ਮੁਗਲ ਗਾਰਡ ਨਹੀਂ, ਹੁਣ ਕਹੋ ਅੰਮ੍ਰਿਤ ਬਾਗ Amrit Udyan ਇੱਕ ਅਜਿਹਾ ਬਾਗ ਹੈ ਜਿਸ ਨੂੰ ਦੇਖ ਕੇ ਦਿਲ ਬਾਗ-ਬਾਗ ਹੋ ਜਾਵੇ

26 ਜਨਵਰੀ 2023 ਨੂੰ 75ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਬਣੇ ਪ੍ਰਸਿੱਧ ਮੁਗਲ ਗਾਰਡਨ ਦਾ ਨਾਂਅ ਬਦਲ ਕੇ ‘ਅੰਮ੍ਰਿਤ ਬਾਗ’ ਕੀਤਾ ਇਹ ਬਾਗ ਸਾਲ ’ਚ ਇੱਕ ਵਾਰ ਜਨਤਾ ਲਈ ਖੁੱਲ੍ਹਦਾ ਹੈ ਅਤੇ ਇਸ ਵਾਰ 31 ਜਨਵਰੀ ਤੋਂ 31 ਮਾਰਚ ਤੱਕ ਇਹ ਬਾਗ ਸੈਲਾਨੀਆਂ ਲਈ ਖੁੱਲ੍ਹਿਆ ਰਹੇਗਾ ਸਰਕਾਰ ਨੇ ਬੀਤੇ ਸਾਲ 2022 ਨੂੰ ਦਿੱਲੀ ਦੇ ਵੱਕਾਰੀ ‘ਰਾਜਪਥ’ ਦਾ ਨਾਂਅ ਬਦਲ ਕੇ ‘ਕਰਤੱਵ ਪਥ’ ਕਰ ਦਿੱਤਾ ਸੀ ਕੇਂਦਰ ਦਾ ਕਹਿਣਾ ਹੈ ਕਿ ਇਨ੍ਹਾਂ ਚੀਜ਼ਾਂ ਦੇ ਨਾਂਅ ’ਚ ਬਦਲਾਅ ਬਸਤੀਵਾਦੀ ਮਾਨਸਿਕਤਾ ਦੇ ਨਿਸ਼ਾਨ ਨੂੰ ਹਟਾਉਣ ਦੀ ਕੋਸ਼ਿਸ਼ ਹੈ

ਕਸ਼ਮੀਰ ਦੇ ਮਨ-ਮੋਹਕ ਕੁਦਰਤੀ ਸੁੰਦਰਤਾ ਨੂੰ ਦੇਖ ਕੇ ਫਾਰਸੀ ਦੇ ਇੱਕ ਸ਼ਾਇਰ ਨੇ ਕਿਹਾ ਸੀ ਕਿ ਜੇਕਰ ਧਰਤੀ ’ਤੇ ਕਿਤੇ ਸਵਰਗ ਹੈ ਤਾਂ ਇੱਥੇ ਹੈ, ਇੱਥੇ ਹੈ ਅਤੇ ਇੱਥੇ ਹੀ ਹੈ ਅਸਲ ’ਚ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾ ਸਕਦਾ ਹੈ ਅਤੇ ਇਸ ਸਵਰਗ ਦੀ ਕੁਦਰਤੀ ਸੁੰਦਰਤਾ ਨੂੰ ਹੋਰ ਜ਼ਿਆਦਾ ਉੱਭਾਰਨ ’ਚ ਮਨੁੱਖ ਨੇ ਵੀ ਕੋਈ ਕਸਰ ਨਹੀਂ ਰੱਖ ਛੱਡੀ, ਖਾਸ ਕਰਕੇ ਮੁਗਲ ਬਾਦਸ਼ਾਹਾਂ ਨੇ ਜਿਨ੍ਹਾਂ ਨੇ ਸ੍ਰੀਨਗਰ ਕੋਲ ਡੱਲ ਝੀਲ ਕਿਨਾਰੇ ਪਹਾੜੀ ਢਲਾਣਾਂ ’ਤੇ ਸ਼ਾਲੀਮਾਰ ਅਤੇ ਨਿਸ਼ਾਂਤ ਵਰਗੇ ਖੂਬਸੂਰਤ ਪੌੜੀਨੁੰਮਾ ਬਾਗ ਲਗਵਾਏ ਅਜਿਹੇ ਸੁੰਦਰ ਹਨ ਇਹ ਬਾਗ ਕਿ ਸਵਰਗ ਵੀ ਇਨ੍ਹਾਂ ਨਾਲ ਈਰਖਾ ਕਰਨ ਲੱਗੇ ਤਾਂ ਹੀ ਤਾਂ ‘ਇਕਬਾਲ’ ਸਾਹਿਬ ਨੇ ਅਜਿਹੇ ਸੁੰਦਰ ਬਾਗਾਂ ਨਾਲ ਯੁਕਤ ਸਵਰਗ ਵਾਂਗ ਭਾਰਤ ਭੂਮੀ ਦੇ ਵਿਸ਼ੇ ’ਚ ਕਿਹਾ ਹੈ:

