Drink fresh Fruit juice -sachi shiksha punjabi

ਹਮੇਸ਼ਾ ਫਲਾਂ ਦਾ ਤਾਜ਼ਾ ਰਸ ਹੀ ਪੀਓ

ਹਰੇਕ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਸਦਾ ਸਿਹਤਮੰਦ ਜੀਵਨ ਬਤੀਤ ਕਰੇ ਅਤੇ ਇਸ ਦੇ ਲਈ ਉਹ ਲਗਾਤਾਰ ਯਤਨਸ਼ੀਲ ਵੀ ਰਹਿੰਦਾ ਹੈ ਜੇਕਰ ਕਦੇ ਉਹ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਵੇ ਤਾਂ ਉਹ ਚਾਹੁੰਦਾ ਹੈ ਕਿ ਜਿੰਨਾ ਜਲਦ ਹੋ ਸਕੇ ਉਸ ਦਾ ਹੱਲ ਹੋ ਜਾਵੇ ਮਨੁੱਖ ਦੀ ਇਸ ਇੱਛਾ ਨੂੰ ਸਫਲ ਬਣਾਉਣ ਦੀ ਸ਼ਕਤੀ ਫਲਾਂ ਅਤੇ ਸਾਗ-ਸਬਜ਼ੀਆਂ ਦੇ ਰਸਾਂ ’ਚ ਹੁੰਦੀ ਹੈ ਪਰ ਮਹੱਤਵਪੂਰਨ ਸਵਾਲ ਇਹ ਹੈ ਕਿ ਰਸਾਂ ’ਚ ਮੌਜ਼ੂਦ ਮਹੱਤਵਪੂਰਨ ਤੱਤਾਂ ਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ?

ਰਸ ਹਮੇਸ਼ਾ ਤਾਜ਼ਾ ਹੋਣਾ ਚਾਹੀਦਾ ਹੈ ਰੋਗ ਮਿਟਾਉਣ ਲਈ ਤਾਜ਼ਾ ਰਸਾਂ ਦਾ ਵਿਸ਼ੇਸ਼ ਮਹੱਤਵ ਹੈ ਸਾਗ-ਸਬਜ਼ੀ ’ਚ ਸਥਿਤ ‘ਕੈਰੋਟਿਨ’ (ਪ੍ਰਜੀਵਕ ‘ਏ’ ਦਾ ਪੂਰਨ ਸਵਰੂਪ) ਹਵਾ ’ਚ ਸਥਿਤ ਸਰੀਰਕ ਹਵਾ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ ਉਦਾਹਰਨ ਲਈ ਜੇਕਰ ਗਾਜਰ ਨੂੰ ਛਿੱਲ ਕੇ ਜਾਂ ਕੱਦੂਕਸ਼ ਕਰਕੇ (ਘਿਸਾ ਕੇ) ਰੱਖ ਦਿੱਤਾ ਜਾਵੇ ਤਾਂ ਲਗਭਗ 20-25 ਮਿੰਟਾਂ ’ਚ ਹੀ ਉਸ ’ਚ ਸਥਿਤ ਜ਼ਿਆਦਾ ਪ੍ਰਜੀਵਕ ‘ਏ’ ਹਵਾ ’ਚ ਉੱਡ ਜਾਂਦੇ ਹਨ

Also Read :-

ਇਸੇ ਤਰ੍ਹਾਂ ਨਿੰਬੂ, ਸੰਤਰਾ, ਮੌਸਮੀ ਆਦਿ ਖੱਟੇ-ਮਿੱਠੇ ਫਲ ਪ੍ਰਜੀਵਕ ‘ਸੀ’ ਦੇ ਸਰੋਤ ਹਨ ਪਰ ਜੇਕਰ ਇੱਕ ਮਹੀਨੇ ਤੱਕ ਉਨ੍ਹਾਂ ਨੂੰ ਇਕੱਠਾ ਕਰਕੇ ਰੱਖਿਆ ਜਾਵੇ ਤਾਂ ਉਨ੍ਹਾਂ ’ਚ ਮੌਜ਼ੂਦ ਪ੍ਰਜੀਵਕ ‘ਸੀ’ ਦਾ ਲਗਭਗ 40 ਪ੍ਰਤੀਸ਼ਤ ਹਿੱਸਾ ਨਸ਼ਟ ਹੋ ਜਾਂਦਾ ਹੈ ਫਰਿੱਜ਼ ’ਚ ਰੱਖਣ ’ਤੇ ਵੀ ਇਹ ਹਾਨੀ ਰੋਕੀ ਨਹੀਂ ਜਾ ਸਕਦੀ

