Ashirwad Maon's new song -sachi shiksha punjabi

ਦਿਲਾਂ ’ਤੇ ਛਾਇਆ ‘ਆਸ਼ੀਰਵਾਦ ਮਾਓਂ ਕਾ’ ਨਵਾਂ ਗੀਤ, ਵਿਊਜ਼ 1.5 ਕਰੋੜ ਪਾਰ
ਪੂਜਨੀਕ ਗੁਰੂ ਜੀ ਨੇ ਨਵੇਂ ਗੀਤ ਨਾਲ ਨਸ਼ੇ ਖਿਲਾਫ ਫਿਰ ਬੁਲੰਦ ਕੀਤੀ ਆਵਾਜ਼, ਜਨ ਪ੍ਰਤੀਨਿਧੀਆਂ ਨੂੰ ਕੀਤੀ ਅਪੀਲ
ਨਸ਼ਿਆਂ ਦੀ ਦਲਦਲ ’ਚ ਧਸਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਯਤਨ ਲਗਾਤਾਰ ਅਸਰਦਾਰ ਸਾਬਤ ਹੋ ਰਿਹਾ ਹੈ ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸੰਗੀਤ ਨੂੂੰ ਜ਼ਰੀਆ ਬਣਾਇਆ ਹੈ ਪੂਜਨੀਕ ਗੁਰੂ ਜੀ ਨੇ ਬੀਤੀ 19 ਫਰਵਰੀ ਨੂੰ ਹਰਿਆਣਵੀ ਗੀਤ ‘ਆਸ਼ੀਰਵਾਦ ਮਾਓਂ ਕਾ’ ਆਪਣੇ ਯੂ-ਟਿਊਬ ਚੈਨਲ ‘ਸੈਂਟ ਐੱਮਐੱਸਜੀ’ ’ਤੇ ਲਾਂਚ ਕੀਤਾ, ਜਿਸ ਨੂੰ ਨੌਜਵਾਨ ਪੀੜ੍ਹੀ ਬੇਹੱਦ ਪਸੰਦ ਕਰ ਰਹੀ ਹੈ ਇਸ ਗੀਤ ਨੇ ਪਹਿਲੇ ਹਫਤੇ ’ਚ ਹੀ ਡੇਢ ਕਰੋੜ (15 ਮਿਲੀਅਨ) ਸਰੋਤਾਵਾਂ ਦੇ ਅੰਕੜੇ ਨੂੰ ਪਾਰ ਕਰ ਲਿਆ

Also Read :-

ਮਹਾਨ ਸਮਾਜ ਸੁਧਾਰਕ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ ਇੱਕ ਸ਼ਲਾਘਾਯੋਗ ਪਹਿਲ ਕਰਦੇ ਹੋਏ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰਾਂ ਦੇ ਮੇਅਰਾਂ ਨੂੰ ਠੋਸ ਕਦਮ ਚੁੱੱਕਣ ਦਾ ਜ਼ੋਰਦਾਰ ਸੰਦੇਸ਼ ਦਿੱਤਾ ਹੈ ਗੀਤ ਜ਼ਰੀਏ ਪੂਜਨੀਕ ਗੁਰੂ ਜੀ ਨੇ ਜਨਪ੍ਰਤੀਨਿਧੀਆਂ ਨੂੰ ਸੱਦਾ ਦਿਤਾ ਹੈ ਕਿ ਉਹ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਨ੍ਹਾਂ ਦੀਆਂ ਮਾਵਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਕਿਉਂਕਿ ਤੁਸੀਂ ਆਪਣੇ-ਆਪਣੇ ਪਿੰਡ ਅਤੇ ਸ਼ਹਿਰ ਦੇ ਮੌਜਿਜ਼ ਲੋਕ ਹੋ ਇਸ ਲਈ ਤੁਸੀਂ ਨਸ਼ੇ ’ਤੇ ਲਗਾਮ ਲਗਾ ਸਕਦੇ ਹੋ ਚਾਰ ਮਿੰਟ ਅਤੇ 35 ਸੈਕਿੰਡ ਦੇ ਇਸ ਗੀਤ ’ਚ ਦਰਸਾਇਆ ਗਿਆ ਹੈ

