avoid-financial-mistakes -sachi shiksha punjabi

ਆਰਥਿਕ ਗਲਤੀਆਂ ਤੋਂ ਬਚਾਅ
ਨਿਵੇਸ਼ ਦਾ ਮਹੱਤਵ ਅਤੇ ਜੋ ਵਿੱਤੀ ਕਦਮ ਚੁੱਕਣੇ ਚਾਹੀਦੇ ਹਨ ਉਨ੍ਹਾਂ ਨੂੰ ਸਮਝਣ ਤੋਂ ਬਾਅਦ, ਤੁਹਾਡਾ ਵਿੱਤੀ ਗਲਤੀਆਂ ਤੋਂ ਬਚਣਾ ਜ਼ਰੂਰੀ ਹੈ ਪਰ ਤੁਹਾਡੀ ਉਮਰ ਦੇ 30 ਦੇ ਦਹਾਕੇ ’ਚ ਕੁਝ ਗਲਤੀਆਂ ਤੋਂ ਬਚਣਾ ਬੇਹੱਦ ਜ਼ਰੂਰੀ ਹੈ ਆਪਣੇ ਰਿਟਾਇਰਮੈਂਟ ਜੀਵਨ ਨੂੰ ਜ਼ਿਆਦਾ ਅਰਾਮਦਾਇਕ ਬਣਾਉਣ ਲਈ ਇਨ੍ਹਾਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਅੱਗੇ ਜਾਣੋ ਕਿਹੜੀਆਂ ਹਨ ਉਹ ਗਲਤੀਆਂ

ਐੱਸਆਈਪੀ ਸ਼ੁਰੂ ਨਾ ਕਰਨਾ:

ਐੱਸਆਈਪੀ ਤੁਹਾਡੇ ਨਿਵੇਸ਼ ਨੂੰ ਘੱਟ ਸਮੇਂ ’ਚ ਦੁੱਗਣਾ ਜਾਂ ਤਿੰਨਗੁਣਾ ਕਰਨ ਦਾ ਸਭ ਤੋਂ ਅਸਰਦਾਰ ਅਤੇ ਅਸਾਨ ਤਰੀਕਾ ਹੈ ਇਹ ਇੱਕ ਅਜਿਹਾ ਨਿਵੇਸ਼ ਹੈ ਜਿਸ ਦੀ ਸ਼ੁਰੂਆਤ 25 ਸਾਲ ਦੀ ਉਮਰ ਤੋਂ ਹੋਣੀ ਚਾਹੀਦੀ ਹੈ ਜਦੋਂ ਵਿਅਕਤੀ ਕਮਾਈ ਕਰਨਾ ਸ਼ੁਰੂ ਕਰਦਾ ਹੈ ਐੱਸਆਈਪੀ, ਜਦੋਂ ਜਲਦੀ ਸ਼ੁਰੂ ਕੀਤੀ ਜਾਂਦੀ ਹੈ ਅਤੇ ਸਮੇਂ ਦੇ ਨਾਲ ਨਿਵੇਸ਼ ਜਾਰੀ ਰੱਖਿਆ ਜਾਂਦਾ ਹੈ, ਤਾਂ ਇਸ ਦੇ ਨਤੀਜੇ ਮਹੱਤਵਪੂਰਨ ਬੱਚਤ ਦੇ ਰੂਪ ’ਚ ਸਾਹਮਣੇ ਆ ਸਕਦੇ ਹਨ ਇੱਕ ਹੋਰ ਗੱਲ ਜੇਕਰ ਤੁਸੀਂ ਸਿੱਧੇ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਦੇ ਹੋ,

