸਾਰ ਪ੍ਰੀਖਿਆ ਨਤੀਜੇ ਨਾ ਮਿਲਣ ’ਤੇ ਨਿਰਾਸ਼ਾ ਹੋਣ ’ਤੇ ਉਹ ਨਿਰਾਸ਼ ਹੋ ਜਾਂਦਾ ਹੈ
ਪ੍ਰੇਮ ਬੰਧਨਾਂ ’ਚ ਅਸਫਲਤਾ ਤੋਂ ਕਈ ਲੋਕ ਐਨੇ ਨਿਰਾਸ਼ ਹੋ ਜਾਂਦੇ ਹਨ ਕਿ ਜੀਵਨ ’ਚ ਉਨ੍ਹਾਂ ਨੂੰ ਕੁਝ ਵੀ ਆਕਰਸ਼ਣ ਨਜ਼ਰ ਨਹੀਂ ਆਉਂਦਾ ਹੈ ਦਿਨੋਂ-ਦਿਨ ਵਿਗੜਦੀ ਮਨੋਦਸ਼ਾ ਦੇ ਨਤੀਜੇ ਵਜੋਂ ਖੁਦਕੁਸ਼ੀ ਵੀ ਕਰ ਲੈਂਦੇ ਹਨ
ਜ਼ਿਆਦਾਤਰ ਦੇਖਣ ’ਚ ਆਉਂਦਾ ਹੈ ਕਿ ਕੁਝ ਵਿਅਕਤੀ ਸੁਫਨਿਆਂ ਦੀ ਦੁਨੀਆਂ ’ਚ ਡੁੱਬੇ ਰਹਿੰਦੇ ਹਨ ਅਤੇ ਸੁਫਨਿਆਂ ਨੂੰ ਸਕਾਰ ਬਣਾਉਣ ਲਈ ਲੋਂੜੀਦੀ ਮਿਹਨਤ ਨਹੀਂ ਕਰਦੇ ਹਨ ਜੇਕਰ ਮਿਹਨਤ ਵੀ ਕਰਦੇ ਹਨ ਤਾਂ ਮਾਰਗ ’ਚ ਆਈ ਥੋੜ੍ਹੀ ਜਿਹੀ ਰੁਕਾਵਟ ਤੋਂ ਵੀ ਭਟਕ ਜਾਂਦੇ ਹਨ
ਅਜਿਹੇ ’ਚ ਨਤੀਜਾ ਉਨ੍ਹਾਂ ਦੀਆਂ ਉਮੀਦਾਂ ਅਨੁਸਾਰ ਨਹੀਂ ਨਿੱਕਲਦਾ ਹੈ ਅਤੇ ਉਹ ਨਿਰਾਸ਼ ਹੋ ਜਾਂਦੇ ਹਨ
ਅਜਿਹੇ ਸਾਰੇ ਲੋਕ ਜੋ ਜ਼ਿੰਦਗੀ ਨੂੰ ਨਕਾਰਾਤਮਕ ਢੰਗ ਨਾਲ ਦੇਖਣ ਦੇ ਆਦੀ ਹੁੰਦੇ ਹਨ, ਉਹ ਅਕਸਰ ਨਿਰਾਸ਼ ਹੀ ਰਹਿੰਦੇ ਹਨ ਉਨ੍ਹਾਂ ਨੂੰ ਦੁਨੀਆਂ ਸਵਾਰਥੀ ਅਤੇ ਜੀਵਨ ਨੀਰਸ ਅਤੇ ਬੇਹੱਦ ਔਖਾ ਦਿਸਦੀ ਹੈ ਇਹ ਲੋਕ ਜੀਵਨ ਦੇ ਰਾਹ ’ਚ ਆਏ ਉਤਰਾਅ-ਚੜ੍ਹਾਅ ਤੋਂ ਤੁਰੰਤ ਪ੍ਰਭਾਵਿਤ ਹੁੰਦੇ ਹਨ, ਆਖਰ ਉਹ ਮਨਚਾਹਿਆ ਪ੍ਰਾਪਤ ਨਹੀਂ ਕਰ ਪਾਉਂਦੇ ਹਨ
Also Read :-
- ਬਿਨਾਂ ਜਿੰਮ ਜਾਏ ਘਰ ’ਚ ਹੀ ਖੁਦ ਨੂੰ ਰੱਖੋ ਫਿੱਟ
- ਹਾਲਾਤਾਂ ਨਾਲ ਜੂਝਣਾ ਹੀ ਜੀਵਨ ਹੈ
- ਜੀਵਨ-ਸੁੱਖ ਪਾਉਣ ਲਈ ਆਸ਼ਾਵਾਦੀ ਬਣੋ
- ਆਤਮ ਵਿਸ਼ਵਾਸ ਰੱਖੋ ਅਤੇ ਕਮੀਆਂ ਸਵੀਕਾਰੋ
ਅਸੰਭਵ ਕੁਝ ਵੀ ਨਹੀਂ:-
