wedding -sachi shiksha punjabi

ਕੀ ਤੁਸੀਂ ਵਿਆਹ ’ਚ ਜਾ ਰਹੇ ਹੋ?

ਹਰ ਵਿਅਕਤੀ ਨੂੰ ਜੀਵਨ ’ਚ ਕਿਸੇ ਨਾ ਕਿਸੇ ਦੇ ਵਿਆਹ ’ਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ, ਫਿਰ ਵਿਆਹ ਭਾਵੇਂ ਕਿਸੇ ਦੋਸਤ ਦਾ ਹੋਵੇ ਜਾਂ ਰਿਸ਼ਤੇਦਾਰ ਦਾ ਕੁਝ ਲੋਕ ਤਾਂ ਵਿਆਹ ਮਹਿਮਾਨ ਦੇ ਰੂਪ ’ਚ ਮੇਜ਼ਬਾਨ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਵਿਆਹ ’ਚ ਇਸ ਤਰ੍ਹਾਂ ਸ਼ਾਮਲ ਹੁੰਦੇ ਹਨ, ਜਿਵੇਂ ਉਹ ਮੇਜ਼ਬਾਨ ਜਾਂ ਲਾੜਾ-ਲਾੜੀ ’ਤੇ ਬਹੁਤ ਵੱਡਾ ਅਹਿਸਾਨ ਕਰ ਰਹੇ ਹੋਣ

ਅਜਿਹੇ ਲੋਕ ਇਹ ਨਹੀਂ ਸੋਚਦੇ ਕਿ ਵਿਆਹ ’ਚ ਉਹ ਇਕੱਲੇ ਹੀ ਨਹੀਂ ਹੋਰ ਵੀ ਬਹੁਤ ਸਾਰੇ ਮਹਿਮਾਨ ਹੁੰਦੇ ਹਨ ਅਤੇ ਮੇਜ਼ਬਾਨ ਨੂੰ ਉਨ੍ਹਾਂ ਸਭ ਦਾ ਖਿਆਲ ਰੱਖਣਾ ਹੁੰਦਾ ਹੈ ਵਿਆਹ ਵਰਗੇ ਸਮਾਰੋਹਾਂ ’ਚ ਸਫਲ ਮਹਿਮਾਨ ਬਣਨਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਕੀ ਤੁਸੀਂ ਵੀ ਅਜਿਹੇ ਹੀ ਲੋਕਾਂ ’ਚੋਂ ਹੋ? ਜੇਕਰ ਹਾਂ ਤਾਂ ਹੇਠ ਲਿਖੇ ਸੁਝਾਅ ਨੂੰ ਪੜ੍ਹ ਕੇ ਅਤੇ ਉਨ੍ਹਾਂ ’ਤੇ ਅਮਲ ਕਰੋ ਅਤੇ ਉਸ ਦੀ ਪ੍ਰਸ਼ੰਸਾ ਦੇ ਯੋਗ ਬਣੋ

