Experiences of Satsangis

ਤੜਫ ਨਾਲ ਕੀਤੀ ਗਈ ਅਰਦਾਸ ਮਨਜ਼ੂਰ ਹੋਈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ

ਭੈਣ ਰਜਨੀ ਇੰਸਾਂ ਪਤਨੀ ਮੁਕੇਸ਼ ਕੁਮਾਰ ਪੁੱਤਰ ਮਦਨ ਗੋਪਾਲ ਪਿੰਡ ਸਰਾਏ ਸੁਖੀ ਤਹਿ ਸ਼ਾਹਬਾਦ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਤੋਂ ਆਪਣੇ ਅਤੇ ਆਪਣੇ ਪਤੀ ’ਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹੋਈ ਰਹਿਮਤ ਦਾ ਵਰਣਨ ਕਰਦੀ ਹੈ:-

ਡੇਰਾ ਸੱਚਾ ਸੌਦਾ ਦੇ ਹੁਕਮ ਅਨੁਸਾਰ 85 ਮੈਂਬਰਾਂ ਦੀ ਦੇਖ-ਰੇਖ ਵਿੱਚ ਮਾਰਚ 2023 ਵਿੱਚ ਸਾਡੇ ਬਲਾਕ ਧੁਰਾਲਾ ਦਾ ਮੁੜ ਗਠਨ ਕੀਤਾ ਗਿਆ ਇਸ ਚੋਣ ਵਿੱਚ ਮੈਨੂੰ ਸਾਧ-ਸੰਗਤ ਨੇ ਪਿੰਡ ਦੀ ਪੰਦਰਾਂ ਮੈਂਬਰ ਕਮੇਟੀ ਵਿੱਚ ਚੁਣਿਆ ਮੈਨੂੰ ਸੇਵਾ ਦਾ ਮੌਕਾ ਮਿਲਿਆ ਮੈਂ ਖੁਸ਼ੀ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ

ਪਿਛਲੇ ਕੁਝ ਸਮੇਂ ਤੋਂ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਜੋ ਕਿ ਸਹਿਣ ਨਹੀਂ ਹੁੰਦਾ ਸੀ ਮੈਂ ਦਵਾਈ ਲਈ, ਪਰ ਦਰਦ ਤੋਂ ਆਰਾਮ ਨਹੀਂ ਆਇਆ ਇਸ ਗੱਲ ਤੋਂ ਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਪਰ ਜਿਸ ਦਿਨ ਮੈਂ ਸੇਵਾਦਾਰ ਬਣਨ ਦਾ ਪ੍ਰਸ਼ਾਦ ਲਿਆ ਤਾਂ ਅਗਲੇ ਹੀ ਦਿਨ ਪਿਤਾ ਜੀ ਦੀ ਰਹਿਮਤ ਹੋਈ ਬਾਥਰੂਮ ਕਰਦੇ ਸਮੇਂ ਬਹੁਤ ਵੱਡੀ ਪੱਥਰੀ ਨਿੱਕਲੀ ਮੈਂ ਉਹ ਪੱਥਰੀ ਆਪਣੇ ਪਰਿਵਾਰਕ ਮੈਂਬਰਾਂ ਤੇ ਸਾਧ-ਸੰਗਤ ਦੇ ਭਾਈ-ਭੈਣਾਂ ਨੂੰ ਦਿਖਾਈ ਪੂਜਨੀਕ ਪਿਤਾ ਜੀ ਦੀ ਰਹਿਮਤ ਨਾਲ ਮੈਨੂੰ ਦਰਦ ਤੋਂ ਆਰਾਮ ਮਿਲਿਆ ਅਤੇ ਮੈਂ ਅਪਰੇਸ਼ਨ ਕਰਵਾਉਣ ਤੋਂ ਬਚ ਗਈ ਮੈਂ ਆਪਣੇ ਸਤਿਗੁਰੂ ਪਿਤਾ ਜੀ ਦਾ ਲੱਖ-ਲੱਖ ਵਾਰ ਸ਼ੁਕਰਾਨਾ ਕੀਤਾ

