ਆਂਵਲੇ ਦਾ ਲਜੀਜ਼ ਭਰਵਾਂ ਆਚਾਰ
Table of Contents
Amla Pickle Recipe ਜ਼ਰੂਰੀ ਸਮੱਗਰੀ:-
- ਆਂਵਲਾ 1 ਕਿੱਲੋਗ੍ਰਾਮ,
- 500 ਗ੍ਰਾਮ ਮਿੱਠਾ ਤੇਲ,
- 100 ਗ੍ਰਾਮ ਰਾਈ,
- 100 ਗ੍ਰਾਮ ਸਰੋ੍ਹਂ,
- 100 ਗ੍ਰਾਮ ਪੀਸੀ ਲਾਲ ਮਿਰਚ,
- 100 ਗ੍ਰਾਮ ਲੂਣ,
- 25 ਗ੍ਰਾਮ ਹਲਦੀ,
- 25 ਗ੍ਰਾਮ ਸੌਂਫ,
- ਚੁਟਕੀਭਰ ਹਿੰਗ
Amla Pickle Recipe ਵਿਧੀ:
ਸਭ ਤੋਂ ਪਹਿਲਾਂ ਆਂਵਲੇ ਨੂੰ ਧੋ ਕੇ ਕੱਪੜੇ ਨਾਲ ਸਾਫ ਕਰੋ ਇੱਕ ਬਰਤਨ ’ਚ ਆਂਵਲੇ ਪਾ ਕੇ ਦੋ ਵੱਡੇ ਚਮਚ ਤੇਲ ਪਾ ਕੇ ਧੀਮੇ ਸੇਕੇ ’ਤੇ ਪਕਾਓ ਹਲਕਾ ਪੱਕਣ ’ਤੇ ਉਨ੍ਹਾਂ ਨੂੰ ਗੈਸ ਤੋਂ ਉਤਾਰ ਲਓ ਅਤੇ ਠੰਢਾ ਕਰ ਲਓ ਹੁਣ
ਆਂਵਲਿਆਂ ਦੀਆਂ ਗੁਠਲੀਆਂ ਅਲੱਗ ਕਰ ਦਿਓ
ਇੱਕ ਕੜਾਹੀ ’ਚ ਤੇਲ ਗਰਮ ਕਰਕੇ ਉਸ ਨੂੰ ਥੋੜ੍ਹਾ ਜਿਹਾ ਠੰਢਾ ਕਰ ਲਓ ਇਸ ਤੇਲ ’ਚ ਉਪਰੋਕਤ ਸਾਰੇ ਮਸਾਲੇ ਪਾ ਕੇ ਚਲਾਓ ਪੂਰੀ ਤਰ੍ਹਾਂ ਠੰਢਾ ਹੋਣ ’ਤੇ ਆਂਵਲੇ ’ਚ ਚਮਚ ਦੀ ਮੱਦਦ ਨਾਲ ਮਸਾਲਾ ਭਰ ਦਿਓ ਅਤੇ ਜਾਰ ’ਚ ਭਰ ਕੇ ਬੰਦ ਕਰ ਦਿਓ ਲਓ, ਆਂਵਲੇ ਦਾ ਲਜੀਜ਼ ਭਰਵਾਂ ਆਚਾਰ ਤਿਆਰ ਹੈ