Also Read :-

ਗੋਦੀ ਮੇਂ ਖੇਲਤੀ ਹੈਂ ਇਸਕੇ ਹਜ਼ਾਰੋਂ ਨਦੀਆਂ, ਗੁਲਸ਼ਨ ਹੈ ਜਿਨਕੇ ਦਮ ਸੇ ਰਸ਼ਕੇ-ਜਿਨਾਂ ਹਮਾਰਾ

ਮੁਗਲ ਬਾਦਸ਼ਾਹਾਂ ਨੂੰ ਬਾਗ ਲਗਵਾਉਣ ਦਾ ਬੜਾ ਸ਼ੌਂਕ ਸੀ ਉਨ੍ਹਾਂ ਨੇ ਨਾ ਸਿਰਫ ਸਵਰਗ ਵਾਂਗ ਕਸ਼ਮੀਰ ਪਹਾੜੀ ’ਚ ਵੱਡੇ-ਵੱਡੇ ਬਾਗ ਲਗਵਾਏ, ਸਗੋਂ ਉਸ ਸਮੇਂ ਦੀ ਰਾਜਧਾਨੀ ਆਗਰਾ ਅਤੇ ਦਿੱਲੀ ’ਚ ਵੀ ਬਹੁਤ ਸਾਰੇ ਬਾਗ ਲਗਵਾਏ ਉਨ੍ਹਾਂ ਨੇ ਜਿੰਨੇ ਵੀ ਕਿਲ੍ਹੇ ਬਣਵਾਏ, ਉਨ੍ਹਾਂ ਸਭ ਦੇ ਅੰਦਰ ਵੀ ਖੂਬਸੂਰਤ ਬਾਗ-ਬਗੀਚੇ ਲਗਵਾਏ ਅਤੇ ਇਨ੍ਹਾਂ ਨੂੰ ਮੁਗਲਕਾਲੀਨ ਬਾਗ-ਬਗੀਚਿਆਂ ਤੋਂ ਪ੍ਰੇਰਨਾ ਲੈ ਕੇ ਨਵੀਂ ਦਿੱਲੀ ਦੇ ਮੁੱਖ ਵਾਸਤੂਕਾਰ ਸਰ ਐਡਵਿਨ ਲਿਊਟਿਅੰਸ ਨੇ ਰਾਸ਼ਟਰਪਤੀ ਭਵਨ (ਉਸ ਸਮੇਂ ਦੇ ਵਾਇਸਰਾਇ ਹਾਊਸ) ’ਚ ਵੀ ਇੱਕ ਬਾਗ ਬਣਵਾਇਆ, ਜਿਸ ਨੂੰ ਹੁਣ ਅੰਮ੍ਰਿਤ ਬਾਗ (ਮੁਗਲ ਗਾਰਡਨ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਰਾਸ਼ਟਰਪਤੀ ਭਵਨ ਕੰਪਲੈਕਸ ’ਚ ਬਣੇ ਅੰਮ੍ਰਿਤ ਬਾਗ ’ਚ ਵੀ ਮੁਗਲ ਬਾਦਸ਼ਾਹਾਂ ਵੱਲੋਂ ਬਣਵਾਏ ਗਏ ਬਾਗਾਂ ਵਾਂਗ ਹੀ ਸੁੰਦਰ ਤਲਾਬ ਅਤੇ ਨਹਿਰਾਂ ਬਣੀਆਂ ਹੋਈਆਂ ਹਨ ਅਤੇ ਫੁਵਾਰੇ ਲੱਗੇ ਹੋਏ ਹਨ ਰਾਇਸੀਨਾ ਪਹਾੜੀ ’ਤੇ ਬਣਿਆ ਇਹ ਬਾਗ ਵੀ ਪੌੜੀਨੁਮਾ ਬਾਗ ਦਾ ਅਹਿਸਾਸ ਕਰਾਉਣ ’ਚ ਸਮਰੱਥ ਹੈ ਵੈਸੇ ਤਾਂ ਅੰਮ੍ਰਿਤ ਬਾਗ ’ਚ ਹਰੇਕ ਸਾਲ ਹੀ ਰੰਗ-ਬਿਰੰਗੇ ਫੁੱਲਾਂ ਦੀ ਬਹਾਰ ਰਹਿੰਦੀ ਹੈ, ਪਰ ਬਸੰਤ ਦੇ ਆਗਮਨ ਨਾਲ ਇਸ ਦੀ ਸੁੰਦਰਤਾ ਕੁਝ ਜ਼ਿਆਦਾ ਹੀ ਵਧ ਜਾਂਦੀ ਹੈ ਅਤੇ ਉਦੋਂ ਫਰਵਰੀ-ਮਾਰਚ ਦੇ ਮਹੀਨਿਆਂ ’ਚ ਇਹ ਆਮ ਦਰਸ਼ਕਾਂ ਲਈ ਖੋਲ੍ਹ ਦਿੱਤਾ ਜਾਂਦਾ ਹੈ, ਜਿਸ ਨੂੰ ਦੇਖਣ ਲਈ ਨਾ ਸਿਰਫ ਦਿੱਲੀ ਵਾਸੀ ਹੀ ਪਹੁੰਚਦੇ ਹਨ, ਸਗੋਂ ਦੇਸ਼ਭਰ ਤੋਂ ਅਣਗਿਣਤ ਲੋਕ ਇਸ ਨੂੰ ਦੇਖਣ ਲਈ ਆਉਂਦੇ ਹਨ ਅਤੇ ਇਸ ਦੀ ਸੁੰਦਰਤਾ ਤੋਂ ਹੈਰਾਨ ਹੋ ਕੇ ਵਾਪਸ ਆਉਂਦੇ ਹਨ

ਅੰਮ੍ਰਿਤ ਬਾਗ ਲਗਭਗ 15 ਏਕੜ ’ਚ ਫੈਲਿਆ ਹੋਇਆ ਹੈ ਇਹ ਮੁੱਖ ਤੌਰ ’ਤੇ ਆਇਤਾਕਾਰ, ਲਾਂਗ ਅਤੇ ਸਰਕੂਲਰ ਗਾਰਡਨ ਦੇ ਰੂਪ ’ਚ ਵੰਡਿਆ ਹੋਇਆ ਹੈ ਇਸ ਦਾ ਪਹਿਲਾ ਹਿੱਸਾ ਆਇਤਾਕਾਰ ਹੈ ਬਾਗ ਦੇ ਇਸ ਹਿੱਸੇ ਵਿਚਕਾਰ ਨਹਿਰਾਂ ਬਣੀਆਂ ਹੋਈਆਂ ਹਨ ਅਤੇ ਫਵਾਰੇ ਲੱਗੇ ਹੋਏ ਹਨ ਇੱਥੇ ਸੈਂਕੜੇ ਤਰ੍ਹਾਂ ਦੇ ਫੁੱਲ ਲੱਗੇ ਹੋਏ ਹਨ ਜਿਨ੍ਹਾਂ ’ਚ ਕਾਸਮਾਸ, ਸਵੀਟ ਵਿਲੀਅਮ, ਡਹੇਲੀਆ, ਲੁਪਿਨ, ਐਸਟਰ, ਸਾਲਵੀਆ, ਜੂਨੀਪੇਰ, ਬੋਗਨਵਿਲੀਆ, ਗੁਲਾਬ ਆਦਿ ਫੁੱਲਾਂ ਦੀਆਂ ਕਈਆਂ ਪ੍ਰਜਾਤੀਆਂ ਦੇਖੀਆਂ ਜਾ ਸਕਦੀਆਂ ਹਨ ਇਸ ਤੋਂ ਇਲਾਵਾ ਮੋਗਰਾ, ਰਾਤ ਦੀ ਰਾਣੀ, ਮੋਤੀਆ, ਜੂਹੀ, ਹਰਸਿੰਗਾਰ, ਮੌਲਸ਼੍ਰੀ, ਚੰਪਾ, ਚਮੇਲੀ, ਰੰਗੂਨ ਕਰੀਪਰ ਆਦਿ ਦੀਆਂ ਝਾੜੀਆਂ ਅਤੇ ਪੌਦੇ ਅਤੇ ਸਾਈਪ੍ਰੱਸ, ਚਾਇਨਾ, ਆਰੇਂਜ ਆਦਿ ਦੇ ਖੂਬਸੂਰਤ ਛੋਟੇ-ਛੋਟੇ ਦਰਖੱਤ ਲੱਗੇ ਹੋਏ ਹਨ

ਅੰਮ੍ਰਿਤ ਬਾਗ ਦਾ ਦੂਜਾ ਹਿੱਸਾ ਲਾਂਗ ਗਾਰਡਨ ਹੈ ਜੋ ਲੰਬਾਈ ’ਚ ਫੈਲਿਆ ਹੋਇਆ ਹੈ ਅਤੇ ਉੱਚੀਆਂ ਦੀਵਾਰਾਂ ਨਾਲ ਘਿਰਿਆ ਹੋਇਆ ਹੈ ਇਸ ’ਚ ਵਿਸ਼ੇਸ਼ ਤੌਰ ’ਤੇ ਗੁਲਾਬਾਂ ਦੀਆਂ ਕਿਆਰੀਆਂ ਬਣੀਆਂ ਹਨ ਗਾਰਡਨ ਦਾ ਤੀਜਾ ਹਿੱਸਾ ਸਰਕੂਲਰ ਗਾਰਡਨ ਕਹਾਉਂਦਾ ਹੈ ਸਰਕੂਲਰ ਗਾਰਡਨ ਨੂੰ ਪਰਲ ਜਾਂ ਬਟਰਫਲਾਈ ਗਾਰਡਨ ਵੀ ਕਿਹਾ ਜਾਂਦਾ ਹੈ ਗੋਲਾਈ ਦੇ ਆਕਾਰ ’ਚ ਬਣਿਆ ਇਹ ਹਿੱਸਾ ਰਸਤਿਆਂ ਨੂੰ ਛੱਡ ਕੇ ਚਾਰੇ ਪਾਸੇ ਫੁੱਲਾਂ ਦੀਆਂ ਕਿਆਰੀਆਂ ਨਾਲ ਘਿਰਿਆ ਹੈ ਅਤੇ ਇਸ ਦੇ ਵਿਚਕਾਰ ਖੂਬਸੂਰਤ ਫੁਵਾਰਾ ਵੀ ਬਣਿਆ ਹੈ, ਜੋ ਇਸ ਦੀ ਸੁੰਦਰਤਾ ’ਚ ਚਾਰ ਚੰਨ ਲਾ ਦਿੰਦਾ ਹੈ

ਮੇਨ ਅੰਮ੍ਰਿਤ ਬਾਗ ’ਚ ਐਂਟਰੀ ਕਰਨ ਤੋਂ ਪਹਿਲਾਂ ਸੈਲਾਨੀਆਂ ਨੂੰ ਹਰਬਲ ਗਾਰਡਨ ਤੋਂ ਹੋ ਕੇ ਲੰਘਣਾ ਪੈਂਦਾ ਹੈ ਹਰਬਲ ਗਾਰਡਨ ’ਚ ਕਈ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਵਰਗੇ ਬ੍ਰਹਮੀ, ਐਲੋਵੇਰਾ, ਸਰਪਗੰਧਾ, ਸਟੀਵਿਆ, ਤੁਲਸੀ, ਸ਼ੰਖਪੁਸ਼ਪੀ, ਕੌਮੋਮਾਇਲ ਆਦਿ ਆਮ ਤੌਰ ’ਤੇ ਲਗਾਈ ਗਈ ਹੈ ਇੱਥੇ ਹਰਬਲ ਗਾਰਡਨ ਤੋਂ ਇਲਾਵਾ ਅਧਿਆਤਮਿਕ, ਔਸ਼ਧੀ ਅਤੇ ਜੈਵ ਵਿਭਿੰਨਤਾ ਵਾਲੇ ਬਗੀਚਿਆਂ ਨਾਲ ਇੱਕ ਬ੍ਰਹਿਮੰਡ ਗਾਰਡਨ ਵੀ ਬਣਾਇਆ ਗਿਆ ਹੈ ਜਿੱਥੇ ਸਾਡੇ ਸੌਰਮੰਡਲ ’ਚ ਮੌਜ਼ੂਦ 27 ਗ੍ਰਹਿਾਂ ਦੇ ਗੁਣਾਂ ਨਾਲ ਮੇਲ ਖਾਂਦੇ 27 ਦਰਖੱਤ ਲਗਾਏ ਗਏ ਹਨ ਜਿਵੇਂ ਮਹੁਆ, ਕਦੰਬ, ਪਿੱਪਲ, ਅਰਜੁਨ, ਬੇਲਪਤਰ, ਜਾਮੁਨ ਆਦਿ ਇਸ ਤੋਂ ਇਲਾਵਾ ਧਾਰਮਿਕ ਵਿਸ਼ਵਾਸ ਨਾਲ ਜੁੜੇ ਪੇੜ-ਪੌਦਿਆਂ ਨਾਲ ਸਜਿਆ ਸਪਰਿਚੂਅਲ ਗਾਰਡਨ, ਬਲਾਈਂਡਾਂ ਲਈ ਟੈਕਟਾਈ ਗਾਰਡਨ, ਤਰ੍ਹਾਂ-ਤਰ੍ਹਾਂ ਦੇ ਫਲ-ਸਬਜੀਆਂ ਨਾਲ ਯੁਕਤ ਨਿਊਟ੍ਰੀਸ਼ੀਅਨ ਗਾਰਡਨ ਹਨ ਮੇਨ ਅੰਮ੍ਰਿਤ ਬਾਗ ’ਚ ਜਿਸ ਫੁੱਲ ਦੀ ਸਭ ਤੋਂ ਜ਼ਿਆਦਾ ਪ੍ਰਜਾਤੀਆਂ ਦੇਖੀਆਂ ਜਾ ਸਕਦੀਆਂ ਹਨ

ਉਹ ਹਨ ਗੁਲਾਬ ਇੱਥੇ ਗੁਲਾਬ ਦੀਆਂ 135 ਪ੍ਰਜਾਤੀਆਂ ਦੇਖੀਆਂ ਜਾ ਸਕਦੀਆਂ ਹਨ ਜਿਵੇਂ ਕਵੀਨ ਐਲਿਜਾਬੇਥ, ਮਦਰ ਟੈਰੇਸਾ, ਐਸ਼ਵਰਿਆ, ਤਾਜ-ਮਹਿਲ, ਮੋਂਟੇ ਜੁਮਾ, ਕਿਸ ਆਫ ਫਾਇਰ, ਹੈਪੀਨੈੱਸ, ਏਫਿਲ ਟਵਾਰ, ਇੰਕ ਸਪਾਟ, ਗਲੋਰੀ, ਸੈਂਟੀਮੈਂਟਲ ਮੈਮੋਰੀਅਲ ਡੇਅ, ਰੇਪਸੋਡਾਈ ਇਨ ਬਲਯੂ, ਸੇਵਨ ਹੇਵਨ, ਵੈਲਵਿਨ ਗਾਰਡਨ, ਬਲੈਕ ਰੋਜ਼ ਜਾਂ ਆਕਲੋਹੋਮਾ, ਬਲੈਕ ਬਕਾਰਾ, ਗਰੀਨ ਰੋਜ਼, ਚਾਇਨਾਮੈਨ, ਟਿੰਸਟਰਮੈਨ, ਸੈਂਚੁਰੀ-ਟੂ, ਆਈਸਬਰਗ, ਸ਼ਰਬਤ ਆਦਿ ਸਫੈਦ, ਲਾਲ, ਗੁਲਾਬੀ, ਪੀਲੇ, ਕਾਲੇ, ਨੀਲੇ, ਹਰੇ, ਜਾਮਣੀ ਅਤੇ ਹੋਰ ਕਈ ਆਕਰਸ਼ਕ ਰੰਗਾਂ ਅਤੇ ਵੱਖ-ਵੱਖ ਖੁਸ਼ਬੂਆਂ ’ਚ ਇੱਥੋਂ ਦੇ ਗੁਲਾਬ ਨਾ ਸਿਰਫ ਬਸੰਤ ਰੁੱਤ ’ਚ ਸਗੋਂ ਸਾਰਾ ਸਾਲ ਯਾਤਰੀਆਂ ਦਾ ਸਵਾਗਤ ਕਰਨ ਨੂੰ ਤਿਆਰ ਰਹਿੰਦੇ ਹਨ ਖੂਬਸੂਰਤ ਅੰਮ੍ਰਿਤ ਬਾਗ ’ਚ ਵਿਦੇਸ਼ੀ ਪੇੜ-ਪੌਦੇ ਅਤੇ ਫੁੱਲ ਵੀ ਘੱਟ ਨਹੀਂ ਹਨ

ਜਿਨ੍ਹਾਂ ’ਚ ਐਸ਼ਿਆਟਿਕ ਲਿੱਲੀ, ਓਰੀਅੰਟਲ ਲਿੱਲੀ, ਡੈਫੋਡਿਲ ਅਤੇ ਹਾਲੈਂਡ ’ਚ ਖਾਸ ਤੌਰ ’ਤੇ ਉੱਗਣ ਵਾਲੇ ਬੱਲਬ ਆਕਾਰ ਦੇ ਟਿਊਲਿਪ ਦੇ ਫੁੱਲਾਂ ਦੇ ਪੌਦੇ ਮੁੱਖ ਤੌਰ ’ਤੇ ਸਭ ਨੂੰ ਆਕਰਸ਼ਿਤ ਕਰਦੇ ਹਨ ਇਸ ਵਾਰ ਯੂਰੋਪੀਅਨ ਟਿਊਲਿਪ ਹੀ ਗਾਰਡਨ ਦੀ ਮੁੱਖ ਥੀਮ ਹੈ ਜਿੱਥੇ ਦਰਸ਼ਦ ਸਫੈਦ, ਲਾਲ, ਪੀਲੇ, ਗੁਲਾਬੀ, ਨਾਰੰਗੀ ਅਤੇ ਬੈਂਗਣੀ ਆਦਿ ਵੱਖ-ਵੱਖ ਰੰਗਾਂ ਦੇ ਦਿਲਕਸ਼ ਟਿਊਲਿਪਸ ਨੂੰ ਦੇਖਣ ਦਾ ਲੁਤਫ ਲੈ ਸਕਣਗੇ ਹਰ ਵਾਰ ਵਾਂਗ ਇਸ ਵਾਰ ਵੀ ਫੁੱਲਾਂ ਦੇ ਗਲੀਚੇ ਅਤੇ ਫਲਾਰ ਕਾਰਪੇਟਸ ਅੰਮ੍ਰਿਤ ਬਾਗ ਦਾ ਖਾਸ ਖਿੱਚ ਰਹਿਣਗੇ

ਗਾਰਡਨ ਦੀ ਖੂਬਸੂਰਤੀ ਨੂੰ ਹੋਰ ਜ਼ਿਆਦਾ ਵਧਾਉਣ ਲਈ ਇੱਥੇ ਇੱਕ ਕੈਕਟਸ ਕਾਰਨਰ ਵੀ ਬਣਾਇਆ ਗਿਆ ਹੈ ਅਤੇ ਵੱਖ-ਵੱਖ ਪੌਦਿਆਂ ਦੀ ਬੋਨਸਾਈ ਵੈਰਾਇਟੀ ਵੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਬਾਗ ਦੇ ਰੱਖ-ਰਖਾਅ ਅਤੇ ਇਸ ਦੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਕਈ ਦਰਜਨ ਮਾਲੀ ਅਤੇ ਕਈ ਬਾਗਬਾਨੀ ਮਾਹਿਰ ਇੱਥੇ ਸਾਰਾ ਸਾਲ ਲੱਗੇ ਰਹਿੰਦੇ ਹਨ ਅਤੇ ਇਸ ’ਤੇ ਲੱਖਾਂ ਰੁਪਏ ਦਾ ਵਪਾਰ ਵੀ ਹੁੰਦਾ ਹੈ ਤਾਂ ਕੀ ਸੋਚ ਰਹੇ ਹੋ ਤੁਸੀਂ? ਹੁਣ ਫਰਵਰੀ ’ਚ ਇਹ ਆਮ ਦਰਸ਼ਕਾਂ ਲਈ ਖੁੱਲ੍ਹਣ ਹੀ ਵਾਲਾ ਹੈ ਕਿਉਂ-ਨਾ ਇੱਕ ਵਾਰ ਫਿਰ ਤੋਂ ਇਸ ਨੂੰ ਦੇਖਣ ਦਾ ਪ੍ਰੋਗਰਾਮ ਬਣਾ ਲਿਆ ਜਾਵੇ?
ਸੀਤਾਰਾਮ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!