ਮੇਰਾ ਪਤੀ ਮੁਕੇਸ਼ ਕੁਮਾਰ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਮੈਂ ਉਸ ਦੀ ਨਸ਼ੇ ਦੀ ਆਦਤ ਤੋਂ ਬਹੁਤ ਪ੍ਰੇਸ਼ਾਨ ਸੀ ਉਹ ਕਈ-ਕਈ ਦਿਨਾਂ ਤੱਕ ਦਿਨ-ਰਾਤ ਸ਼ਰਾਬ ਪੀਂਦਾ ਅਤੇ ਘਰ ਵਿੱਚ ਹੀ ਪਿਆ ਰਹਿੰਦਾ ਮੈਂ ਸੁਬ੍ਹਾ-ਸ਼ਾਮ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਬੇਨਤੀ ਕਰਦੀ ਕਿ ਪਿਤਾ ਜੀ! ਮੇਰੇ ਘਰੋਂ ਨਸ਼ੇ ਦੀ ਬੁਰਾਈ ਨੂੰ ਖ਼ਤਮ ਕਰ ਦਿਓ ਜੀ ਮੈਂ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂਕਾ ਦਿਵਸ ਦੀ ਵਰ੍ਹੇਗੰਢ 29 ਅਪਰੈਲ 2023 ਦੇ ਸਤਿਸੰਗ ਭੰਡਾਰੇ ’ਤੇ ਸਰਸਾ ਦਰਬਾਰ ਆਈ ਭੰਡਾਰੇ ਦੇ ਸਤਿਸੰਗ ਦੌਰਾਨ

ਮੈਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਵਰੂਪ ਦੇ ਸਾਹਮਣੇ ਰੋ-ਰੋ ਕੇ ਬੇਨਤੀ ਕੀਤੀ ਕਿ ਪਿਤਾ ਜੀ! ਆਪ ਦੀ ਬੇਟੀ ਦਾ ਘਰ ਉੱਜੜ ਰਿਹਾ ਹੈ ਆਪ ਦਇਆ-ਮਿਹਰ, ਰਹਿਮਤ ਕਰੋ ਮੇਰੇ ਪਤੀ ਨੂੰ ਸਦਬੁੱਧੀ ਦਿਓ ਉਨ੍ਹਾਂ ਦਾ ਸੁਧਾਰ ਕਰੋ, ਜਿਵੇਂ ਵੀ ਕਰੋ ਆਪ ਕੀ ਨਹੀਂ ਕਰ ਸਕਦੇ ਆਪ ਜੀ ਨੇ ਵੱਡੇ-ਵੱਡੇ ਰਾਖਸ਼ਾਂ ਨੂੰ ਸੁਧਾਰਿਆ ਹੈ, ਮੇਰੇ ਪਤੀ ਦਾ ਵੀ ਸੁਧਾਰ ਕਰ ਦਿਓ ਮੈਂ ਉਸੇ ਦਿਨ ਰਾਤ ਨੂੰ ਪ੍ਰਸ਼ਾਦ ਸਿਮਰਨ ਕਰਕੇ ਆਪਣੇ ਪਤੀ ਨੂੰ ਖੁਆ ਦਿੱਤਾ ਉਸ ਸਮੇਂ ਵੀ ਉਸ ਨੇ ਸ਼ਰਾਬ ਪੀ ਰੱਖੀ ਸੀ

ਉਸ ਰਾਤ ਢਾਈ ਵਜੇ ਦਾ ਸਮਾਂ ਸੀ ਮੇਰੇ ਪਤੀ ਦੀ ਸ਼ਰਾਬ ਦਾ ਨਸ਼ਾ ਉੱਤਰ ਗਿਆ ਸੀ ਉਸ ਨੂੰ ਤੋੜ ਲੱਗੀ ਹੋਈ ਸੀ ਅਰਥਾਤ ਸਰੀਰ ਦਾ ਅੰਗ-ਅੰਗ ਦਰਦ ਕਰ ਰਿਹਾ ਸੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਸ ਨੇ ਟੈਲੀਵੀਜ਼ਨ ਚਲਾ ਰੱਖਿਆ ਸੀ ਉਸ ਸਮੇਂ ਹਜ਼ੂਰ ਪਿਤਾ ਜੀ ਇੱਕ ਅਜ਼ਨਬੀ ਬਜ਼ੁਰਗ ਦੇ ਭੇਸ ਵਿੱਚ ਮੇਰੇ ਪਤੀ ਦੇ ਸਾਹਮਣੇ ਆ ਖੜ੍ਹੇ ਹੋਏ ਉਹਨਾਂ ਦੇ ਸਫੈਦ ਕੱਪੜੇ ਪਹਿਨੇ ਹੋਏ ਸਨ ਅਤੇ ਹੱਥ ਵਿੱਚ ਕੋਕਾ ਕੋਲਾ ਰੰਗ ਦੀ ਲੰਬੀ ਡਾਂਗ ਸੀ ਉਹਨਾਂ ਨੇ ਮੇਰੇ ਪਤੀ ਨੂੰ ਡਾਂਟਦੇ ਹੋਏ ਕਿਹਾ, ‘‘ਤੈਨੂੰ ਸ਼ਰਮ ਨਹੀਂ ਆਉਂਦੀ ਤੈਂ ਆਪਣੀ ਕੀ ਹਾਲਤ ਬਣਾ ਰੱਖੀ ਹੈ! ਤੂੰ ਨਹਾਉਂਦਾ ਕਿਉਂ ਨਹੀਂ? ਐਨਾ ਗੰਦਾ ਬਣਿਆ ਹੋਇਆ ਹੈਂ’’

ਮੇਰੇ ਪਤੀ ਨੇ ਉਹਨਾਂ ਬਜ਼ੁਰਗ ਬਾਬਾ ਜੀ ਤੋਂ ਪੁੱਛਿਆ, ਤੁਸੀਂ ਕੌਣ ਹੋ? ਉਹਨਾਂ ਨੇ ਕਿਹਾ, ‘‘ਤੂੰ ਕਿੰਨੇ ਸਾਲਾਂ ਤੋਂ ਸਾਡੇ ਕੋਲ ਆ ਰਿਹਾ ਹੈਂ, ਫਿਰ ਵੀ ਗਲਤੀਆਂ ਕਰਦਾ ਹੈਂ ਤੂੰ ਗਲਤੀਆਂ ਤੋਂ ਬਾਜ਼ ਨਹੀਂ ਆਉਂਦਾ, ਇਸ ਲਈ ਸਾਨੂੰ ਆਉਣਾ ਪਿਆ’’ ਇਸ ਦੇ ਨਾਲ ਹੀ ਉਹਨਾਂ ਨੇ ਛੇ-ਸੱਤ ਡਾਂਗਾਂ ਮੇਰੇ ਪਤੀ ਦੀ ਕਮਰ ’ਤੇ ਜੜ ਦਿੱਤੀਆਂ ਇਨ੍ਹਾਂ ਡਾਂਗਾਂ ਦੀ ਸੱਟ ਦਾ ਮੇਰੇ ਪਤੀ ਦੇ ਬਹੁਤ ਜ਼ਿਆਦਾ ਦਰਦ ਹੋਇਆ ਅਤੇ ਨਿਸ਼ਾਨ ਪੈ ਗਏ ਫਿਰ ਉਸ ਅਜ਼ਨਬੀ ਬਜ਼ੁਰਗ ਨੇ ਪੁੱਛਿਆ, ‘‘ਤੁਸੀਂ ਐਨਾ ਨਸ਼ਾ ਕਿਉਂ ਕਰਦੇ ਹੋ?’’ ਮੇਰੇ ਪਤੀ ਨੇ ਕਿਹਾ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ ਪਰ ਛੁਟਦਾ ਨਹੀਂ ਉਨ੍ਹਾਂ ਨੇ ਕਿਹਾ, ‘‘ਤੁਸੀਂ ਸਰਸਾ ਆਓ ਸਰਸਾ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਓ, ਮਾਲਕ ਕਿਰਪਾ ਕਰਨਗੇ’’

ਮੇਰੇ ਪਤੀ ਨੇ ਉਪਰੋਕਤ ਸਾਰੀਆਂ ਗੱਲਾਂ ਮੈਨੂੰ ਸਵੇਰੇ ਦੱਸੀਆਂ ਅਤੇ ਕਮਰ ’ਤੇ ਡਾਂਗ ਦੇ ਨਿਸ਼ਾਨ ਵੀ ਦਿਖਾਏ ਜੋ ਕਿ ਤਿੰਨ-ਚਾਰ ਦਿਨਾਂ ਤੱਕ ਉਹਨਾਂ ਦੇ ਸਰੀਰ ’ਤੇ ਰਹੇ ਉਹਨਾਂ ਦੇ ਸਰੀਰ ’ਤੇ ਪਏ ਨਿਸ਼ਾਨ ਸਾਡੇ ਸਾਰੇ ਰਿਸ਼ਤੇਦਾਰਾਂ ਤੇ ਸਤਿਸੰਗੀ ਪ੍ਰੇਮੀਆਂ ਨੇ ਵੀ ਦੇਖੇ ਮੇਰੇ ਪਤੀ ਨੇ ਦੱਸਿਆ ਕਿ ਸਵਰੂਪ ਚਾਹੇ ਅਜ਼ਨਬੀ ਬਜ਼ੁਰਗ ਦਾ ਸੀ ਪਰ ਆਵਾਜ਼ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹੀ ਸੀ

ਪਿਤਾ ਜੀ ਦੇ ਹੁਕਮ ਅਨੁਸਾਰ ਤੇ ਉਹਨਾਂ ਦੀ ਰਹਿਮਤ ਨਾਲ ਅਸੀਂ ਸਾਰਾ ਪਰਿਵਾਰ ਮੇਰੇ ਪਤੀ ਨੂੰ ਸਰਸਾ ਦਰਬਾਰ ਲੈ ਕੇ ਆਏ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਦਸ ਦਿਨਾਂ ਤੱਕ ਉਹਨਾਂ ਦਾ ਇਲਾਜ ਕਰਵਾਇਆ ਪੂਰਾ ਸਮਾਂ ਪੂਰੇ ਪਰਿਵਾਰ ਸਮੇਤ ਅਸੀਂ ਸੇਵਾ ਸਿਮਰਨ ਤੇ ਅਰਦਾਸ ਕੀਤੀ ਕਿ ਹੇ ਪਿਤਾ ਜੀ! ਮੇਰੇ ਪਤੀ ਨੂੰ ਆਪਣੇ ਚਰਨਾਂ ਵਿੱਚ ਲਗਾਈ ਰੱਖੋ ਤਾਂ ਕਿ ਉਹ ਕਦੇ ਵੀ ਨਸ਼ੇ ਵਰਗੀ ਬੁਰਾਈ ਵੱਲ ਨਾ ਜਾਣ ਅਤੇ ਆਪ ਜੀ ਦੀ ਦਇਆ ਮਿਹਰ ਨੂੰ ਪਾਉਂਦੇ ਰਹਿਣ ਜੀ ਉਹਨਾਂ ਨੇ ਵੀ ਅੱਗੇ ਤੋਂ ਨਸ਼ਾ ਨਾ ਕਰਨ ਦੀ ਕਸਮ ਖਾਧੀ ਅਤੇ ਤੌਬਾ ਕੀਤੀ ਮੈਂ ਆਪਣੇ ਸਤਿਗੁਰੂ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਹਾਂ, ਜਿਨ੍ਹਾਂ ਨੇ ਮੇਰਾ ਉੱਜੜਦਾ ਘਰ ਵਸਾ ਦਿੱਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!