ਫਲਾਂ ਅਤੇ ਸਾਗ-ਸਬਜ਼ੀਆਂ ਦੇ ਛਿਲਕਿਆਂ ਅਤੇ ਰੇਸ਼ਿਆਂ ’ਚ ਬਹੁਮੁੱਲ ਤੱਤ ਛਿਪੇ ਹੁੰਦੇ ਹਨ ਇਸ ਲਈ ਰਸ ਕੱਢਦੇ ਸਮੇਂ ਇਹ ਦੇਖਣਾ ਜ਼ਰੂਰੀ ਹੈ ਕਿ ਇਹ ਰੇਸ਼ਿਆਂ ਅਤੇ ਛਿੱਲਕਿਆਂ ਦੇ ਬਰਾਬਰ ਕੁਚਲੇ ਜਾ ਰਹੇ ਹਨ, ਪਿੱਲੇ ਹੋ ਰਹੇ ਹਨ, ਪਿਸ ਰਹੇ ਹਨ ਅਤੇ ਨਹੀਂ
ਤਿਆਰ ਹੋਣ ਤੋਂ ਬਾਅਦ ਰਸ ਤੁਰੰਤ ਹੀ ਪੀ ਲੈਣਾ ਚਾਹੀਦਾ ਹੈ ਰੱਖਣ ਨਾਲ ਉਸ ਦੇ ਮੁੱਲਵਾਨ ਤੱਤ ਨਸ਼ਟ ਹੋ ਜਾਂਦੇ ਹਨ ਇਸੇ ਤਰ੍ਹਾਂ ਦਿਨ ਭਰ ਲਈ ਵਰਤੋਂ ’ਚ ਲਿਆ ਜਾਣ ਵਾਲਾ ਰਸ ਇੱਕ ਵਾਰ ’ਚ ਹੀ ਕੱਢ ਕੇ ਰੱਖ ਦੇਣਾ ਵੀ ਠੀਕ ਨਹੀਂ ਹੈ ਜਦੋਂ ਵੀ ਰਸ ਪੀਣਾ ਹੈ, ਉਸ ਸਮੇਂ ਰਸ ਤਾਜ਼ਾ ਕੱਢ ਲੈਣਾ ਚਾਹੀਦਾ ਹੈ

ਟਾਲ ਯੂਨੀਵਰਸਿਟੀ ਦੇ ਪ੍ਰਸਿੱਧ ਡਾ. ਰਸੇਲ ਚਿਟਨਡੇਨ ਅਨੁਸਾਰ ਚੈਰੀ, ਸੇਬ, ਬੀਟ, ਲਸਣ, ਮਟਰ, ਪਾਲਕ, ਗਾਜਰ, ਪੱਤਾ ਗੋਭੀ, ਫੁੱਲ ਗੋਭੀ, ਗੰਢਾ ਅਤੇ ਟਮਾਟਰ ਦੇ ਰਸ ਸਿਹਤ ਦੀ ਅਰੋਗਤਾ ਨੂੰ ਤਾਂ ਬਣਾਏ ਰੱਖਦੇ ਹੀ ਹਨ, ਨਾਲ ਹੀ ਨਾਲ ਸੁੰਦਰਤਾ ਨੂੰ ਨਿਖਾਰਨ ਅਤੇ ਵਧਾਉਣ ’ਚ ਵੀ ਸਹਾਇਕ ਸਿੱਧ ਹੁੰਦੇ ਹਨ

ਰਸਪਾਣ ਕਰਨ ਦਾ ਵੀ ਇੱਕ ਵਧੀਆ ਤਰੀਕਾ ਹੈ ਰਸ ਨੂੰ ਇੱਕੋ ਸਾਹ ’ਚ ਹੀ ਗਟਾਗਟ ਨਹੀਂ ਪੀਣਾ ਚਾਹੀਦਾ ਸਗੋਂ ਚਮਚ ਨਾਲ ਜਾਂ ਹੌਲੀ-ਹੌਲੀ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਰਸ ਨਾਲ ਲਾਰ ਵੀ ਮਿਲ ਜਾਂਦੀ ਹੈ ਲਾਰ ’ਚ ਸਥਿਤ ਕੁਝ ਪਾਚਕ ਰਸ ਦੀ ਸ਼ੂਗਰ ਨੂੰ ਪਚਾਉਣ ’ਚ ਸਹਾਇਕ ਹੁੰਦੇ ਹਨ ਇਸੇ ਤਰ੍ਹਾਂ ਪੇਟ ’ਚ ਪਹੁੰਚਿਆ ਹੋਇਆ ਰਸ 20-25 ਮਿੰਟਾਂ ’ਚ ਹੀ ਪਚ ਜਾਂਦਾ ਹੈ

