Experiences of satsangis ਅੱਜ ਤੋਂ ਬਾਅਦ ਹੱਥ ਨ੍ਹੀਂ ਲਾਉਣਾ,ਹੁਣ ਇਹ ਬੱਚਾ ਸਾਡਾ ਹੈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਰਕਮ ਸਿੰਘ ਪੁੱਤਰ ਕੰਵਰ ਪਾਲ ਸਿੰਘ ਪਿੰਡ ਝਿਟਕਰੀ ਤਹਿ. ਸਰਧਨਾ ਜ਼ਿਲ੍ਹਾ ਮੇਰਠ (ਉੱਤਰ ਪ੍ਰਦੇਸ਼) ਤੋਂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਮੈਂ ਬਚਪਨ ਤੋਂ ਹੀ ਬਿਮਾਰ ਰਹਿੰਦਾ ਸੀ ਮੈਨੂੰ ਬੁਖਾਰ ਵਿੱਚ ਦੌਰੇ ਪੈਂਦੇ ਸਨ, ਜੋ ਕਿ ਬਹੁਤ ਹੀ ਖ਼ਤਰਨਾਕ ਬਿਮਾਰੀ ਸੀ ਮੇਰੇ ਮਾਤਾ-ਪਿਤਾ ਨੇ ਅਨੇਕ ਵੈਦ-ਹਕੀਮਾਂ, ਡਾਕਟਰਾਂ ਤੋਂ ਮੇਰਾ ਇਲਾਜ ਕਰਵਾਇਆ ਭਾਵ ਕਾਫੀ ਰੁਪਇਆ ਖਰਚ ਕੀਤਾ, ਪਰ ਇਹ ਬਿਮਾਰੀ ਠੀਕ ਨਹੀਂ ਹੋਈ ਮੈਂ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਵਿੱਚ ਵੀ ਗਿਆ, ਵਰਤ ਆਦਿ ਵੀ ਰੱਖੇ, ਪਰ ਨਾ ਤਾਂ ਬਿਮਾਰੀ ਠੀਕ ਹੋਈ ਅਤੇ ਨਾ ਹੀ ਆਤਮਾ ਨੂੰ ਸਕੂਨ ਮਿਲਿਆ ਮੈਂ ਆਪਣੀ ਬਿਮਾਰੀ ਤੇ ਘਰ ਦੀ ਆਰਥਿਕ ਤੰਗੀ ਕਾਰਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਕਿਉਂਕਿ ਜਦੋਂ ਦੌਰਾ ਪੈਂਦਾ ਸੀ ਤਾਂ ਸਰੀਰ ਬਿਲਕੁਲ ਮੁਰਦਾ ਹੋ ਜਾਂਦਾ ਸੀ ਜਦੋਂ ਮੈਂ ਪੰਦਰਾਂ ਸਾਲ ਦਾ ਹੋ ਗਿਆ ਸੀ, ਤਾਂ ਮੈਂ ਆਪਣੇ ਅੰਦਰ ਹੀ ਅੰਦਰ ਪ੍ਰਾਰਥਨਾ ਕਰਦਾ ਕਿ ਹੇ ਭਗਵਾਨ! ਮੈਂ ਤਾਂ ਤੈਨੂੰ ਲੱਭਦਾ ਥੱਕ ਗਿਆ ਪਰ ਤੂੰ ਮੈਨੂੰ ਨਹੀਂ ਮਿਲਿਆ ਹੁਣ ਤੂੰ ਹੀ ਮੈਨੂੰ ਮਿਲ, ਮੇਰੇ ਦੁੱਖਾਂ ਨੂੰ ਦੂਰ ਕਰ