ਹੋਰ ਮਹਿਮਾਨਾਂ ਨਾਲ ਘੁਲ-ਮਿਲ ਕੇ ਰਹੋ

 • ਵਿਆਹ ਵਰਗੇ ਸਮਾਰੋਹ ’ਚ ਇਕੱਠੇ ਹੋਣ ’ਤੇ ਤੁਹਾਨੂੰ ਕੁਝ ਅਜਿਹੇ ਮਹਿਮਾਨ ਵੀ ਮਿਲ ਸਕਦੇ ਹਨ ਜੋ ਤੁਹਾਡੇ ਲਈ ਅਜ਼ਨਬੀ ਹੋਣ ਅਜਿਹੇ ਲੋਕਾਂ ਨਾਲ ਅਜ਼ਨਬੀ ਹੀ ਨਾ ਬਣੇ ਰਹੋ ਸਗੋਂ ਉਨ੍ਹਾਂ ਨਾਲ ਘੁਲ-ਮਿਲ ਜਾਓ ਜੇਕਰ ਤੁਸੀਂ ਜਾਣ-ਪਛਾਣ ਕਰਨ ’ਚ ਪਹਿਲ ਕਰੋਂਗੇ ਤਾਂ ਇਸ ’ਚ ਕੋਈ ਬੁਰਾਈ ਨਹੀਂ
 • ਜੇਕਰ ਤੁਸੀਂ ਆਪਣੇ ਹੀ ਹੰਕਾਰ ’ਚ ਰਹੋਂਗੇ ਅਤੇ ਕਿਸੇ ਨਾਲ ਗੱਲਬਾਤ ਨਹੀਂ ਕਰੋਂਗੇ ਤਾਂ ਵਾਤਾਵਰਨ ਬੋਝਿਲ ਹੋ ਸਕਦਾ ਹੈ ਇਸ ਲਈ ਮਾਹੌਲ ਨੂੰ ਸਹਿਜ ਬਣਾਏ ਰੱਖਣ ਲਈ ਹੋਰ ਸਾਰੇ ਮਹਿਮਾਨਾਂ ਨਾਲ ਘੁਲ ਮਿਲ ਕੇ ਰਹੋ ਉਨ੍ਹਾਂ ਨਾਲ ਗੱਲਬਾਤ ਕਰਕੇ ਆਪਸੀ ਰੁਚੀਆਂ ਬਾਰੇ ਜਾਣੋ ਉਨ੍ਹਾਂ ਦੇ ਸ਼ਹਿਰ ਅਤੇ ਪਰਿਵਾਰ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰੋ ਅਤੇ ਆਪਣੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿਓ
  ਤੁਹਾਡੇ ਅਜਿਹਾ ਕਰਨ ਨਾਲ ਮੇਜ਼ਬਾਨ ਨੂੰ ਵੀ ਸੁਵਿਧਾ ਰਹੇਗੀ, ਨਾਲ ਹੀ ਮਾਹੌਲ ਵੀ ਵਧੀਆ ਬਣਿਆ ਰਹੇਗਾ