ਅਰੋਗ ਅਤੇ ਰੋਗਮੁਕਤੀ ਲਈ ਪੀਤੇ ਜਾਣ ਵਾਲੇ ਰਸਾਂ ’ਚ ਸਵਾਦ ਜਾਂ ਰੁਚੀ ਲਈ ਕਦੇ ਵੀ ਮਿਸ਼ਰੀ, ਸ਼ੱਕਰ, ਕਾਲੀ ਮਿਰਚ ਜਾਂ ਲੂਣ ਨਹੀਂ ਪਾਉਣਾ ਚਾਹੀਦਾ ਅਜਿਹਾ ਕਰਨ ਨਾਲ ਸਰੀਰ ਨੂੰ ਤਾਂ ਹਾਨੀ ਹੁੰਦੀ ਹੀ ਹੈ ਇਸ ਤੋਂ ਇਲਾਵਾ ਰਸ ਦੇ ਵੱਖ-ਵੱਖ ਤੱਤਾਂ ’ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਕਿਸੇ ਇੱਕ ਸਾਗ-ਸਬਜ਼ੀ ਦਾ ਰਸ ਸਵਾਦ ਨਾ ਲੱਗੇ ਤਾਂ ਕਿਸੇ ਹੋਰ ਫਲ (ਨਿੰਬੂ, ਸੰਤਰੇ ਆਦਿ) ਨਾਲ ਉਸ ਦਾ ਮਿਸ਼ਰਨ ਕੀਤਾ ਜਾ ਸਕਦਾ ਹੈ

ਰਸਾਂ ਦਾ ਪੂਰਾ-ਪੂਰਾ ਲਾਭ ਲੈਣ ਲਈ ਇਛੁੱਕ ਲੋਕਾਂ ਲਈ ਡੱਬਿਆਂ ’ਚ ਬੰਦ ਕੀਤੇ ਹੋਏ ਤਿਆਰ ਰਸ ਵਿਅਰਥ ਹਨ ਕਿਉਂਕਿ ਇਨ੍ਹਾਂ ਰਸਾਂ ’ਤੇ ਕੀਤੀ ਗਈ ਪ੍ਰਕਿਰਿਆ ਅਤੇ ਇਨ੍ਹਾਂ ਨੂੰ ਇਕੱਠੇ ਕਰਨ ਕਾਰਨ ਸਾਰੇ ਤੱਤ ਨਸ਼ਟ ਹੋ ਜਾਂਦੇ ਹਨ ਇਹੀ ਨਹੀਂ, ਉਨ੍ਹਾਂ ’ਚ ਕਈ ਹਾਨੀਕਾਰਕ ਰਸਾਇਣਾਂ ਦਾ ਵੀ ਮਿਸ਼ਰਨ ਹੁੰਦਾ ਹੈ

ਬਾਜ਼ਾਰ ’ਚ ਵਿਕਣ ਵਾਲੇ ਡੱਬਿਆਂ ਜਾਂ ਬੋਤਲਾਂ ’ਚ ਪੈਕ ਕੀਤੇ ਹੋਏ ਰਸ ਤਾਜ਼ਾ ਹਨ, ਇਹ ਦਰਸਾਉਣ ਵਾਲੇ ਲੇਬਲ ਉਨ੍ਹਾਂ ’ਤੇ ਲਗਾਏ ਜਾਂਦੇ ਹਨ ਪਰ ਇਸ ਦਾ ਅਰਥ ਸਿਰਫ ਐਨਾ ਹੀ ਹੈ ਕਿ ਉਸ ਰਸ ਨੂੰ ਤਾਜ਼ੇ ਫਲਾਂ ’ਚੋਂ ਕੱਢਿਆ ਗਿਆ ਹੈ ਇਸੇ ਤਰ੍ਹਾਂ ਤਾਜ਼ਾ ਫਲਾਂ ਤੋਂ ਕੱਢਿਆ ਗਿਆ ਰਸ ਵੀ ਇਕੱਠਾ ਕਰਨ ਨਾਲ ਆਪਣੇ ਤੱਤਾਂ ਨੂੰ ਗੁਆ ਦਿੰਦਾ ਹੈ ਇਸ ਲਈ ਸਾਨੂੰ ਇਸ ਤਰ੍ਹਾਂ ਦੇ ਰਸਾਂ ਨੂੰ ਤਾਜ਼ਾ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਤਿਆਰ ਕੀਤੇ ਹੋਏ ਜ਼ਿਆਦਾਤਰ ਰਸਾਂ ’ਚ ਖੰਡ, ਲੂਣ ਅਤੇ ਹੋਰ ਕਈ ਤਰ੍ਹਾਂ ਦੇ ਰਸਾਇਣ ਮਿਲੇ ਹੁੰਦੇ ਹਨ ਇਸ ਦੇ ਬਾਵਜ਼ੂਦ ਰਸ ਦਾ ਮੂਲ ਰੰਗ, ਸਵਾਦ, ਖੁਸਬੂ ਸੁਰੱਖਿਅਤ ਰਹਿੰਦੇ ਹਨ ਅਤੇ ਉਹ ਵਿਗੜ ਨਹੀਂ ਪਾਉਂਦਾ ਤਿਆਰ ਰਸਾਂ ’ਚ ਸਮਾਨ ਤੌਰ ’ਤੇ ਬੇਨਜੋਇਕ ਐਸਿਡ ਸਲਫਿਊਰਿਕ ਐਸਿਡ ਅਤੇ ਸਾਰਵਿਕ ਐਸਿਡ ਦੀ ਵਰਤੋਂ ਹੁੰਦੀ ਹੈ

ਇਹ ਸਾਰੇ ਰਸਾਇਣ ਸਿਹਤ ਲਈ ਹਾਨੀਕਾਰਕ ਹਨ ਸਿਰਫ ਦੋ ਉਦਾਹਰਨਾਂ ਰਾਹੀਂ ਸਾਨੂੰ ਇਹ ਜਾਣਕਾਰੀ ਵੀ ਮਿਲ ਜਾਵੇਗੀ ਕਿ ਪ੍ਰਜੀਵਕ ਵਧਾਉਣ ਦੀ ਦ੍ਰਿਸ਼ਟੀ ਨਾਲ ਤਾਜ਼ਾ ਰਸ ਤਿਆਰ ਮਿਲਣ ਵਾਲੇ ਰਸ ਤੋਂ ਬਹੁਤ ਜਿਆਦਾ ਵੱਖ ਹਨ ਗਾਜਰ ਦੇ ਤਾਜਾ ਕੱਢੇ ਹੋਏ ਰਸ ’ਚ ਪ੍ਰਜੀਵਕ 8 ਮਿਗ੍ਰਾ ਹੁੰਦੇ ਹਨ ਜਦਕਿ ਉਸ ਦੇ ਤਿਆਰ ਰਸ ’ਚ ਇਹ ਪ੍ਰਜੀਵਕ ਸਿਰਫ 2 ਮਿਗ੍ਰਾ ਹੁੰਦੇ ਹਨ

ਡੱਬਿਆਂ ਅਤੇ ਬੋਤਲਾਂ ’ਚ ਪੈਕ ਕੀਤੇ ਹੋਏ ਰਸਾਂ ਦਾ ਸੇਵਨ ਕਰਨ ਨਾਲ ਉਨ੍ਹਾਂ ’ਚ ਮੌਜ਼ੂਦਾ ਰਸਾਇਣਾਂ ਕਾਰਨ ਅੰਤੜੀਆਂ ਦੀ ਸੋਜ, ਮੂਤਰਪਿੰਡ ਦੇ ਰੋਗ, ਦੰਦਾਂ ਦੀ ਸੜਨ, ਕੈਂਸਰ ਆਦਿ ਰੋਗ ਹੋਣ ਦੀ ਸੰਭਾਵਨਾ ਵਿਸ਼ੇਸ਼ ਹੁੰਦੀ ਹੈ, ਇਸ ਲਈ ਹਮੇਸ਼ਾ ਰੁੱਤ ਅਨੁਸਾਰ ਸਰਲਤਾ ਨਾਲ ਉਪਲੱਬਧ ਫਲ ਜਾਂ ਸਾਗ-ਸਬਜੀ ਦਾ ਤਾਜ਼ਾ ਰਸ ਕੱਢ ਕੇ ਪੀਤਾ ਜਾਵੇ ਤਾਂ ਉਹ ਆਰੋਗ ਅਤੇ ਰੋਗ ਮੁਕਤੀ ਲਈ ਜ਼ਿਆਦਾ ਹਿੱਤਕਾਰੀ ਸਿੱਧ ਹੋਵੇਗਾ
ਆਨੰਦ ਕੁਮਾਰ ਅਨੰਤ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!