ਤਾਂ ਤੁਸੀਂ ਨੁਕਸਾਨ ਉਠਾ ਸਕਦੇ ਹੋ ਪਰ ਮਿਊਚਅਲ ਫੰਡ ’ਚ ਇਸ ਦੀ ਘੱਟ ਸੰਭਾਵਨਾ ਰਹਿੰਦੀ ਹੈ ਐੱਸਆਈਪੀ (ਮਿਊਚੁਅਲ ਫੰਡ) ਨਿਵੇਸ਼ ਦੇ ਨਾਲ-ਨਾਲ ਜ਼ਿਆਦਾ ਅਨੁਸ਼ਾਸਿਤ ਹੋਣ ਦੀ ਸੁਵਿਧਾ ਦਿੰਦਾ ਹੈ ਜੇਕਰ ਤੁਸੀਂ ਇੱਕ ਐੱਸਆਈਪੀ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੁਣਨ ਲਈ ਵੱਖ-ਵੱਖ ਤਰ੍ਹਾਂ ਦੇ ਫੰਡ ਹਨ, ਜਿਵੇਂ ਕਿ ਸਮਾਲ-ਕੈਪ, ਲਾਰਜ-ਕੈਪ, ਮਿੱਡ-ਕੈਪ, ਡੇਟ ਫੰਡ, ਮਨੀ ਮਾਰਕਿਟ ਫੰਡ ਆਦਿ

ਪੀਪੀਐੱਫ ਖਾਤਾ ਨਾ ਹੋਣਾ:

ਪੀਪੀਐੱਫ ਖਾਤਾ ਇੱਕ ਘੱਟ ਜ਼ੋਖਮ ਵਾਲਾ ਟੈਕਸ ਬਚਾਉਣ ਵਾਲਾ ਆੱਪਸ਼ਨ ਹੈ, ਜੋ ਸਮੇਂ ਦੇ ਨਾਲ ਨਿਸ਼ਚਿਤ ਵਿਆਜ ਦਿਵਾਉਂਦਾ ਹੈ ਪੀਪੀਐੱਫ ਖਾਤੇ ਦੀ ਵਿਆਜ ਦਰ ਫਿਲਹਾਲ 7.1 ਪ੍ਰਤੀਸ਼ਤ ਹੈ ਅਤੇ ਇਸ ਨੂੰ ਸਾਲਾਨਾ ਐਡਜੈਸਟ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ, ਤੁਸੀਂ ਆਪਣੇ ਪੀਪੀਐੱਫ ਖਾਤੇ ’ਤੇ ਟੈਕਸ ਬੈਨੀਫਿਟ ਪ੍ਰਾਪਤ ਕਰੋਂਗੇ ਇਸ ਦਾ ਅਰਥ ਹੈ ਕਿ ਤੁਹਾਡਾ ਨਿਵੇਸ਼, ਵਿਆਜ ਅਤੇ ਮਚਿਓਰਿਟੀ ਰਕਮ ਟੈਕਸ ਮੁਕਤ ਰਹੇਗੀ ਇਹ ਪੀਪੀਐੱਫ ਦੇ ਸਭ ਤੋਂ ਮਹੱਤਵਪੂਰਨ ਲਾਭਾਂ ’ਚੋਂ ਇੱਕ ਹੈ

ਟਰਮ ਇੰਸ਼ੋਰੈਂਸ ਨਾ ਹੋਣਾ:

ਟਰਮ ਇੰਸ਼ੋਰੈਂਸ ਇੱਕ ਤਰ੍ਹਾਂ ਦਾ ਜੀਵਨ ਬੀਮਾ ਹੈ ਜੋ ਤੁਹਾਡੀ ਮੌਤ ’ਤੇ ਤੁਹਾਡੇ ਪਰਿਵਾਰ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ ਸ਼ੁੱਧ ਜੀਵਨ ਬੀਮਾ, ਜੋ ਤੁਹਾਡਾ ਨਾਮਿਨੀ ਨੂੰ ਤੁਹਾਡੀ ਮੌਤ ਤੋਂ ਬਾਅਦ ਹੀ ਭੁਗਤਾਨ ਕਰਾਉਂਦਾ ਹੈ, ਤੁਹਾਨੂੰ ਇਸ ਨੂੰ ਹੀ ਲੱਭਣਾ ਚਾਹੀਦਾ ਹੈ ਘੱਟ ਉਮਰ ’ਚ ਟਰਮ ਇੰਸ਼ੋਰੈਂਸ ਖਰੀਦਣ ਦਾ ਫਾਇਦਾ ਇਹ ਹੈ ਕਿ ਤੁਸੀਂ ਘੱਟ ਪ੍ਰੀਮੀਅਮ ’ਤੇ ਵੱਡੀ ਮਾਤਰਾ ’ਚ ਕਵਰੇਜ਼ ਪ੍ਰਾਪਤ ਕਰ ਸਕਦੇ ਹੋ ਤੁਸੀਂ ਟਰਮ ਇੰਸ਼ੋਰੈਂਸ ਖਰੀਦਣ ਲਈ ਜਿੰਨਾ ਲੰਮਾ ਇੰਤਜ਼ਾਰ ਕਰੋਂਗੇ, ਤੁਹਾਡੀ ਉਮਰ ਅਤੇ ਸਿਹਤ ਦੀ ਸਥਿਤੀ ਦੇ ਅਧਾਰ ’ਤੇ ਪ੍ਰੀਮੀਅਮ ਓਨਾ ਹੀ ਜ਼ਿਆਦਾ ਹੋਵੇਗਾ

