ਅਨਹਦ ਸਾਕਾਰ ਰੂਪ ਧਾਰ ਆਇਆ | 56ਵੇਂ ਪਾਵਨ ਅਵਤਾਰ ਦਿਵਸ 15 ਅਗਸਤ ’ਤੇ ਵਿਸ਼ੇਸ਼
ਧਰਮ, ਸੰਸਕ੍ਰਿਤੀ, ਮਾਨਵਤਾ ਦੀ ਰੱਖਿਆ ਲਈ ਮਾਲਕ ਦੇ ਅਵਤਾਰ ਸੰਤ-ਮਹਾਂਪੁਰਸ਼ ਸਮੇਂ-ਸਮੇਂ ’ਤੇ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਦੇ ਆਏ ਹਨ ਸ੍ਰਿਸ਼ਟੀ ਕਦੇ ਵੀ ਮਾਲਕ ਦੇ ਅਜਿਹੇ ਸੱਚੇ ਸੰਤਾਂ, ਰੂਹਾਨੀ ਫਕੀਰਾਂ ਤੋਂ ਖਾਲੀ ਨਹੀਂ ਹੁੰਦੀ ਸੰਤ, ਗੁਰੂ, ਪੀਰ-ਫਕੀਰ ਸਾਰੇ ਜੀਵ-ਜਗਤ ਦਾ ਸਹਾਰਾ ਬਣ ਕੇ ਆਉਂਦੇ ਹਨ ਕਾਮ, ਕ੍ਰੋਧ, ਲੋਭ, ਹੰਕਾਰ, ਮਨ-ਮਾਇਆ ਅਤੇ ਕਾਲ-ਕਰਮ ਦੇ ਪ੍ਰਭਾਵ ’ਚ ਵਹਿ ਕੇ ਡਾਵਾਂਡੋਲ ਅਤੇ ਵਿਸ਼ੇ-ਵਾਸਨਾਵਾਂ ਦੇ ਭੰਵਰ ’ਚ ਫਸੀ ਜੀਵ-ਆਤਮਾ ਨੂੰ ਸੰਤ-ਜਨ ਮਨੋਬਲ ਦੇ ਕੇ ਉਨ੍ਹਾਂ ’ਚੋਂ ਕੱਢ ਲੈਂਦੇ ਹਨ ਪਰਮ ਪਿਤਾ ਪਰਮੇਸ਼ਵਰ ਦਾ ਇਹ ਪਰਉਪਕਾਰੀ ਸਿਲਸਿਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਚੱਲਦਾ ਹੀ ਰਹੇਗਾ ਦੁਨੀਆਂ ’ਚ ਕਾਲ-ਕਰਮ ਦੇ ਸੜਦੇ-ਬਲਦੇ ਭੱਠ ’ਚੋਂ ਮਾਲਕ ਦੇ ਪਿਆਰੇ ਸੰਤ, ਗੁਰੂ, ਪੀਰ-ਫਕੀਰ ਹੀ ਜੀਵ-ਜਗਤ ਨੂੰ ਆਪਣੇ ਰਹਿਮੋ-ਕਰਮ ਨਾਲ ਬਚਾਉਂਦੇ ਹਨ ‘ਸੰਤ ਨਾ ਆਤੇ (ਹੋਤੇ) ਜਗਤ ਮੇਂ, ਤੋ ਜਲ ਮਰਤਾ ਸੰਸਾਰ’
ਸੰਤਾਂ ਦਾ ਆਗਮਨ ਸ੍ਰਿਸ਼ਟੀ ਲਈ ਹਮੇਸ਼ਾ ਸੁਖਦਾਈ ਹੁੰਦਾ ਹੈ ਇਤਿਹਾਸ ਗਵਾਹ ਹੈ, ਆਦਿਕਾਲ ਤੋਂ ਹੀ ਜਦੋਂ-ਜਦੋਂ ਵੀ ਗੁਰੂ ਮੁਰਸ਼ਿਦੇ-ਕਾਮਿਲ ਦੇ ਰੂਪ ’ਚ ਉਹ ਅਨਹਦ ਪਰਮ ਪਿਤਾ ਪਰਮਾਤਮਾ ਨੇ ਆਪਣਾ ਨਿੱਜ ਸਵਰੂਪ ਦੇ ਕੇ ਆਪਣੇ ਸੰਤਾਂ ਨੂੰ ਸ੍ਰਿਸ਼ਟੀ ਦੀ ਭਲਾਈ ਲਈ ਸੰਸਾਰ ’ਚ ਭੇਜਿਆ, ਤ੍ਰਿਲੋਕੀ ’ਚ ਵੀ ਅਤੇ ਤ੍ਰਿਲੋਕੀ ਦੇ ਪਾਰ ਦੋਨਾਂ ਜਹਾਨਾਂ ’ਚ ਉਨ੍ਹਾਂ ਦੀ ਜੈ-ਜੈਕਾਰ ਹੋਈ ਅਤੇ ਹਮੇਸ਼ਾ ਜੈ-ਜੈਕਾਰ ਹੁੰਦੀ ਹੈ ਜਦ-ਜਦ ਵੀ ਪਰਮਾਤਮਾ ਸਵਰੂਪ ਅਜਿਹੇ ਸੰਤਾਂ ਦਾ ਆਗਮਨ ਹੁੰਦਾ ਹੈ ਜਾਂ ਖੁਸ਼ੀ ਦਾ ਅਜਿਹਾ ਤਿਉਹਾਰ ਆਉਂਦਾ ਹੈ, ਅਧਿਕਾਰੀ ਰੂਹਾਂ ਮਾਲਕ ਦੇ ਗੁਣ-ਗੀਤ ਗਾਉਂਦੀਆਂ ਨਹੀਂ ਥੱਕਦੀਆਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਇਸ ਪਵਿੱਤਰ ਰੂਹਾਨੀ ਕੜੀ ਦੇ ਅਧੀਨ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵਿਸਥਾਰਪੂਰਵਕ ਵਰਣਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਮਿਲਦਾ ਹੈ ਆਪਜੀ ਡੇਰਾ ਸੱਚਾ ਸੌਦਾ ਦੇ ਬਤੌਰ ਤੀਜੇ ਗੁਰੂ ਸੰਤ ਡਾ. ਐੱਮਐੱਸਜੀ ਦੇ ਸ਼ੁੱਭ ਨਾਂਅ ਨਾਲ ਕਰੋੜਾਂ ਡੇਰਾ ਸ਼ਰਧਾਲੂਆਂ ਦੇ ਦਿਲਾਂ ’ਚ ਵਸਦੇ ਹਨ
Table of Contents
ਪਾਵਨ ਜੀਵਨ ਝਲਕ:-