ਪਰੰਪਰਾਵਾਂ ਦਾ ਮਜ਼ਾਕ ਨਾ ਉਡਾਓ

 • ਹਰ ਪਰਿਵਾਰ ਦੀਆਂ ਆਪਣੀਆਂ ਕੁਝ ਪਰੰਪਰਾਵਾਂ ਹੁੰਦੀਆਂ ਹਨ, ਕੁਝ ਰੀਤੀ-ਰਿਵਾਜ ਹੁੰਦੇ ਹਨ ਹੋ ਸਕਦਾ ਹੈ ਤੁਹਾਨੂੰ ਵਿਆਹ ’ਚ ਕੋਈ ਪਰੰਪਰਾ ਚੰਗੀ ਨਾ ਲੱਗੇ ਅਤੇ ਉਨ੍ਹਾਂ ’ਤੇ ਤੁਹਾਨੂੰ ਹਾਸਾ ਵੀ ਆਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਭ ਦੇ ਸਾਹਮਣੇ ਉਨ੍ਹਾ ਪਰੰਪਰਾਵਾਂ ਦਾ ਮਜ਼ਾਕ ਉਡਾਓ ਅਤੇ ਆਪਣੀਆਂ ਪਰੰਪਰਾਵਾਂ ਦੀ ਪ੍ਰਸੰਸਾ ਕਰੋ
 • ਆਪਣੇ ਮਨੋਭਾਵਾਂ ਨੂੰ ਆਪਣੇ ਮਨ ’ਚ ਹੀ ਰੱਖੋ ਤਾਂ ਬਿਹਤਰ ਹੈ ਜੇਕਰ ਤੁਸੀਂ ਉੱਥੋਂ ਦੇ ਰੀਤੀ-ਰਿਵਾਜ ਦੀ ਪ੍ਰਸ਼ੰਸਾ ਨਹੀਂ ਕਰ ਸਕਦੇ ਤਾਂ ਮਜ਼ਾਕ ਵੀ ਨਾ ਉਡਾਓ ਅਤੇ ਨਾ ਹੀ ਬੁਰਾਈ ਕਰੋ ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਵਿਆਹ ’ਚ ਇਕੱਠੇ ਹੋਏ ਵਿਅਕਤੀਆਂ ਦੇ ਦਿਲਾਂ ’ਚ ਤੁਹਾਡੇ ਲਈ ਸਨਮਾਨ ਘੱਟ ਹੋਵੇਗਾ
 • ਵਿਆਹ ਦੀ ਹਰ ਛੋਟੀ-ਵੱਡੀ ਰਸਮ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੋ ਅਤੇ ਪਰੰਪਰਾ ਅਨੁਸਾਰ ਹੀ ਵਿਹਾਰ ਕਰੋ ਜੇਕਰ ਤੁਹਾਨੂੰ ਕਿਸੇ ਪਰੰਪਰਾ ਬਾਰੇ ਜਾਣਕਾਰੀ ਨਾ ਹੋਵੇ ਅਤੇ ਤੁਸੀਂ ਉਸ ਦੇ ਮੁਤਾਬਕ ਵਿਹਾਰ ਨਾ ਕਰ ਸਕੋ ਤਾਂ ਵੀ ਸਹਿਜ ਹੋ ਕੇ ਸਭ ਦੇਖਦੇ ਰਹੋ ਅਤੇ ਜਿਵੇਂ ਹੋਰ ਲੋਕ ਕਰਨ, ਉਵੇਂ ਹੀ ਤੁਸੀਂ ਵੀ ਕਰੋ ਜੇਕਰ ਅਜਿਹਾ ਵੀ ਨਾ ਕਰ ਸਕੋਂ ਤਾਂ ਆਰਾਮ ਨਾਲ ਬੈਠੇ ਰਹੋ ਹਰ ਪਰੰਪਰਾ ਦਾ ਦਿਲ ਨਾਲ ਸਨਮਾਨ ਕਰੋ

ਕੰਮਕਾਜ ’ਚ ਦਿਲਚਸਪੀ ਲਓ

 • ਉਂਜ ਤਾਂ ਅੱਜ ਦੇ ਦੌਰ ’ਚ ਹਰ ਵਿਅਕਤੀ ਕੋਲ ਸਮੇਂ ਦੀ ਕਮੀ ਹੈ ਇਸੇ ਕਾਰਨ ਵਿਆਹ ਵਰਗੇ ਸਮਾਰੋਹ ’ਚ ਮਹਿਮਾਨ ਵਿਆਹ ਵਾਲੇ ਦਿਨ ਜਾਂ ਫਿਰ ਵਿਆਹ ਦੇ ਮੰਡਪ ’ਚ ਹੀ ਪਹੁੰਚਦੇ ਹਨ, ਇਸ ਲਈ ਵਿਆਹ ਵਾਲਿਆਂ ਦੇ ਘਰ ’ਚ ਕੰਮ ਜ਼ਿਆਦਾ ਨਹੀਂ ਹੁੰਦਾ ਫਿਰ ਅੱਜ-ਕੱਲ੍ਹ ਜ਼ਿਆਦਾਤਰ ਕੰਮ ਬਾਹਰੋਂ ਹੀ ਕਰਵਾ ਲਏ ਜਾਂਦੇ ਹਨ ਪਰ ਫਿਰ ਵੀ ਵਿਆਹ ਵਾਲੇ ਘਰ ’ਚ ਕੁਝ ਨਾ ਕੁਝ ਕੰਮ ਤਾਂ ਹੁੰਦਾ ਹੀ ਹੈ
 • ਕੰਮਕਾਜ ’ਚ ਹੱਥ ਵੰਡਾਉਣ ਤੋਂ ਸੰਕੋਚ ਨਾ ਕਰੋ ਸਗੋਂ ਖੁਦ ਉਸ ’ਚ ਦਿਲਚਸਪੀ ਦਿਖਾਓ ਅਤੇ ਮੇਜ਼ਬਾਨ ਤੋਂ ਪੁੱਛ ਕੇ ਜਾਂ ਫਿਰ ਖੁਦ ਹੀ ਦੇਖ ਲਓ ਕਿ ਕਿਹੜਾ ਕੰਮ ਅਜਿਹਾ ਹੈ, ਜੋ ਤੁਸੀਂ ਬਖੂਬੀ ਕਰ ਸਕਦੇ ਹੋ ਉਸ ਕੰਮ ਨੂੰ ਆਪਣੇ ਹੱਥ ’ਚ ਲਓ ਅਤੇ ਉਸ ਨੂੰ ਪੂਰਾ ਕਰਕੇ ਹੀ ਹੋਰ ਕੰਮ ਕਰੋ ਧਿਆਨ ਰਹੇ, ਜੋ ਵੀ ਕੰਮ ਕਰੋ, ਉਸ ਨੂੰ ਪੂਰੀ ਰੁਚੀ ਨਾ ਕਰੋ ਤਾਂ ਕਿ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸ਼ੰਕਾ ਹੋਵੇ

ਜ਼ਰੂਰੀ ਵਸਤੂਆਂ ਨਾਲ ਲੈ ਕੇ ਜਾਓ

 • ਵਿਆਹ ’ਤੇ ਜਾਂਦੇ ਸਮੇਂ ਆਪਣੀਆਂ ਜ਼ਰੂਰੀ ਵਸਤੂਆਂ ਤੌਲੀਆ, ਕੰਘੀ, ਟੂਥਬੁਰੱਸ਼, ਟੂਥਪੇਸਟ, ਬਾਥਰੂਮ ਸਲੀਪਰ, ਸ਼ੇਵਿੰਗ ਕਿੱਟ ਆਦਿ ਜ਼ਰੂਰ ਨਾਲ ਲੈ ਕੇ ਜਾਓ ਜ਼ਿਆਦਾਤਰ ਮੇਜ਼ਬਾਨ ਇਸ ਸਥਿਤੀ ’ਚ ਨਹੀਂ ਹੁੰਦੇ ਕਿ ਉਹ ਸਾਰੇ ਮਹਿਮਾਨਾਂ ਨੂੰ ਅਜਿਹੀਆਂ ਵਸਤੂਆਂ ਅਲੱਗ-ਅਲੱਗ ਮੁਹੱਈਆ ਕਰਾ ਸਕਣ
 • ਉਂਜ ਵੀ ਅਜਿਹੀਆਂ ਵਸਤੂਆਂ ਨਿੱਜੀ ਹੁੰਦੀਆਂ ਹਨ ਇਨ੍ਹਾਂ ਵਸਤੂਆਂ ਨੂੰ ਨਾਲ ਰੱਖਣ ’ਚ ਜਿੱਥੇ ਮੇਜ਼ਬਾਨ ਨੂੰ ਸੁਵਿਧਾ ਹੋਵੇਗੀ, ਉੱਥੇ ਬਿਮਾਰੀਆਂ ਨਾਲ ਵੀ ਤੁਹਾਡਾ ਬਚਾਅ ਹੋਵੇਗਾ ਕਿਉਂਕਿ ਜੇਕਰ ਕਿਸੇ ਵਿਅਕਤੀ ਨੂੰ ਸੰਕਾਰਮਕ ਰੋਗ ਹੋਵੇ ਤਾਂ ਉਹ ਅਜਿਹੀਆਂ ਵਸਤੂਆਂ ਜ਼ਰੀਏ ਤੁਹਾਡੇ ਤੱਕ ਵੀ ਪਹੁੰਚ ਸਕਦਾ ਹੈ ਆਖਰ ਉਪਰੋਕਤ ਵਸਤੂਆਂ ਨੂੰ ਨਾਲ ਲੈ ਜਾਣਾ ਨਾ ਭੁੱਲੋ
  ਭਾਸ਼ਣਾ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!