ਕਿ ਅੱਜ ਹਰ ਪਿੰਡ, ਸ਼ਹਿਰ ਅਤੇ ਨੁੱਕੜ ਮੁਹੱਲੇ ’ਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਨਸ਼ੇ ’ਚ ਡੁੱਬੀਆਂ ਹੋਈਆਂ ਹਨ ਅਤੇ ਮੌਤ ਦੇ ਮੂੰਹ ’ਚ ਜਾ ਰਹੀਆਂ ਹਨ ਵੀਡੀਓ ਸੀਨ ’ਚ ਹਰਿਆਣਵੀ ਖਿੰਡਕਾ ਪਹਿਨੇ ਪੂਜਨੀਕ ਗੁਰੂ ਜੀ ਦੱਸ ਰਹੇ ਹਨ ਕਿ ਕਿਸੇ ਵੀ ਧਰਮ ’ਚ ਨਸ਼ਾ ਕਰਨ ਨੂੰ ਨਹੀਂ ਕਿਹਾ ਗਿਆ ਹੈ, ਪਰ ਫਿਰ ਵੀ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ, ਇਸ ਲਈ ਨਸ਼ਾ ਵੇਚਣ ਵਾਲਿਆਂ ਦਾ ਪਿੱਛਾ ਕਰੋ ਅਤੇ ਪਹਿਰਾ ਲਗਾ ਕੇ ਇਸ ਨੂੰ ਰੋਕ ਦਿਓ ਗੀਤ ’ਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੋ ਦੁਕਾਨਦਾਰ ਨਸ਼ਾ ਵੇਚਦਾ ਹੈ, ਉਸ ਨੂੰ ਰੋਕੋ ਅਤੇ ਜੇਕਰ ਨਹੀਂ ਰੁਕਦੇ ਤਾਂ ਸਖ਼ਤੀ ਦਿਖਾਉਂਦੇ ਹੋਏ ਉਨ੍ਹਾਂ ’ਤੇ ਜ਼ੁਰਮਾਨਾ ਲਗਾਓ ਇਸ ਤੋਂ ਇਲਾਵਾ ਜੋ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਰਾਮ ਦਾ ਨਾਮ ਦਿਵਾ ਦਿਓ ਜਿਸ ਨਾਲ ਉਨ੍ਹਾਂ ਦਾ ਨਸ਼ਾ ਛੁੱਟ ਜਾਵੇਗਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਲਈ ‘ਜਾਗੋ ਦੁਨੀਆਂ ਦੇ ਲੋਕੋ’, ‘ਮੇਰੇ ਦੇਸ਼ ਕੀ ਜਵਾਨੀ’ ਅਤੇ ‘ਦਾਰੂ ਕੋ ਗੋਲੀ ਮਾਰੋ’ ਵਰਗੇ ਗੀਤ ਲਾਂਚ ਕਰ ਚੁੱਕੇ ਹਨ ਇਨ੍ਹਾਂ ਗੀਤਾਂ ’ਚ ਵੀ ਪੂਜਨੀਕ ਗੁਰੂ ਜੀ ਨੇ ਨਸ਼ੇ ਖਿਲਾਫ ਪਿੰਡ-ਸ਼ਹਿਰ ਪੱਧਰ ’ਤੇ ਇੱਕਜੁਟ ਹੋਣ ਦਾ ਸੰਦੇਸ਼ ਦਿੱਤਾ ਸੀ, ਜਿਸ ਨੂੰ ਗ੍ਰਾਮ ਪੰਚਾਇਤਾਂ ਵੱਲੋਂ ਸਲਾਹਿਆ ਜਾ ਰਿਹਾ ਹੈ ਇਨ੍ਹਾਂ ਗੀਤਾਂ ਨੂੰ ਕਰੋੜਾਂ ਲੋਕ ਸੋਸ਼ਲ ਮੀਡੀਆ ’ਤੇ ਦੇਖ ਚੁੱਕੇ ਹਨ ਨਵਾਂ ਗੀਤ ‘ਆਸ਼ੀਰਵਾਦ ਮਾਓਂ ਕਾ’ ਇਨ੍ਹਾਂ ਦਿਨਾਂ ’ਚ ਹਰ ਗਲੀ, ਮੁਹੱਲੇ, ਪਿੰਡ, ਕਸਬਿਆਂ ਅਤੇ ਸ਼ਹਿਰਾਂ ’ਚ ਗੂੰਜ ਰਿਹਾ ਹੈ ਗੀਤ ’ਚ ਪੂਜਨੀਕ ਗੁਰੂ ਜੀ ਨੇ ਹਰਿਆਣਵੀ ਸ਼ਬਦਾਂ ਨੂੰ ਮੋਤੀਆਂ ਵਾਂਗ ਬੜੀ ਖੂਬਸੂਰਤੀ ਨਾਲ ਪਿਰੋਇਆ ਹੈ, ਜੋ ਸਭ ਨੂੰ ਖੂਬ ਭਾਅ ਰਿਹਾ ਹੈ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਯਤਨਾਂ ਦੀ ਆਮ ਜਨਤਾ ਤੋਂ ਲੈ ਕੇ ਬੁੱਧੀਜੀਵੀ ਤੱਕ ਤਾਰੀਫ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੇ ਮਾਨਵਤਾ ਹਿੱਤ ’ਚ ਚੁੱਕੇ ਗਏ ਅਜਿਹੇ ਕਦਮਾਂ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਹੋ ਰਹੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!