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਤਹਿਸੀਲ ਸੂਰਤਗੜ੍ਹ ਦੇ ਇੱਕ ਅਤਿ ਪਵਿੱਤਰ ਪਿੰਡ ਸ੍ਰੀ ਗੁਰੂਸਰ ਮੋਡੀਆ ਦੇ ਰਹਿਣ ਵਾਲੇ ਹਨ ਆਪ ਜੀ ਦੇ ਪੂਜਨੀਕ ਪਿਤਾ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਪਿੰਡ ਦੇ ਬਹੁਤ ਵੱਡੇ ਜ਼ਮੀਨ-ਜਾਇਦਾਦ ਦੇ ਮਾਲਕ ਅਤੇ ਆਦਰਯੋਗ ਨੰਬਰਦਾਰ ਸਨ ਧੰਨ-ਧੰਨ ਅਤਿ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ, ਜਿਨ੍ਹਾਂ ਦੀ ਪਵਿੱਤਰ ਕੁੱਖ ਤੋਂ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ, ਬਹੁਤ ਹੀ ਦਿਆਲੂ ਅਤੇ ਪਰਉਪਕਾਰੀ ਸੁਭਾਅ ਦੇ ਹਨ 15 ਅਗਸਤ 1967 ਦਾ ਅਤਿ ਪਾਕ-ਪਵਿੱਤਰ ਦਿਨ, ਜਿਸ ਦਿਨ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ, ਉਹ ਦਿਨ ਸੁਨਹਿਰੀ ਅੱਖਰਾਂ ’ਚ ਇਤਿਹਾਸ ’ਚ ਦਰਜ ਹੈ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਹਨ ਆਪ ਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਹਨ ਆਪ ਜੀ ਦੀ ਮਹਾਨਤਾ ਨੂੰ ਸਿੱਧ ਕਰਦੀਆਂ ਕਈ ਦਿਲਚਸਪ ਘਟਨਾਵਾਂ ਹਨ, ਜੋ ਆਪ ਜੀ ਦੇ ਜਨਮ ਦੇ ਨਾਲ ਜੁੜੀਆਂ ਹੋਈਆਂ ਹਨ
ਸੰਤ ਬਾਬਾ ਤ੍ਰਿਵੈਣੀ ਦਾਸ ਜੀ ਦਾ ਪਿੰਡ ’ਚ ਬਹੁਤ ਜ਼ਿਆਦਾ ਮਾਨ-ਸਨਮਾਨ ਸੀ ਪੂਜਨੀਕ ਬਾਪੂ ਜੀ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਸਨੇਹ ਅਤੇ ਸਹਿਚਾਰ ਸੀ ਲਗਭਗ 18 ਸਾਲ ਬੀਤ ਗਏ ਸਨ ਪਰ ਕੋਈ ਸੰਤਾਨ ਨਹੀਂ ਹੋਈ ਸੀ ਕਦੇ-ਕਦੇ ਬਹੁਤ ਜ਼ਿਆਦਾ ਗਮਗੀਨ ਅਵਸਥਾ ’ਚ ਪੂਜਨੀਕ ਬਾਪੂ ਜੀ ਆਪਣੇ ਅੰਦਰ ਦੀ ਇਸ ਪੀੜਾ ਨੂੰ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਸਾਹਮਣੇ ਦੱਸ ਦਿਆ ਕਰਦੇ ਕਿ ਐਨੇ ਵੱਡੇ ਖਾਨਦਾਨ ਦਾ ਇੱਕ ਵਾਰਸ ਤਾਂ ਹੋਣਾ ਚਾਹੀਦਾ ਹੈ ਸੰਤ-ਬਾਬਾ ਨੂੰ ਉਸ ਪਰਮੇਸ਼ਵਰ ਦੀ ਭਗਤੀ ਦੇ ਬਲ ’ਤੇ ਆਪਣੇ ਅੰਤਰ-ਹਿਰਦੈ ’ਚ ਬਹੁਤ ਗਿਆਨ ਸੀ ਉਹ ਪੂਜਨੀਕ ਬਾਪੂ ਜੀ ਦੀ ਅੰਤਰਿਕ ਸਥਿਤੀ ਤੋਂ ਭਲੀ-ਭਾਂਤੀ ਜਾਣੂੰ ਸਨ
ਉਹ ਮੁਸਕਰਾਉਂਦੇ ਹੋਏ ਪੂਜਨੀਕ ਬਾਪੂ ਜੀ ਨੂੰ ਭਰਪੂਰ ਹੌਂਸਲਾ ਦਿੰਦੇ ਕਿ ਨੰਬਰਦਾਰ ਜੀ, ਆਪ ਹੌਂਸਲਾ ਰੱਖੋ ਆਪ ਜੀ ਦੇ ਘਰ ਕੋਈ ਐਸਾ-ਵੈਸਾ ਬੱਚਾ ਨਹੀਂ, ਸਾਕਸ਼ਾਤ ਈਸ਼ਵਰ ਸਵਰੂਪ ਜਨਮ ਲਵੇਗਾ ਦਿਲ ਛੋਟਾ ਨਾ ਕਰੋ, ਉਹ ਜ਼ਰੂਰ ਆਏਗਾ ਅਤੇ ਇਸ ਤਰ੍ਹਾਂ ਪ੍ਰਭੂ ਦੀ ਅਪਾਰ ਕ੍ਰਿਪਾ ਨਾਲ ਪੂਜਨੀਕ ਗੁਰੂ ਜੀ ਨੇ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੇ ਘਰ 18 ਸਾਲਾਂ ਬਾਅਦ ਅਵਤਾਰ ਧਾਰਨ ਕੀਤਾ ਪੂਜਨੀਕ ਗੁਰੂ ਜੀ ਦੇ ਅਵਤਾਰ ਧਾਰਨ ਕਰਨ ’ਤੇ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਅਤੇ ਪਰਮ ਪਿਤਾ ਪਰਮਾਤਮਾ ਨੇ ਆਪ ਜੀ ਦੇ ਘਰ ਖੁਦ ਅਵਤਾਰ ਧਾਰਨ ਕੀਤਾ ਹੈ