ਉਸ ਦੌਰਾਨ ਇੱਕ ਹਕੀਮ ਸਾਡੇ ਘਰ ਆਇਆ ਉਸ ਨੇ ਕਿਹਾ ਕਿ ਮੈਂ ਇਸ ਦਾ ਇਲਾਜ ਕਰ ਦੇਵਾਂਗਾ ਤੁਸੀਂ ਇਹ (ਫਲਾਂ) ਜੜ੍ਹੀ-ਬੂਟੀ ਮੰਗਵਾ ਦਿਓ ਉਹ ਜੜ੍ਹੀ-ਬੂਟੀ ਬਰਨਾਵਾ ਆਸ਼ਰਮ ਤੋਂ ਪਹਿਲੇ ਹਰਾ ਪਿੰਡ ਦੇ ਜੰਗਲਾਂ ਵਿੱਚ ਮਿਲਦੀ ਸੀ ਮੈਂ ਇਸ ਨੂੰ ਲਿਆਉਣ ਲਈ ਘਰ ਤੋਂ ਚੱਲ ਪਿਆ ਰਸਤੇ ਵਿੱਚ ਸਰਧਨਾ ਕਸਬੇ ਤੋਂ ਪਹਿਲਾਂ ਇੱਕ ਪ੍ਰੇਮੀ ਇੱਕ ਵਿਅਕਤੀ ਨੂੰ ਕਹਿ ਰਿਹਾ ਸੀ ਕਿ ਬਰਨਾਵਾ ਆਸ਼ਰਮ ’ਚ ਐਸੇ ਸੰਤ-ਮਹਾਤਮਾ ਆਏ ਹਨ ਜਿਹਨਾਂ ਦੇ ਦਰਸ਼ਨ ਕਰਨ ਨਾਲ ਸਭ ਰੋਗ ਖ਼ਤਮ ਹੋ ਜਾਂਦੇ ਹਨ ਅਤੇ ਆਤਮਾ ਨੂੰ ਮੌਕਸ਼-ਮੁਕਤੀ ਮਿਲਦੀ ਹੈ ਮੈਂ ਉਹਨਾਂ ਤੋਂ ਪੁੱਛਿਆ ਕਿ ਬਰਨਾਵਾ ਕਿੱਥੇ ਹੈ, ਉਹਨਾਂ ਨੇ ਮੈਨੂੰ ਬਰਨਾਵਾ ਦਾ ਰਸਤਾ ਦੱਸ ਦਿੱਤਾ ਇਤਫ਼ਾਕ ਨਾਲ ਉਸ ਜੜ੍ਹੀ-ਬੂਟੀ ਨੂੰ ਲਿਆਉਣ ਦਾ ਰਸਤਾ ਵੀ ਉਹੀ ਸੀ ਮੈਂ ਸੋਚਿਆ ਦਵਾਈ ਤਾਂ ਆਸ਼ਰਮ ਤੋਂ ਵਾਪਸੀ ’ਤੇ ਵੀ ਲੈ ਲਵਾਂਗਾ, ਪਹਿਲਾਂ ਗੁਰੂ ਜੀ ਦੇ ਦਰਸ਼ਨ ਕਰ ਆਉਂਦਾ ਹਾਂ
ਮੈਂ ਸਿੱਧਾ ਡੇਰਾ ਸੱਚਾ ਸੌਦਾ ਬਰਨਾਵਾ ਆਸ਼ਰਮ ਵਿੱਚ ਪਹੁੰਚਿਆ ਉੱਥੇ ਪੂਜਨੀਕ ਸਤਿਗੁਰੂ ਜੀ ਸਟੇਜ਼ ’ਤੇ ਬਿਰਾਜਮਾਨ ਸਨ ਸਤਿਸੰਗ ਦਾ ਪ੍ਰੋਗਰਾਮ ਚੱਲ ਰਿਹਾ ਸੀ ਮੈਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ, ਸਤਿਸੰਗ ਸੁਣਿਆ, ਉਸੇ ਦਿਨ ਨਾਮ ਦੀ ਅਨਮੋਲ ਦਾਤ ਗ੍ਰਹਿਣ ਕਰ ਲਈ ਨਾਮ ਲੈਣ ’ਤੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਬਿਲਕੁਲ ਹਲਕਾ ਜਿਹਾ ਹੋ ਗਿਆ ਹਾਂ ਜਿਵੇਂ ਮੇਰੇ ਮਨ ਤੋਂ ਕੋਈ ਬੋਝ ਉੱਤਰ ਗਿਆ ਹੋਵੇ ਮੈਨੂੰ ਅਸੀਮ ਸ਼ਾਂਤੀ, ਖੁਸ਼ੀ, ਸਕੂਨ ਮਿਲਿਆ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਸ ਸ਼ਕਤੀ ਦੀ ਮੈਨੂੰ ਤਲਾਸ਼ ਸੀ, ਅੱਜ ਉਹ ਮਿਲ ਗਈ ਜੇਕਰ ਭਗਵਾਨ ਨਾਂਅ ਦੀ ਕੋਈ ਚੀਜ਼ ਹੈ