ਨਿਰਾਸ਼ ਹੋਣ ’ਤੇ ਮਹਾਨ ਸੈਨਾਪਤੀ ਨੇਪੋਲੀਅਨ ਨੇ ਫੌਜੀਆਂ ਨੂੰ ਕਿਹਾ ‘ਅਸੰਭਵ ਸ਼ਬਦ ਮੂਰਖਾਂ ਦੇ ਸ਼ਬਦ ਕੋਸ਼ ’ਚ ਮਿਲਦਾ ਹੈ, ਮੇਰੇ ਸ਼ਬਦਕੋਸ਼ ’ਚ ਨਹੀਂ
- ਸੰਸਾਰ ’ਚ ਸਾਰਿਆਂ ਮਹਾਨ ਖੋਜਾਂ ਅਤੇ ਕਾਰਜ ਮਨੁੱਖ ਦੀ ਅਥੱਕ ਮਿਹਨਤ ਅਤੇ ਬੁੱਧੀ ਦੇ ਸਹਾਰੇ ਹੀ ਸੰਭਵ ਹੋਏ ਹਨ
- ਐਡੀਸਨ ਅਲਵਾ ਤੋਂ ਇੱਕ ਪੱਤਰਕਾਰ ਨੇ ਪੁੱਛਿਆ ‘ਪ੍ਰਯੋਗਾਂ ਦੇ ਅਸਫਲ ਹੋਣ ’ਤੇ ਤੁਹਾਨੂੰ ਨਿਰਾਸ਼ਾ ਨਹੀਂ ਹੁੰਦੀ? ਐਡੀਸਨ ਨੇ ਜਵਾਬ ਦਿੱਤਾ, ‘ਨਿਰਾਸ਼ ਹੋ ਕੇ ਬੈਠਣ ਦੀ ਬਜਾਇ ਮੈਂ ਕੰਮ ’ਚ ਜੁਟ ਜਾਣਾ ਪਸੰਦ ਕਰਦਾ ਹਾਂ’
- ਮਹਾਂਪੁਰਸ਼ਾਂ ਦੀਆਂ ਜੀਵਨ ਗਾਥਾਵਾਂ ਦੱਸਦੀਆਂ ਹਨ ਕਿ ਕਈ ਵਾਰ ਅਸਫਲ ਹੋਣ ’ਤੇ ਵੀ ਉਹ ਨਿਰਾਸ਼ ਨਹੀਂ ਹੋਏ ਸੋਚੋ, ਕਿਸੇ ਪ੍ਰਯੋਗ ’ਚ ਅਸਫਲ ਹੋਣ ’ਤੇ ਐਡੀਸਨ ਨਿਰਾਸ਼ ਹੋ ਜਾਂਦੇ ਤਾਂ ਕੀ ਉਹ ਦੁਨੀਆਂ ਨੂੰ ਐਨੇ ਖੋਜ ਉਪਕਾਰ ਦੇ ਪਾਉਂਦੇ, ਜਿਨ੍ਹਾਂ ਲਈ ਅੱਜ ਸੰਸਾਰ ਉਨ੍ਹਾਂ ਦਾ ਰਿਣੀ ਹੈ
ਨਿਰਾਸ਼ਾ ਤੋਂ ਬਚੋ:-
- ਨਿਰਾਸ਼ਾ ਤੋਂ ਖੁਦ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਜੀਵਨ ਲਈ ਦ੍ਰਿਸ਼ਟੀਕੋਣ ਦੀ ਜਾਂਚ ਕਰਨੀ ਚਾਹੀਦੀ ਹੈ
- ਜੀਵਨ ਪ੍ਰਤੀ ਸਦਾ ਸਕਾਰਾਤਮਕ ਦ੍ਰਿਸ਼ਟੀਕੋਣ ਰੱਖੋ ਜੀਵਨ ਦਾ ਇੱਕ ਖਾਸ ਟੀਚਾ ਬਣਾਓ ਅਤੇ ਉਸ ਨੂੰ ਪੂਰੀ ਲਗਨ ਨਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਜੀਵਨ ’ਚ ਉਤਰਾਅ-ਚੜ੍ਹਾਅ ਲਈ ਖੁਦ ਨੂੰ ਮਾਨਸਿਕ ਤੌਰ ’ਤੇ ਤਿਆਰ ਰੱਖੋ ਕਿਸੇ ਕੰਮ ’ਚ ਅਸਫਲ ਹੋਣ ’ਤੇ ਘਬਰਾਓ ਨਾ ਅਤੇ ਨਾ ਹੀ ਆਪਣੀ ਕਿਸਮਤ ਦਾ ਰੋਣਾ ਰੋਵੋ ਠੰਡੇ ਦਿਮਾਗ ਨਾਲ ਆਪਣੀਆਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ
ਜਦੋਂ ਕਦੇ ਨਿਰਾਸ਼ਾ ਹੋਵੇ ਤਾਂ ਇਹ ਕਰੋ:-
- ਤੁਸੀਂ ਆਪਣੇ ਕਿਸੇ ਨੇੜਲੇ ਮਿੱਤਰ ਨਾਲ ਮਿਲਣ ਚਲੇ ਜਾਓ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰੋ ਜਦੋਂ ਵੀ ਮਨੋਬਲ ਟੁੱਟਣ ਲੱਗੇ ਤਾਂ ਕਿਸੇ ਮਹਾਂਪੁਰਸ਼ ਦੀ ਜੀਵਨੀ ਪੜ੍ਹਨਾ ਸ਼ੁਰੂ ਕਰ ਦਿਓ ਤੁਸੀਂ ਆਸ-ਪਾਸ ਬਾਗ-ਬਗੀਚੇ ’ਚ ਘੁੰਮਣ ਜਾਓ, ਬਾਗਬਾਨੀ ਕਰੋ ਆਪਣੇ ਅਤੀਤ ਦੀਆਂ ਉਪਲੱਬਧੀਆਂ ਨੂੰ ਯਾਦ ਕਰੋ ਪੁਰਸਕਾਰ ਲੈਂਦੇ ਹੋਏ ਖਿੱਚੀਆਂ ਤਸਵੀਰਾਂ ਨੂੰ ਦੇਖੋ ਆਪਣੀ ਐਲਬਮ ਦੇਖਣਾ ਨਾ ਭੁੱਲੋ ਮਨਪਸੰਦ ਕੰਮ ਜਿਵੇਂ ਸੰਗੀਤ ਸੁਣਨਾ, ਹਾਸੇ ਵਾਲੇ ਪ੍ਰੋਗਰਾਮ ਦੇਖਣਾ, ਪੁਸਤਕ ਪੜ੍ਹਨਾ, ਚਿੱਤਰਕਾਰੀ ਆਦਿ ਕੰਮ ਕਰੋ
- ਆਪਣੀਆਂ ਨਿਰਾਸ਼ਾਵਾਂ ਨੂੰ ਡਾਇਰੀ ’ਚ ਲਿਖ ਕੇ ਵੀ ਤੁਸੀਂ ਹਲਕੇ ਹੋ ਸਕਦੇ ਹੋ ਨਿਰਾਸ਼ਾ ਦੇ ਨਾਲ ਇਸ ਨਾਲ ਨਿਪਟਣ ਦੇ ਸੰਭਾਵਿਤ ਉਪਾਅ ਵੀ ਲਿਖੋ, ਜਿਸ ਨਾਲ ਤੁਸੀਂ ਨਿਰਾਸ਼ਾ ਤੋਂ ਉੱਭਰਨ ਨੂੰ ਪ੍ਰੇਰਿਤ ਹੋਵੋਂਗੇ
- ਇੱਕ ਗੱਲ ਸਦਾ ਯਾਦ ਰੱਖੋ ਕਿ ਅਤੀਤ ਦੀਆਂ ਯਾਦਾਂ ’ਚ ਡੁੱਬੇ ਨਾ ਰਹੋ ਆਪਣੇ ਵਰਤਮਾਨ ਨੂੰ ਸੁੰਦਰ ਅਤੇ ਕਲਪਨਾ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕਰੋ ਵਰਤਮਾਨ ਨੂੰ ਸਹੀ ਤਰ੍ਹਾਂ ਸਮਝ ਕੇ ਹੀ ਭਵਿੱਖ ਨੂੰ ਸੁੰਦਰ ਬਣਾ ਸਕਦੇ ਹੋ
ਦੁਰਗੇਸ਼ਵਰੀ ਸ਼ਰਮਾ