ਅਤੇ ਇਹ ਵੀ ਦੱਸਿਆ ਕਿ ਇਹ ਆਪ ਜੀ ਦੇ ਘਰ ਸਿਰਫ 23 ਸਾਲ ਤੱਕ ਹੀ ਰਹਿਣਗੇ ਉਸ ਤੋਂ ਬਾਅਦ ਆਪਣੇ ਉਦੇਸ਼ ਪੂਰਤੀ, ਈਸ਼ਵਰੀ ਕਾਰਜ ਭਾਵ (ਜੀਵਾਂ ਤੇ ਸਮਾਜ ਉੱਧਾਰ) ਲਈ ਚਲੇ ਜਾਣਗੇ ਉਨ੍ਹਾਂ ਕੋਲ ਜਿਨ੍ਹਾਂ ਨੇ ਇਨ੍ਹਾਂ ਨੂੰ ਤੁਹਾਡੇ ਕੋਲ ਤੁਹਾਡਾ ਲਾਡਲਾ ਬਣਾ ਕੇ ਭੇਜਿਆ ਹੈ ਆਪ ਜੀ ਪੂਜਨੀਕ ਮਾਤਾ-ਪਿਤਾ ਦੇ ਬਹੁਤ ਲਾਡਲੇ ਹਨ, ਖਾਸ ਕਰਕੇ ਪੂਜਨੀਕ ਬਾਪੂ ਜੀ ਤਾਂ ਆਪ ਜੀ ਨੂੰ ਇੱਕ ਪਲ ਵੀ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਸਨ
ਨੂਰੀ ਰੱਬੀ ਬਚਪਨ:-
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਭਗਵਾਨ ਸਵਰੂਪ ਧਰਤੀ ’ਤੇ ਪਧਾਰੇ ਆਪ ਜੀ ਦੇ ਨੂਰੀ ਬਚਪਨ ਦੀਆਂ ਕਈ ਅਦਭੁੱਤ ਘਟਨਾਵਾਂ ਵਰਣਨਯੋਗ ਹਨ ਆਪ ਜੀ ਨੂੰ ਈਸ਼ਵਰੀ ਅਵਤਾਰ ਕਹਿਣ ਜਾਂ ਲਿਖਣ ’ਚ ਜ਼ਰਾ ਵੀ ਸੰਕੋਚ ਨਹੀਂ ਹੈ ਉਮਰ ਸਿਰਫ ਚਾਰ ਸਾਲ, ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਆਪਜੀ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਖੇਤ ’ਚ ਜਾ ਰਹੇ ਸਨ, ਅਚਾਨਕ ਆਪ ਜੀ ਨੇ ਉੱਥੇ ਕੋਲ ਹੀ ਇੱਕ ਖੇਤ ਵੱਲ ਉਂਗਲੀ ਦਾ ਇਸ਼ਾਰਾ ਕਰਕੇ ਪੂਜਨੀਕ ਬਾਪੂ ਜੀ ਨੂੰ ਕਿਹਾ ਕਿ ਇੱਧਰ ਆਪਣੇ ਖਲਿਆਨ (ਪਿੜ) ਸਨ ਸੁਣ ਕੇ ਪੂਜਨੀਕ ਬਾਪੂ ਜੀ ਵੀ ਇੱਕਦਮ ਹੈਰਾਨ ਹੋ ਗਏ ਸਨ ਸਾਂਝੇ ਖਲਿਆਨ ਵਾਕਈ ਉੱਥੇ ਹੋਇਆ ਕਰਦੇ ਸਨ, ਪਰ ਉਹ ਬਹੁਤ ਅਰਸਾ ਪਹਿਲਾਂ ਦੀ ਗੱਲ ਹੈ, ਭਾਵ ਪੂਜਨੀਕ ਗੁਰੂ ਜੀ ਦੇ ਜਨਮ ਤੋਂ ਵੀ ਕਈ ਸਾਲ ਪਹਿਲਾਂ ਦੀ ਗੱਲ ਹੈ ਫਿਰ ਤੁਰੰਤ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਦੇ ਬਚਨ ਵੀ ਯਾਦ ਆ ਗਏ ਕਿ ਤੁਹਾਡੇ ਘਰ ਖੁਦ ਭਗਵਾਨ ਸਵਰੂਪ ਆਏ ਹਨ
ਪੂਜਨੀਕ ਬਾਪੂ ਜੀ ਆਪਣੀ ਕੁਝ ਜ਼ਮੀਨ ਹਰ ਸਾਲ ਠੇਕੇ ’ਤੇ ਦਿਆ ਕਰਦੇ ਸਨ ਇਸ ਵਾਰ ਜਦੋਂ ਉੱਥੇ ਠੇਕੇਦਾਰ ਪੂਜਨੀਕ ਬਾਪੂ ਜੀ ਨਾਲ ਅਗਲੇ ਸਾਲ ਲਈ ਠੇਕੇ ਦੀ ਗੱਲ ਕਰ ਰਹੇ ਸਨ, ਤਾਂ ਆਪਜੀ ਨੇ (ਉਸੇ ਬਾਲ ਅਵਸਥਾ ’ਚ) ਆਪਣੇ ਪੂਜਨੀਕ ਬਾਪੂ ਜੀ ਨੂੰ ਉਸ ਜ਼ਮੀਨ ’ਤੇ ਖੁਦ ਕਾਸ਼ਤ ਕਰਨ ਨੂੰ ਕਿਹਾ, ਇਸ ’ਤੇ ਠੇਕੇਦਾਰ ਭਾਈਆਂ ਨੇ ਪੂਜਨੀਕ ਬਾਪੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਜ਼ਮੀਨ ਨਹੀਂ ਦੇਵੋਗੇ, ਤਾਂ ਅਸੀਂ ਖਾਵਾਂਗੇ ਕੀ? ਅਸੀਂ ਤਾਂ ਭੁੱਖੇ ਮਰ ਜਾਵਾਂਗੇ! ਤਾਂ ਪੂਜਨੀਕ ਗੁਰੂ ਜੀ ਨੇ ਆਪਣੀ ਦੂਜੀ ਸਾਈਡ ਵਾਲੀ ਜ਼ਮੀਨ ਠੇਕੇ ਤੇ ਦੇਣ ਨੂੰ ਕਹੀ ਪੂਜਨੀਕ ਬਾਪੂ ਜੀ ਨੇ ਖੁਦ ਵੀ ਉਨ੍ਹਾਂ ਨੂੰ ਕਿਹਾ ਕਿ ਕਾਕਾ ਠੀਕ ਕਹਿੰਦਾ ਹੈ, ਆਪ ਉਹ ਵਾਲੀ ਜ਼ਮੀਨ ਠੇਕੇ ’ਤੇ ਲੈ ਲਓ ਅਸਲ ’ਚ ਪੂਜਨੀਕ ਬਾਪੂ ਜੀ ਨੇ ਆਪਣੇ ਅਨੁਭਵ ’ਚ ਆਪਣੇ ਲਾਡਲੇ ਅੰਦਰ ਈਸ਼ਵਰੀ ਝਲਕ ਨੂੰ ਮਹਿਸੂਸ ਕਰ ਲਿਆ ਸੀ
ਅਤੇ ਇਸ ਲਈ ਆਪਣੇ ਲਾਡਲੇ ਦੀ ਹਰ ਗੱਲ ’ਤੇ ਆਪਣੀ ਸਹਿਮਤੀ ਜਤਾਇਆ ਕਰਦੇ ਸਨ ਇਸ ਹਕੀਕਤ ਦਾ ਰਾਜ਼ ਵੀ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਸ਼ੁਰੂ ’ਚ ਹੀ ਉਨ੍ਹਾਂ ਨੂੰ ਦੱਸ ਦਿੱਤਾ ਸੀ ਉਸ ਸਾਲ ਪੂਜਨੀਕ ਬਾਪੂ ਜੀ ਨੇ ਆਪਣੀ ਉਸ ਜ਼ਮੀਨ ’ਤੇ ਛੋਲਿਆਂ ਦੀ ਬਿਜਾਈ ਕਰਵਾਈ ਕੁਦਰਤ ਦਾ ਭਾਣਾ, ਉਸ ਸਾਲ ਵਰਖ਼ਾ ਵੀ ਚੰਗੀ ਹੋਈ ਅਤੇ ਉਸ ਬਰਾਨੀ ਜ਼ਮੀਨ ’ਤੇ ਉਸ ਸਾਲ ਛੋਲਿਆਂ ਦੀ ਭਰਪੂਰ ਫਸਲ ਹੋਈ ਈਸ਼ਵਰੀ-ਮਾਇਆ ਨੂੰ ਪ੍ਰਤੱਖ ਨਿਹਾਰ ਕੇ ਪੂਜਨੀਕ ਬਾਪੂ ਜੀ ਦਾ ਵਿਸ਼ਵਾਸ ਆਪਣੇ ਲਾਡਲੇ ’ਚ ਹੋਰ ਵੀ ਦ੍ਰਿੜ੍ਹ ਹੋ ਗਿਆ
ਨੂਰੀ ਬਚਪਨ ਦੀ ਇੱਕ ਹੋਰ ਦਿਲਚਸਪ ਘਟਨਾ ਹੈ ਇੱਥੇ ਜੋ ਕੁਝ ਵੀ ਵਰਣਨ ਕੀਤਾ ਜਾ ਰਿਹਾ ਹੈ, ਇਹ ਕਿਸੇ ਕਿੱਸੇ ਜਾਂ ਕਹਾਣੀਆਂ ਦਾ ਹਿੱਸਾ ਨਹੀਂ ਹੈ, ਸਗੋਂ ਸੌ ਪ੍ਰਤੀਸ਼ਤ ਅਸਲੀਅਤ, ਸੱਚੀਆਂ ਘਟਨਾਵਾਂ ਹਨ ਅਤੇ ਸ੍ਰੀ ਗੁਰੂਸਰ ਮੋਡੀਆ ’ਚ ਉਸ ਸਮੇਂ ਦਾ ਹਰ ਸਖ਼ਸ਼ ਇਨ੍ਹਾਂ ਘਟਨਾਵਾਂ ਦੀ ਠੋਕ ਕੇ ਹਾਮੀ ਭਰਦਾ ਹੈ
ਪਹਿਲਾ ਟੱਕ ਲਾਇਆ:-
ਉਨ੍ਹਾਂ ਦਿਨਾਂ ’ਚ ਪਿੰਡ ’ਚ ਬਰਸਾਤੀ ਪਾਣੀ ਨੂੰ ਇੱਕ ਵੱਡੇ ਆਕਾਰ ਦੀ ਪੱਕੀ ਡਿੱਗੀ ’ਚ ਇਕੱਠਾ ਕਰਨ ਦੀ ਚਰਚਾ ਚੱਲੀ ਬਜ਼ੁਰਗਾਂ ਦਾ ਸੁਝਾਅ ਸ਼ਲਾਘਾਯੋਗ ਸੀ ਸਾਰਿਆਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਆਪਣੇ ਇਸ ਉਦੇਸ਼ ਦੀ ਮਨਜ਼ੂਰੀ ਲੈਣ ਲਈ ਜਾਂ ਇੰਜ ਕਹਿ ਲਓ ਕਿ ਸੰਤ ਜੀ ਦੇ ਬਚਨ ਕਰਵਾਉਣ ਲਈ ਤਾਂ ਕਿ ਐਨਾ ਵੱਡਾ ਕੰਮ ਨਿਰਵਿਘਨ ਸਫਲਤਾਪੂਰਵਕ ਪੂਰਾ ਹੋਵੇ, ਪਿੰਡ ਦੇ ਮੁਖੀਆ ਲੋਕ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੂੰ ਮਿਲੇ ਪਿੰਡ ਦੇ ਸਾਰੇ ਲੋਕਾਂ ਦਾ ਸੰਤ ਜੀ ’ਚ ਦ੍ਰਿੜ੍ਹ ਵਿਸ਼ਵਾਸ ਸੀ, ਕਿਉਂਕਿ ਉਹ ਜੋ ਕੁਝ ਵੀ ਕਹਿੰਦੇ ਜਾਂ ਕਰਦੇ ਸਨ ਸਾਰੇ ਪਿੰਡ ਦੇ ਹੀ ਹਿੱਤ ’ਚ ਹੁੰਦਾ ਸੀ