ਤਾਂ ਉਹ ਇੱਥੇ ਹੈ ਵਰਨਾ ਭਗਵਾਨ ਹੁੰਦਾ ਹੀ ਨਹੀਂ ਹੁਣ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਤਾਂ ਠੀਕ ਹੋ ਗਿਆ ਹਾਂ, ਦਵਾਈ ਦੀ ਜ਼ਰੂਰਤ ਹੀ ਨਹੀਂ ਹੈ ਮੈਂ ਬਹੁਤ ਖੁਸ਼ੀ-ਖੁਸ਼ੀ ਆਪਣੇ ਘਰ ਆ ਗਿਆ ਮੇਰਾ ਇੰਤਜ਼ਾਰ ਕਰ ਰਹੇ ਉਸ ਹਕੀਮ ਨੇ ਮੈਥੋਂ ਪੁੱਛਿਆ, ਬੇਟਾ! ਦਵਾਈ ਨਹੀਂ ਲਿਆਏ ਮੈਂ ਕਿਹਾ, ਲਿਆਇਆ ਹਾਂ ਹਕੀਮ ਨੇ ਕਿਹਾ ਕਿ ਦਿਖਾਓ ਮੈਂ ਕਿਹਾ ਕਿ ਮੈਂ ਜੋ ਦਵਾਈ ਲੈ ਕੇ ਆਇਆ ਹਾਂ, ਉਹ ਦਿਸਣ ਵਿੱਚ ਨਹੀਂ ਆਉਂਦੀ ਹੁਣ ਮੈਂ ਬਿਲਕੁਲ ਠੀਕ ਹਾਂ ਹਕੀਮ ਮੇਰੀਆਂ ਗੱਲਾਂ ਸੁਣ ਕੇ ਮੇਰੇ ਮਾਤਾ-ਪਿਤਾ ਨੂੰ ਕਹਿਣ ਲੱਗਾ ਕਿ ਲੱਗਦਾ ਹੈ, ਇਸ ਨੂੰ ਓਪਰੀ ਹੋ ਗਈ ਹੈ, ਮੈਂ ਇਸ ਦਾ ਇਲਾਜ ਕਰਦਾ ਹਾਂ ਮੈਂ ਪਲੰਘ ’ਤੇ ਬੈਠ ਗਿਆ ਉਸ ਨੇ ਥੱਲੇ ਬੈਠ ਕੇ, ਦੀਵਾ ਜਗਾ ਕੇ, ਕੁਝ ਮੰਤਰ ਪੜ੍ਹ ਕੇ ਮੇਰੇ ਵੱਲ ਫੂਕ ਮਾਰੀ ਉਸ ਨੇ ਕੁਝ ਦੇਰ ਹੋਰ ਮੰਤਰ ਪੜ੍ਹੇ, ਫਿਰ ਮੇਰੇ ਮਾਤਾ-ਪਿਤਾ ਨੂੰ ਕਹਿਣ ਲੱਗਾ ਕਿ ਮੈਨੂੰ ਮਾਫ ਕਰ ਦਿਓ, ਮੈਨੂੰ ਆਪਣੀ ਫੀਸ ਵਗੈਰਾ ਵੀ ਨਹੀਂ ਚਾਹੀਦੀ ਇਸ ਦੇ ਕੋਲ ਤਾਂ ਅਜਿਹੀ ਦਿਵਿਆ ਸ਼ਕਤੀ ਹੈ ਕਿ ਉੱਥੋਂ ਤੱਕ ਮੇਰੇ ਮੰਤਰ-ਤੰਤਰ ਨਹੀਂ ਜਾਂਦੇ
ਉਹ ਹਕੀਮ ਚਲਿਆ ਗਿਆ ਮੈਂ ਲਗਾਤਾਰ ਸਿਮਰਨ ਕਰਨ ਲੱਗਾ ਮੈਨੂੰ ਨਾਮ ਦੀ ਖੁਮਾਰੀ ਚੜ੍ਹਦੀ ਚਲੀ ਗਈ ਇਸ ਦੇ ਬਾਅਦ ਮੈਨੂੰ ਕਦੇ ਵੀ ਦੌਰਾ ਨਹੀਂ ਪਿਆ ਮੈਨੂੰ ਪੂਰਨ ਗੁਰੂ ਦੇ ਰੂਪ ਵਿੱਚ ਖੁਦ ਭਗਵਾਨ ਮਿਲ ਗਏ ਅਤੇ ਭਿਆਨਕ ਬਿਮਾਰੀ ਤੋਂ ਛੁਟਕਾਰਾ ਵੀ ਹੋ ਗਿਆ ਮੈਨੂੰ ਆਪਣੇ ਸਤਿਗੁਰੂ ਨਾਲ ਐਨਾ ਜ਼ਿਆਦਾ ਲਗਾਅ ਹੋ ਗਿਆ ਕਿ ਜੇਕਰ ਕੋਈ ਮੇਰੇ ਸਤਿਗੁਰੂ ਦੀ ਗੱਲ ਕਰਦਾ ਤਾਂ ਮੈਂ ਉਸ ਨਾਲ ਸਾਰੀ ਗੱਲ ਕਰਦਾ ਜੇਕਰ ਕੋਈ ਦੂਜੀ ਗੱਲ ਕਰਦਾ ਤਾਂ ਮੈਂ ਉਸ ਨੂੰ ਟਾਲਣ ਦੇ ਲਈ ਹੂੰ, ਹਾਂ ਕਰ ਦਿੰਦਾ, ਕੋਈ ਸਿੱਧਾ ਜਵਾਬ ਨਾ ਦਿੰਦਾ