ਸਿਹਤ ਬੀਮਾ ਨਾ ਹੋਣਾ:

ਸਿਹਤ ਬੀਮਾ ਤੁਹਾਡੇ ਜਿਉਂਦਾ ਰਹਿੰਦੇ ਹੋਏ ਤੁਹਾਡੀ ਮੱਦਦ ਕਰੇਗਾ ਬਿਮਾਰੀ ਦੀ ਸਥਿਤੀ ’ਚ ਤੁਹਾਨੂੰ ਵਿੱਤੀ ਮੱਦਦ ਦੀ ਜ਼ਰੂਰਤ ਹੋਵੇਗੀ, ਜਦਕਿ ਟਰਮ ਇੰਸ਼ੋਰੈਂਸ ਤੁਹਾਡੇ ਗੁਜ਼ਰ ਜਾਣ ਤੋਂ ਬਾਅਦ ਲਈ ਇੱਕ ਉਤਪਾਦ ਹੈ ਗੰਭੀਰ ਇਲਾਜ ਦੀ ਸਥਿਤੀ ’ਚ ਹਸਪਤਾਲ ਦਾ ਖਰਚ ਤੁਹਾਡੀ ਬੱਚਤ ਨੂੰ ਤੁਹਾਡੇ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਖਤਮ ਕਰ ਸਕਦਾ ਹੈ ਇਹ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਫੈਸਲਿਆਂ ’ਚੋਂ ਇੱਕ ਹੋਣਾ ਚਾਹੀਦਾ ਹੈ

ਬੇਵਜ੍ਹਾ ਨਿਵੇਸ਼ ਕਰਨਾ:

ਬਹੁਤ ਸਾਰੇ ਨੌਜਵਾਨ ਅਜਿਹੇ ਉਤਪਾਦਾਂ ਜਾਂ ਸੰਪੱਤੀਆਂ ’ਚ ਨਿਵੇਸ਼ ਕਰਦੇ ਹਨ ਜਿਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਨਹੀਂ ਸਮਝਦੇ ਹਨ ਉਹ ਅਕਸਰ ਆਪਣੇ ਏਜੰਟ ਤੋਂ ਸਹੀ ਸਵਾਲ ਨਹੀਂ ਪੁੱਛਦੇ ਹਨ, ਜਿਸ ਦੇ ਨਤੀਜੇ ’ਚ ਉਨ੍ਹਾਂ ਨੂੰ ਉਸ ਉਤਪਾਦ ਲਈ ਜ਼ਿਆਦਾ ਖਰਚ ਕਰਨਾ ਪੈਂਦਾ ਹੈ ਉਦਾਹਰਨ ਲਈ, ਪ੍ਰਤੱਖ ਮਿਊਚੁਅਲ ਫੰਡ ਖਰੀਦਣਾ ਤੁਹਾਨੂੰ ਏਜੰਟ ਕਮਿਸ਼ਨ ’ਚ ਹਰ ਸਾਲ 1-2 ਪ੍ਰਤੀਸ਼ਤ ਬਚਾਉਣ ’ਚ ਮੱਦਦ ਕਰ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!