ਸੰਤ-ਬਾਬਾ ਉਨ੍ਹਾਂ ਦੇ ਇਸ ਫੈਸਲੇ ਨਾਲ ਬਹੁਤ ਖੁਸ਼ ਸਨ ਉਨ੍ਹਾਂ ਨੇ ਡਿੱਗੀ ਦੀ ਖੁਦਾਈ ਕਰਨ ਦਾ ਜਿੱਥੇ ਮਹੂਰਤ (ਮਿਤੀ, ਵਾਰ, ਸਮਾਂ) ਦੱਸਿਆ, ਉੱਥੇ ਇਹ ਵੀ ਕਿਹਾ ਕਿ ਡਿੱਗੀ ਖੁਦਾਈ ਦੇ ਕੰਮ ਦਾ ਸ਼ੁੱਭ-ਆਰੰਭ ਨੰਬਰਦਾਰ ਸਾਹਿਬ ਦੇ ਬੇਟੇ (ਪੂਜਨੀਕ ਗੁਰੂ ਜੀ) ਤੋਂ ਪਹਿਲਾ ਟੱਕ ਲਗਵਾ ਕੇ ਕਰਾਂਗੇ ਵੈਸੇ ਤਾਂ ਸਭ ਦੀ ਸੌ ਪ੍ਰਤੀਸ਼ਤ ਸਹਿਮਤੀ ਸੀ, ਸਤਿਬਚਨ ਕਿਹਾ, ਪਰ ਹੋ ਸਕਦਾ ਹੈ 2-4 ਵਿਅਕਤੀਆਂ ਨੇ ਸ਼ਾਇਦ ਆਪਣੇ ਮਤੇ ਅਨੁਸਾਰ ਕਿਹਾ ਹੋਵੇ ਕਿ ਉਹ ਤਾਂ ਹਾਲੇ ਨੰਨ੍ਹਾ ਬਾਲਕ ਹੈ, ਕਹੀ ਕਿਵੇਂ ਚੁੱਕ ਲੈਣਗੇ! ਪਰ ਸੰਤ ਬਾਬਾ ਨੇ ਜ਼ੋਰ ਦੇ ਕੇ ਆਪਣੇ ਬਚਨਾਂ ਨੂੰ ਦ੍ਰਿੜ੍ਹਤਾ ਨਾਲ ਕਿਹਾ ਕਿ ਪਹਿਲਾ ਟੱਕ ਤਾਂ ਆਪਾਂ ਨੰਬਰਦਾਰ ਦੇ ਬੇਟੇ ਤੋਂ ਹੀ ਲਗਵਾਵਾਂਗੇ
ਸੰਤ ਬਾਬਾ ਦੇ ਮਾਰਗਦਰਸ਼ਨ ’ਚ ਸਾਰੀ ਕਾਰਵਾਈ ਸਫਲਤਾਪੂਰਵਕ ਸੰਪੰਨ ਹੋਈ, ਪਿੰਡ ’ਚ ਖੁਸ਼ੀ ਦਾ ਮਾਹੌਲ ਸੀ ਪ੍ਰਚੱਲਿਤ ਪ੍ਰਥਾ ਅਨੁਸਾਰ ਖ਼ੁਸ਼ੀ ਦੇ ਇਸ ਮੌਕੇ ’ਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਮਿੱਠੇ ਚੌਲ ਆਦਿ ਦਾ ਯੱਗ ਕੀਤਾ ਗਿਆ, ਮਿੱਠੇ ਚੌਲ ਸਾਰੇ ਪਿੰਡ ’ਚ ਵੰਡੇ ਭਾਵ ਖੁਆਏ ਗਏ ਸੰਤ-ਬਾਬਾ ਨੇ ਇਹ ਵੀ ਬਚਨ ਪਿੰਡ ਵਾਲਿਆਂ ਲਈ ਕੀਤੇ ਕਿ ਇਸ ਡਿੱਗੀ ਦਾ ਪਾਣੀ ਕਦੇ ਖ਼ਤਮ ਨਹੀਂ ਹੋਵੇਗਾ, ਭਾਵੇਂ ਕਿੰਨਾ ਵੀ ਵਰਤਿਆ ਜਾਵੇ ਸੰਤ-ਬਾਬਾ ਨੇ ਦ੍ਰਿੜ੍ਹਤਾ ਨਾਲ ਪਿੰਡ ਵਾਲਿਆਂ ਨੂੰ ਕਿਹਾ ਕਿ ਇਸ ਡਿੱਗੀ ਦਾ ਮਹੂਰਤ ਆਪਾਂ ਨੇ ਇੱਕ ਅਜਿਹੇ ਮਹਾਂਪੁਰਸ਼, ਰੱਬੀ ਸ਼ਖ਼ਸੀਅਤ ਤੋਂ ਕਰਵਾਇਆ ਹੈ, ਜਿਸ ਦੀ ਮਹਾਨ ਹਸਤੀ ਦਾ ਸਮਾਂ ਆਉਣ ’ਤੇ ਸਭ ਨੂੰ ਪਤਾ ਲੱਗੇਗਾ
ਇਹ ਹਨ ਪੂਜਨੀਕ ਗੁਰੂ ਜੀ ਦੇ ਰੱਬੀ ਨੂਰੀ ਬਚਪਨ ਦੀਆਂ ਕੁਝ ਕੁ ਅਤੀ ਰੋਚਕ ਸੱਚਾਈਆਂ ਹੋਰ ਵੀ ਕਈ ਅਜਿਹੀਆਂ ਅਦਭੁੱਤ ਅਤੇ ਦਿਲਚਸਪ ਘਟਨਾਵਾਂ ਵਰਣਯੋਗ ਹਨ, ਜੋ ਆਪ ਸ੍ਰੀ ਗੁਰੂਸਰ ਮੋਡੀਆ ਦੇ ਪਰਮ ਆਦਰਯੋਗ ਪਿੰਡ ਵਾਸੀਆਂ ਨਾਲ ਮਿਲ ਕੇ ਜਾਣ ਸਕਦੇ ਹੋ
ਸਤਿਗੁਰੂ ਜੀ ਨੇ ਆਪਣੇ ਕੋਲ ਬਿਠਾ ਕੇ ਦਿੱਤਾ ਗੁਰੂਮੰਤਰ:-
25 ਮਾਰਚ, ਸਾਲ 1973 ਦਾ ਦਿਨ ਸੀ ਪੂਜਨੀਕ ਗੁਰੂ ਜੀ ਆਪਣੇ ਪੂਜਨੀਕ ਬਾਪੂ ਜੀ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ, ਗੁਰੂਮੰਤਰ ਲੈਣ ਲਈ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਪਹੁੰਚੇ ਸਨ ਉਸ ਦਿਨ ਨਾਮ ਦੇਣ ਦਾ ਪ੍ਰੋਗਰਾਮ ਸ਼ਾਹ ਮਸਤਾਨਾ ਜੀ ਧਾਮ ਦੇ ਤੇਰਾਵਾਸ ਅਤੇ ਸੱਚਖੰਡ ਹਾਲ ਦੇ ਵਿਚਕਾਰ ਪੰਡਾਲ ’ਚ ਰੱਖਿਆ ਗਿਆ ਸੀ ਆਪ ਜੀ ਆਪਣੇ ਪੂਜਨੀਕ ਬਾਪੂ ਜੀ ਦੇ ਨਾਲ ਨਾਮ ਲੈਣ ਵਾਲਿਆਂ ’ਚ ਪਿੱਛੇ ਹੀ ਬੈਠ ਗਏ ਜਦੋਂ