ਮੇਰੇ ਇਸ ਤਰ੍ਹਾਂ ਦੇ ਵਿਹਾਰ ਤੋਂ ਮੇਰੇ ਡੈਡੀ ਨੂੰ ਭਰਮ ਪੈ ਗਿਆ ਕਿ ਇਸ ਨੂੰ ਓਪਰੀ ਹੈ ਉਸ ਨੇ ਮੈਨੂੰ ਸ਼ਹਿਤੂਤ ਦੇ ਮੋਟੇ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਮੈਂ ਕੱਢਦਾ ਹਾਂ ਇਸ ਦੇ ਭੂਤ ਮੇਰੇ ਮਾਤਾ ਜੀ ਨੇ ਉਸ ਨੂੰ ਰੋਕਣਾ ਚਾਹਿਆ, ਪਰ ਉਹ ਨਹੀਂ ਰੁਕਿਆ ਉਹ ਲਗਾਤਾਰ ਮੈਨੂੰ ਕੁੱਟਦਾ ਰਿਹਾ, ਕੁੱਟਦੇ-ਕੁੱਟਦੇ ਡੰਡਾ ਵੀ ਟੁੱਟ ਗਿਆ ਪਰ ਮੈਨੂੰ ਉਸ ਕੁਟਾਈ ਦਾ ਜ਼ਰਾ ਵੀ ਦਰਦ ਨਹੀਂ ਹੋਇਆ ਉਸ ਸਮੇਂ ਮੇਰੇ ਘਰ ਦੇ ਬਾਹਰ ਗਲੀ ਵਿੱਚ ਮੇਰੇ ਛੋਟੇ ਚਾਚਾ ਜੀ ਆ ਰਹੇ ਸਨ, ਘਰ ਦੇ ਬਾਹਰ ਸਫੈਦ ਕੱਪੜਿਆਂ ਵਿੱਚ ਲੰਮਾ ਕੱਦ, ਸਫੈਦ ਦਾੜ੍ਹੀ, ਹੱਥ ਵਿੱਚ ਲਾਠੀ ਫੜੇ ਅਜ਼ਨਬੀ ਮਹਾਂਪੁਰਸ਼ ਨੂੰ ਪੂਰੇ ਗੁੱਸੇ ਵਿੱਚ ਦੇਖ ਕੇ ਮੇਰੇ ਚਾਚਾ ਜੀ ਦੀ ਚੀਕ ਨਿੱਕਲ ਗਈ ਚੀਕ ਦੀ ਆਵਾਜ਼ ਸੁਣ ਕੇ ਮੇਰੇ ਡੈਡੀ ਜੀ ਘਰੋਂ ਬਾਹਰ ਆਏ ਤਾਂ ਉਹਨਾਂ ਨੂੰ ਵੀ ਉਹ ਮਹਾਂਪੁਰਸ਼ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਖੜ੍ਹੇ ਨਜ਼ਰ ਆਏ ਅਤੇ ਉਹਨਾਂ ਨੇ ਮੇਰੇ ਡੈਡੀ ਜੀ ਨੂੰ ਪੂਰੇ ਰੋਹਬ ਨਾਲ ਕਿਹਾ,
‘‘ਅੱਜ ਮਾਰ ਲਿਆ ਇਸ ਬੱਚੇ ਨੂੰ, ਅੱਜ ਤੋਂ ਬਾਅਦ ਹੱਥ ਨਹੀਂ ਲਾਉਣਾ, ਹੁਣ ਇਹ ਬੱਚਾ ਸਾਡਾ ਹੈ ਉਹ ਡਰ ਨਾਲ ਘਰ ਦੇ ਅੰਦਰ ਆ ਗਏ ਉਹਨਾਂ ਨੇ ਮੇਰੀ ਮਾਂ ਨੂੰ ਦੱਸਿਆ ਕਿ ਬਹੁਤ ਹੀ ਲੰਮਾ-ਤਕੜਾ ਸਰਦਾਰ ਬਾਹਰ ਖੜ੍ਹਾ ਹੈ ਅਤੇ ਇਸ ਨੂੰ ਮਾਰਨ ਤੋਂ ਮਨ੍ਹਾ ਕਰ ਰਿਹਾ ਹੈ ਮੇਰੀ ਮਾਤਾ ਜੀ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਪਰ ਉਸ ਨੂੰ ਅਹਿਸਾਸ ਹੋ ਗਿਆ ਕਿ ