Anger Needs Control -sachi shiksha punjabi

Anger Needs Control ਗੁੱਸੇ ’ਤੇ ਕੰਟਰੋਲ ਜ਼ਰੂਰੀ

ਗੁੱਸੇ ਦਾ ਆਵੇਗ ਮਨੁੱਖ ਦੇ ਦਿਮਾਗ ਨੂੰ ਖ਼ਤਮ ਕਰਦਾ ਹੈ ਇਹ ਮਨੁੱਖ ਦੇ ਸੋਚਣ-ਸਮਝਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਇਹ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਇਹ ਗੁੱਸਾ ਰੂਪੀ ਰਾਖਸ਼ ਉਸ ਨੂੰ ਕਦੇ ਵੀ ਚੈਨ ਨਾਲ ਨਹੀਂ ਰਹਿਣ ਦਿੰਦਾ ਮਨੁੱਖ ਦੇ ਅੰਦਰ ’ਚ ਜਦੋਂ ਗੁੱਸਾ ਰੂਪੀ ਰਾਖਸ਼ ਦਾਖਲ ਕਰ ਜਾਂਦਾ ਹੈ, ਉਦੋਂ ਉਹ ਉਸ ਨੂੰ ਪ੍ਰਭਾਵਿਤ ਕਰਦਾ ਹੈ ਮਨੁੱਖ ਕਿੰਨਾ ਵੀ ਯਤਨ ਕਰੇ

ਪਰ ਉਸ ਦੇ ਚੱਕਰ ’ਚ ਫਸ ਜਾਂਦਾ ਹੈ ਉਸ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਛਟਪਟਾਉਂਦਾ ਰਹਿੰਦਾ ਹੈ ਮਨੁੱਖ ਗੁੱਸੇ ਨੂੰ ਜਿੰਨੀ ਜ਼ਿਆਦਾ ਹਵਾ ਦਿੰਦਾ ਹੈ, ਓਨਾ ਹੀ ਉਹ ਦੁੱਗਣਾ, ਤਿੱਗਣਾ ਅਤੇ ਚੌਗੁਣਾ ਹੁੰਦਾ ਚਲਿਆ ਜਾਂਦਾ ਹੈ ਭਾਵ ਇਹ ਮਨੁੱਖ ਦੇ ਦਿਮਾਗ ’ਤੇ ਹਾਵੀ ਰਹਿੰਦਾ ਹੈ ਇਸ ਦੇ ਵੱਸ ’ਚ ਆ ਜਾਣ ’ਤੇ ਮਨੁੱਖ ਦਾ ਭਲਾ ਕਦੇ ਨਹੀਂ ਹੋ ਸਕਦਾ ਇਸ ਰਾਖਸ਼ ਦੀ ਸ਼ਕਤੀ ਉਦੋਂ ਘੱਟ ਕੀਤੀ ਜਾ ਸਕਦੀ ਹੈ, ਜਦੋਂ ਇਨਸਾਨ ਖੁਦ ਨੂੰ ਸੰਤੁਲਿਤ ਰੱਖਦਾ ਹੈ ਅਤੇ ਹਰ ਸਮੇਂ ਖੁਸ਼ ਰਹਿਣ ਦਾ ਯਤਨ ਕਰਦਾ ਹੈ ਉਦੋਂ ਇਹ ਮਨੁੱਖ ਨੂੰ ਉਕਸਾਉਂਦਾ ਰਹਿੰਦਾ ਹੈ

ਜਿੰਨਾ ਮਨੁੱਖ ਬਦਲੇ ਦੀ ਭਾਵਨਾ ’ਚ ਜਲਦਾ ਹੈ ਜਾਂ ਉਸ ਨੂੰ ਆਪਣੇ ਮਨ ਦੇ ਮੰਦਰ ’ਚ ਵਿਰਾਜ਼ਮਾਨ ਕਰਦਾ ਹੈ, ਓਨਾ ਹੀ ਇਹ ਵਧਦਾ ਹੈ, ਫਲਦਾ-ਫੁੱਲਦਾ ਚਲਿਆ ਜਾਂਦਾ ਹੈ ਦੂਜੇ ਦੇ ਅਹਿੱਤ ਮਨੁੱਖ ਬਾਅਦ ’ਚ ਕਰਦਾ ਹੈ ਪਰ ਆਪਣੀ ਹਾਨੀ ਪਹਿਲਾਂ ਕਰ ਲੈਂਦਾ ਹੈ ਸਾਹਮਣੇ ਵਾਲੇ ਨੂੰ ਦੁੱਖ ਦੇਣ ਲਈ ਉਹ ਯੋਜਨਾ ਬਣਾਉਂਦਾ ਹੈ, ਉਸ ਨਾਲ ਖੁਦ ਨੂੰ ਦੁੱਖ ਦਿੰਦਾ ਹੈ

Also Read:

ਮਨੁੱਖ ਨੂੰ ਇਹ ਗਿਆਨ ਹੀ ਨਹੀਂ ਹੋ ਪਾਉਂਦਾ ਕਿ ਉਹ ਚੁਪਕੇ ਨਾਲ ਉਸ ਦੀ ਕਿੰਨੀ ਹਾਨੀ ਕਰ ਦਿੰਦਾ ਹੈ ਮਨੁੱਖ ਨੂੰ ਇਸ ਨੂੰ ਕਦੇ ਸਹਿਯੋਗ ਨਹੀਂ ਦੇਣਾ ਚਾਹੀਦਾ, ਨਹੀਂ ਤਾਂ ਇਹ ਸਿਰ ’ਤੇ ਸਵਾਰ ਹੋ ਕੇ ਪ੍ਰੇਸ਼ਾਨ ਕਰਦਾ ਹੈ ਮਨੁੱਖ ਨੂੰ ਸਦਾ ਸਾਵਧਾਨ ਹੋ ਕੇ ਰਹਿਣਾ ਪੈਂਦਾ ਹੈ, ਉਦੋਂ ਉਹ ਇਸਦੇ ਚੁੰਗਲ ’ਚ ਆਉਣ ਤੋਂ ਬੱਚ ਸਕਦਾ ਹੈ ਨਹੀਂ ਤਾਂ ਆਪਣੇ ਗੁਸੈਲ ਸੁਭਾਅ ਕਾਰਨ ਮਨੁੱਖ ਆਪਣੇ ਸਾਗ-ਸਬੰਧੀਆਂ ’ਚ ਅਪਮਾਨਿਤ ਹੁੰਦਾ ਰਹਿੰਦਾ ਹੈ

ਛੋਟੀ-ਛੋਟੀ ਗੱਲ ’ਤੇ ਗੁੱਸਾ ਹੋ ਜਾਣਾ ਕੋਈ ਸਮਝਦਾਰੀ ਨਹੀਂ ਹੈ ਆਪਣੇ ਘਰ-ਪਰਿਵਾਰ ਜਾਂ ਗੁਆਂਢ, ਹਰ ਥਾਂ ’ਤੇ ਮਨੁੱਖ ਗੈਰ ਜ਼ਰੂਰੀ ਗੱਲਾਂ ’ਤੇ ਦਬਾ ’ਚ ਆ ਜਾਂਦਾ ਹੈ ਉਸ ਸਮੇਂ ਮਨੁੱਖ ਸੋਚਦਾ ਹੈ ਕਿ ਸਾਹਮਣੇ ਵਾਲੇ ’ਤੇ ਗੁੱਸਾ ਕਰਕੇ ਉਸ ਨੂੰ ਸਜ਼ਾ ਦੇ ਰਿਹਾ ਹੈ ਪਰ ਅਜਿਹਾ ਨਹੀਂ ਹੁੰਦਾ ਇਸ ਗੁੱਸੇ ਦੇ ਉੱਬਾਲ ’ਚ ਸਭ ਤੋਂ ਜ਼ਿਆਦਾ ਨੁਕਸਾਨ ਮਨੁੱਖ ਖੁਦ ਦਾ ਹੀ ਕਰਦਾ ਹੈ ਗੁੱਸੇ ਦੌਰਾਨ ਮਨੁੱਖ ਦੀ ਮਨ ਦੀ ਹਾਲਤ ਬੇ-ਤਰਤੀਬੀ ਹੋ ਜਾਂਦੀ ਹੈ, ਉਸ ਦਾ ਅਸਰ ਉਸ ਦੇ ਸਰੀਰ ’ਤੇ ਵੀ ਹੁੰਦਾ ਹੈ

ਗੁੱਸਾ ਵਧਣ ਕਾਰਨ ਮਨੁੱਖ ਕੰਬਣ ਲੱਗਦਾ ਹੈ, ਉਸ ਦੇ ਸ਼ਬਦ ਸਾਥ ਨਹੀਂ ਦਿੰਦੇ ਭਾਵ ਲੜਖੜਾਉਣ ਲੱਗਦੇ ਹਨ ਮੂੰਹ ’ਚੋਂ ਥੁੱਕ ਵੀ ਨਿੱਕਲਣ ਲੱਗਦੀ ਹੈ ਇਸ ਨਾਲ ਉਸ ਦੀ ਧੜਕਣ ਭਾਵ ਦਿਲ ਦੀ ਗਤੀ ਤੇਜ਼ ਹੋ ਜਾਂਦੀ ਹੈ ਖੂਨ ਦਾ ਸੰਚਾਰ ਬੀਪੀ ਵੀ ਵਧਣ ਲੱਗਦਾ ਹੈ ਰੋਗੀ ਹੋ ਜਾਣ ’ਤੇ ਡਾਕਟਰਾਂ ਕੋਲ ਸਮਾਂ ਅਤੇ ਧੱਨ ਖਰਚ ਕਰਨਾ ਪੈਂਦਾ ਹੈ ਇਨ੍ਹਾਂ ਸਭ ਦੇ ਕਾਰਨ ਮਨੁੱਖ ਕਾਫੀ ਲੰਬੇ ਸਮੇਂ ਤੱਕ ਅਸ਼ਾਂਤ ਅਤੇ ਪ੍ਰੇਸ਼ਾਨ ਰਹਿੰਦਾ ਹੈ

ਇਸ ਤਰ੍ਹਾਂ ਗੁੱਸਾ ਕਰਕੇ ਮਨੁੱਖ ਆਪਣੇ ਤਨ, ਮਨ ਅਤੇ ਧਨ ਦੀ ਹਾਨੀ ਕਰਦਾ ਹੈ ਇਸ ਗੁੱਸੇ ਰੂਪੀ ਰਾਖਸ਼ ਦੀ ਸ਼ਕਤੀ ਨੂੰ ਮਨੁੱਖ ਨੂੰ ਵਧਣ ਨਹੀਂ ਦੇਣਾ ਚਾਹੀਦਾ ਉਸ ਨੂੰ ਆਪਣੇ ਗੁੱਸੇ ’ਤੇ ਕੰਟਰੋਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ, ਨਹੀਂ ਤਾਂ ਉਹ ਸਾਰਾ ਜੀਵਨ ਇਸ ਦਾ ਗੁਲਾਮ ਬਣਿਆ ਰਹਿੰਦਾ ਹੈ ਗੁਸੈਲ ਵਿਅਕਤੀ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਦੁਰਵਾਸਾ ਵਰਗੇ ਰਿਸ਼ੀ ਨੂੰ ਉਸ ਦੇ ਗੁੱਸੇ ਕਾਰਨ ਉਹ ਥਾਂ ਨਹੀਂ ਮਿਲ ਸਕੀ, ਜੋ ਉਸ ਨੂੰ ਮਿਲਣੀ ਚਾਹੀਦੀ ਸੀ

ਵੱਡੇ-ਵੱਡੇ ਰਿਸ਼ੀ-ਮੁਨੀ ਇਸ ਗੁੱਸੇ ਨੂੰ ਵੱਸ ’ਚ ਕਰਨ ਲਈ ਤਪੱਸਿਆ ਕਰਦੇ ਰਹੇ ਬਾਹਰੀ ਦੁਸ਼ਮਣਾਂ ’ਤੇ ਮਨੁੱਖ ਆਪਣੇ ਉੱਚ ਅਹੁਦੇ, ਸ਼ਕਤੀ ਜਾਂ ਕਿਸੇ ਵੀ ਤਰ੍ਹਾਂ ਜਿੱਤ ਪ੍ਰਾਪਤ ਕਰ ਸਕਦਾ ਹੈ ਇਹ ਤਾਂ ਮਨੁੱਖ ਦੇ ਅੰਦਰ ਰਹਿਣ ਵਾਲਾ ਦੁਸ਼ਮਣ ਹੈ ਇਸ ਦੇ ਕਹਿਣੇ ਅਨੁਸਾਰ ਚੱਲਦਾ ਹੈ ਵਾਰ-ਵਾਰ ਧੋਖਾ ਖਾਂਦਾ ਹੈ, ਫਿਰ ਵੀ ਸਮਝਦਾ ਨਹੀਂ ਹੈ ਇਸ ਨਾਲ ਦੋਸਤੀ ਕਰਨਾ ਨਹੀਂ ਛੱਡਦਾ ਇਸ ਗੁੱਸੇ ਨੂੰ ਵੱਸ਼ ’ਚ ਕਰਨਾ ਮਨੁੱਖ ਲਈ ਅਸੰਭਵ ਤਾਂ ਨਹੀਂ, ਔਖਾ ਜ਼ਰੂਰ ਹੁੰਦਾ ਹੈ ਜੇਕਰ ਮਨੁੱਖ ਇਸ ਨੂੰ ਆਪਣੇ ਵੱਸ ’ਚ ਕਰ ਲਵੇ ਤਾਂ ਉਸ ਦਾ ਬੇੜਾ ਪਾਰ ਹੋ ਜਾਵੇ ਇਸ ਨੂੰ ਕੰਟਰੋਲ ਕਰਨ ਲਈ ਮਨੁੱਖ ਨੂੰ ਅਥੱਕ ਮਿਹਨਤ ਕਰਨੀ ਪੈਂਦੀ ਹੈ ਉਸ ਨੂੰ ਲਗਾਤਾਰ ਅਭਿਆਸ ਕਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਇਹ ਦੁਸ਼ਟ ਗੁੱਸਾ ਮਨੁੱਖ ਨੂੰ ਪ੍ਰਭਾਵਿਤ ਨਹੀਂ ਕਰ ਪਾਉਂਦਾ ਅਤੇ ਹਾਨੀ ਨਹੀਂ ਪਹੁੰਚਾ ਸਕਦਾ
-ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!