ਪੂਜਨੀਕ ਪਰਮ ਪਿਤਾ ਜੀ ਨਾਮ-ਦਾਨ ਦੇਣ ਲਈ ਪੰਡਾਲ ’ਚ ਪਧਾਰੇ ਤਾਂ ਆਪਜੀ ਨੂੰ ਆਵਾਜ਼ ਦੇ ਕੇ, ‘ਕਾਕਾ, ਅੱਗੇ ਆ ਕੇ ਬੈਠੋ’, ਅਤੇ ਇਸ ਤਰ੍ਹਾਂ ਆਪਣੇ ਕੋਲ ਬਿਠਾ ਕੇ ਨਾਮ-ਗੁਰੂਮੰਤਰ ਦਿੱਤਾ ਇਸ ਤਰ੍ਹਾਂ ਆਪ ਜੀ ਨੇ 5-6 ਸਾਲ ਦੀ ਉਮਰ ’ਚ ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ 25 ਮਾਰਚ 1973 ਨੂੰ ਨਾਮ-ਗੁਰੂਮੰਤਰ ਦੀ ਦਾਤ ਪ੍ਰਾਪਤ ਕੀਤੀ ਪੂਜਨੀਕ ਪਰਮ ਪਿਤਾ ਜੀ ਨੇ ਨਾਮ-ਸ਼ਬਦ, ਗੁਰੂਮੰਤਰ ਦੇ ਬਹਾਨੇ ਆਪਣੇ ਭਾਵੀ ਉੱਤਰ-ਅਧਿਕਾਰੀ ਨੂੰ ਪਾ ਲਿਆ ਇਸ ਸੱਚਾਈ ਦਾ ਸਾਰੀ ਦੁਨੀਆਂ ਨੂੰ 23 ਸਤੰਬਰ 1990 ਨੂੰ ਉਦੋਂ ਪਤਾ ਚੱਲਿਆ ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ
ਪੂਜਨੀਕ ਗੁਰੂ ਜੀ ਕਰਮਠਤਾ ਦੀ ਮਿਸਾਲ ਹਨ:-
ਹੁਣ ਥੋੜ੍ਹਾ ਪੂਜਨੀਕ ਗੁਰੂ ਜੀ ਦੀ ਕਰਮਠਤਾ ’ਤੇ ਵੀ ਨਜ਼ਰਸਾਨੀ ਕਰੀਏ ਇਹ ਗੱਲ ਤਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਪੂਜਨੀਕ ਗੁਰੂ ਜੀ ਦਾ ਜਨਮ ਬਹੁਤ ਹੀ ਵੱਡੇ ਲੈਂਡਲਾਰਡ ਪਰਿਵਾਰ ’ਚ ਹੋਇਆ ਹੈ ਆਪ ਜੀ ਨੇ ਸਿਰਫ 7-8 ਸਾਲ ਦੀ ਉਮਰ ’ਚ ਹੀ ਪੂਜਨੀਕ ਬਾਪੂ ਜੀ ਦੇ ਐਨੇ ਵੱਡੇ ਜ਼ਮੀਂਦਾਰਾ ਕਾਰਜ ਨੂੰ ਪੂਰਨ ਤੌਰ ’ਤੇ ਹੀ ਸੰਭਾਲ ਲਿਆ ਸੀ ਰਾਜਸਥਾਨ ਦੇ ਇਸ ਏਰੀਆ ’ਚ ਜਦੋਂ ਤੋਂ ਨਹਿਰਾਂ ਦਾ ਨਿੱਕਲਣਾ ਸ਼ੁਰੂ ਹੋਇਆ, ਨਹਿਰ ਆਈ, ਤਾਂ ਆਪਜੀ ਨੇ ਆਪਣੀ ਸਖ਼ਤ ਮਿਹਨਤ ਨਾਲ ਆਪਣੀ ਪੂਰੀ ਦੀ ਪੂਰੀ ਸੌ ਏਕੜ ਤੋਂ ਵੀ ਜ਼ਿਆਦਾ ਜ਼ਮੀਨ ’ਚ ਪਾਣੀ ਲੱਗਦਾ ਕਰ ਦਿੱਤਾ ਜਦਕਿ ਪਹਿਲਾਂ ਸਿਰਫ 20 ਏਕੜ ’ਚ ਹੀ ਪਾਣੀ ਲੱਗਦਾ ਸੀ
ਟਰੈਕਟਰ ਵੀ ਆਪਜੀ ਨੇ ਉਦੋਂ 7-8 ਸਾਲ ਦੀ ਉਮਰ ’ਚ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਭਾਵੇਂ ਡਰਾਈਵਰ-ਸੀਟ ’ਤੇ ਬੈਠੇ ਆਪ ਜੀ ਦੇ ਪੈਰ ਕਲੱਚ, ਬਰੇਕ ’ਤੇ ਨਹੀਂ ਪਹੁੰਚ ਪਾਉਂਦੇ ਸਨ, ਪਰ ਆਪ ਜੀ ਨੇ ਆਪਣੀ ਜ਼ਮੀਨ ’ਤੇ ਜਿੰਨੀ ਸਖ਼ਤ ਮਿਹਨਤ ਕੀਤੀ, ਇਸ ਅਸਲੀਅਤ ਨੂੰ ਸਾਰੇ ਪਿੰਡਵਾਸੀ ਵੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਹ ਵੀ ਸਾਰੇ ਜਾਣਦੇ ਹਨ ਕਿ ਜਦੋਂ ਤੋਂ ਆਪ ਜੀ ਨੇ ਪੂਜਨੀਕ ਬਾਪੂ ਜੀ ਦੇੇ ਖੇਤੀ ਕੰਮਾਂ ਨੂੰ ਆਪਣੇ ਹੱਥ ’ਚ ਲਿਆ ਸੀ, ਫਸਲ ਵੀ ਦੁੱਗਣੀ-ਚੌਗੁਣੀ ਅਤੇ ਆਮਦਨ ਵੀ ਦੁੱਗਣੀ-ਚੌਗੁਣੀ ਹੁੰਦੀ ਹੈ ਕਿਉਂਕਿ ਖੇਤੀਬਾੜੀ ਦਾ ਸਾਰਾ ਕੰਮ ਆਪ ਜੀ ਖੁਦ ਕਰਿਆ ਕਰਦੇ ਸਨ ਭਲੇ ਹੀ ਪੂਜਨੀਕ ਬਾਪੂ ਜੀ ਦੇ ਕਿੰਨੇ ਹੀ ਸੀਰੀ-ਸਾਂਝੀ ਅਤੇ ਨੌਕਰ ਆਦਿ ਸਨ
ਇਸੇ ਤਰ੍ਹਾਂ ਇੱਥੇ ਆਸ਼ਰਮ ’ਚ ਵੀ ਪੂਜਨੀਕ ਗੁਰੂ ਜੀ ਹਰ ਤਰ੍ਹਾਂ ਦਾ ਆਪਣਾ ਖੇਤੀ ਦਾ ਕੰਮ ਖੁਦ ਕਰਦੇ ਹਨ ਆਪਜੀ ਦੀ ਸਖ਼ਤ ਮਿਹਨਤ ਅਤੇ ਪ੍ਰੇਰਨਾ ਨਾਲ ਹੀ ਆਸ਼ਰਮ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਦੀਆਂ ਜ਼ਮੀਨਾਂ ’ਤੇ ਕਿਹੜਾ ਅਜਿਹਾ ਫਲ, ਸਬਜ਼ੀਆਂ ਜਾਂ ਹੋਰ ਫਸਲਾਂ ਹਨ, ਜੋ ਪੂਜਨੀਕ ਗੁਰੂ ਜੀ ਨੇ ਇੱਥੋਂ ਦੇ ਰੇਤ ਦੇ ਟਿੱਬਿਆਂ ’ਤੇ ਨਾ ਉੱਗਾਈਆਂ ਹੋਣ ਸੇਬ ਵਰਗੇ ਫਲ, ਅਖਰੋਟ, ਬਦਾਮ ਵਰਗੇ ਮੇਵੇ (ਡਰਾਈਫਰੂਟ) ਵੀ ਪੂਜਨੀਕ ਗੁਰੂ ਜੀ ਨੇ ਖੁਦ ਦੀ ਮਿਹਨਤ ਨਾਲ, ਐਨਾ ਜ਼ਿਆਦਾ ਤਾਪਮਾਨ ਹੁੰਦੇ ਹੋਏ ਵੀ, ਇੱਥੋਂ ਦੀਆਂ ਜ਼ਮੀਨਾਂ ਤੋਂ ਲਏ ਹਨ ਇੱਕ ਹੀ ਸਮੇਂ ’ਚ, ਇੱਕ ਹੀ ਜਗ੍ਹਾ ਤੋਂ ਤਰ੍ਹਾਂ-ਤਰ੍ਹਾਂ ਦੇ ਫਲ ਅਤੇ ਤਰ੍ਹਾਂ-ਤਰ੍ਹਾਂ ਦੀਆਂ 13-13 ਸਬਜ਼ੀਆਂ ਦੀ ਪੈਦਾਵਾਰ ਲੈਣਾ ਕਿਸੇ ਅਚੰਭੇ ਤੋਂ ਘੱਟ ਨਹੀਂ ਹੈ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਕਰਮਠਤਾ ਦੀ ਮਿਸਾਲ ਖੁਦ ਆਪ ਹਨ
ਮਾਨਵਤਾ ਭਲਾਈ ਦੇ ਕਾਰਜਾਂ ਦੀ ਮਿਸਾਲ ਡੇਰਾ ਸੱਚਾ ਸੌਦਾ:-
ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨਮਾਈ ’ਚ ਡੇਰਾ ਸੱਚਾ ਸੌਦਾ ਦਾ ਮਨੁੱਖ ਅਤੇ ਸਮਾਜ ਹਿਤੈਸ਼ੀ ਕੰਮਾਂ ਦਾ ਦਾਇਰਾ ਵੀ ਵਿਸ਼ਾਲ ਤੋਂ ਹੋਰ ਵਿਸ਼ਾਲ ਹੁੰਦਾ ਗਿਆ ਖਾਸ ਕਰਕੇ ਡੇਰਾ ਸੱਚਾ ਸੌਦਾ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਈਸ਼ਵਰੀ ਮਰਿਆਦਾ ਅਨੁਸਾਰ ਆਪਜੀ ਨੇ ਆਪਣੇ ਸੱਚੇ ਮੁਰਸ਼ਿਦੇ-ਕਾਮਿਲ ਤੋਂ ਨਾਮ-ਗੁਰੂਮੰਤਰ ਬਚਪਨ ਕਰੀਬ 5-6 ਸਾਲ ਦੀ ਉਮਰ ’ਚ ਹੀ ਲੈ ਲਿਆ ਸੀ ਆਪ ਜੀ ਆਪਣੇ ਪੂਜਨੀਕ ਬਾਪੂ ਜੀ ਦੇ ਨਾਲ ਸੱਚੇ ਮੁਰਸ਼ਿਦੇ-ਕਾਮਿਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਸ਼ਰਨ ’ਚ ਆਏ ਸਨ ਜਿਵੇਂ ਕਿ ਜ਼ਾਹਿਰ ਹੈ,
ਜਿਵੇਂ ਆਪ ਜੀ ਨੇ ਆਪਣੇ ਪਿਆਰੇ ਮੁਰਸ਼ਿਦ ਨੂੰ ਪਰਮ ਪਿਤਾ ਪਰਮਾਤਮਾ ਦੇ ਰੂਪ ’ਚ ਪਾਇਆ, ਉਸੇ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਨਾਮ-ਸ਼ਬਦ, ਗੁਰੂਮੰਤਰ ਦੇ ਰੂਪ ’ਚ ਆਪਣਾ ਇਲਾਹੀ ਸਵਰੂਪ ਪ੍ਰਦਾਨ ਕਰਕੇ ਆਪ ਜੀ ਨੂੰ ਆਪਣੇ ਭਾਵੀ ਜਾਨਸ਼ੀਨ (ਉੱਤਰ-ਅਧਿਕਾਰੀ ) ਦੇ ਰੂਪ ’ਚ ਪਾਇਆ ਅਤੇ ਜਦੋਂ ਸਮਾਂ ਆਇਆ ਭਾਵ 23 ਸਤੰਬਰ 1990 ਨੂੰ ਸੱਚੇ ਦਾਤਾ ਰਹਿਬਰ ਪੂਜਨੀਕ ਪਰਮ ਪਿਤਾ ਜੀ ਨੇ ਇਸ ਅਸਲੀਅਤ ਨੂੰ ਸ਼ਰੇਆਮ ਪੂਰੀ ਦੁਨੀਆਂ ਸਾਹਮਣੇ ਜੱਗ-ਜ਼ਾਹਿਰ ਕਰ ਦਿੱਤਾ ਅਤੇ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ-ਭਰਮ ਵੀ ਕਿਸੇ ਦੇ ਅੰਦਰ ਨਹੀਂ ਰਹਿਣ ਦਿੱਤਾ ਗੁਰਗੱਦੀ ਰਸਮ ਦੀ ਕਾਨੂੰਨੀ ਪ੍ਰਕਿਰਿਆ (ਵਸੀਅਤ) ਪੂਜਨੀਕ ਪਰਮ ਪਿਤਾ ਜੀ ਨੇ ਉਸ ਤੋਂ ਕਈ ਦਿਨ ਪਹਿਲਾਂ ਹੀ ਤਿਆਰ ਕਰਵਾ ਲਈ ਸੀ ਅਤੇ ਗੁਰਗੱਦੀ ਬਖਸ਼ਿਸ਼ ਦਾ ਦਿਨ, ਤਾਰੀਖ, ਸਮਾਂ ਆਦਿ ਵੀ ਪਹਿਲਾਂ ਤੋਂ ਹੀ ਤੈਅ ਕਰ ਲਿਆ ਸੀ ਆਪਣੀ ਵਸੀਅਤ ’ਚ ਪੂਜਨੀਕ ਪਰਮ ਪਿਤਾ ਜੀ ਨੇ ਜਿਹੜੇ ਵੀ ਜ਼ਿੰਮੇਵਾਰ ਸੇਵਾਦਾਰਾਂ ਦੀ ਡਿਊਟੀ ਲਗਾਈ ਸੀ,
ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਇਹ ਲਿਖਵਾਉਣ ਦਾ ਸਖ਼ਤ ਆਦੇਸ਼ ਫਰਮਾਇਆ ਕਿ ‘ਅੱਜ ਤੋਂ ਹੀ’ ਡੇਰਾ ਸੱਚਾ ਸੌਦਾ ਦੀ ਜ਼ਮੀਨ-ਜਾਇਦਾਦ, ਸਾਧ-ਸੰਗਤ ਦੀ ਸੇਵਾ-ਸੰਭਾਲ ਆਦਿ ਹਰ ਜ਼ਿੰਮੇਵਾਰੀ ਅਤੇ ਦੁਬਾਰਾ ਫਿਰ ਜ਼ੋਰ ਦੇ ਕੇ ਇਹ ਲਿਖਵਾਉਣ ਦਾ ਆਦੇਸ਼ ਫਰਮਾਇਆ ਕਿ ਇਹ ਸਭ ਕੁਝ ‘ਅੱਜ ਤੋਂ ਹੀ’ ਇਹਨਾਂ ਦਾ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਹੈ ਜਦੋਂ ਖੁਦ ਪੂਜਨੀਕ ਬੇਪਰਵਾਹ ਜੀ ਖੁਦ ਆਪਣੀ ਵਸੀਅਤ ’ਚ ਇਹ ਸਭ ਲਿਖਵਾ ਰਹੇ ਹਨ ਕਿ ਅੱਜ ਤੋਂ ਹੀ ਡੇਰਾ ਸੱਚਾ ਸੌਦਾ ਅਤੇ ਡੇਰਾ ਸੱਚਾ ਸੌਦਾ ਦਾ ਸਭ ਕੁਝ ਇਨ੍ਹਾਂ ਦਾ (ਪੂਜਨੀਕ ਗੁਰੂ ਜੀ ਦਾ) ਹੈ, ਤਾਂ ਕੋਈ ਕਿੰਤੂ-ਪ੍ਰੰਤੂ ਦਾ ਸਵਾਲ ਹੀ ਨਹੀਂ ਹੋ ਸਕਦਾ
ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਰੂਹਾਨੀ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਦਾ ਡੇਰਾ ਸੱਚਾ ਸੌਦਾ ’ਚ ਮੰਨੋ ਹੜ੍ਹ ਹੀ ਲਿਆ ਦਿੱਤਾ ਹੋਵੇ ਇੱਕ ਪਾਸੇ ਜਿੱਥੇ ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ਦਾ ਰੂਹਾਨੀ ਕਾਰਵਾਂ ਪੂਜਨੀਕ ਗੁਰੂ ਜੀ ਦੇ ਮਾਰਗ-ਦਰਸ਼ਨ ’ਚ ਦਿਨ-ਦੁੱਗਣੀ, ਰਾਤ-ਚੌਗੁੱਣੀ ਰਫਤਾਰ ਨਾਲ ਵਧਦਾ ਚਲਿਆ ਗਿਆ ਤਾਂ ਉੱਥੇ ਦੂਜੇ ਪਾਸੇ ਡੇਰਾ ਸੱਚਾ ਸੌਦਾ ਸਾਧ-ਸੰਗਤ ਦੇ ਉਤਸ਼ਾਹ ਅਤੇ ਪੂਰਨ ਸਹਿਯੋਗ ਨਾਲ ਵਿਸ਼ਵ ਪੱਧਰੀ ਭਲਾਈ ਦੇ ਕਾਰਜ ਕਰਕੇ ਬੱਚੇ-ਬੱਚੇ ਦੇ ਮਨ ’ਚ ਘਰ ਕਰ ਗਿਆ ਦੁਨੀਆਂ ਦਾ ਕਿਹੜਾ ਅਜਿਹਾ ਸ਼ਖ਼ਸ ਹੈ ਜੋ ਅੱਜ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 157 ਮਾਨਵਤਾ ਭਲਾਈ ਦੇ ਕਾਰਜਾਂ ਤੋਂ ਵਾਕਫ਼ ਨਹੀਂ ਜੋ ਅੱਜ ਡੇਰਾ ਸੱਚਾ ਸੌਦਾ ’ਚ ਵਧ-ਚੜ੍ਹ ਕੇ ਕੀਤੇ ਜਾਂਦੇ ਹਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 56ਵੇਂ ਅਵਤਾਰ ਦਿਵਸ 15 ਅਗਸਤ ਦੀ ਸਾਰੀ ਸ੍ਰਿਸ਼ਟੀ ਨੂੰ ਲੱਖ-ਲੱਖ ਵਧਾਈ ਹੋਵੇ ਜੀ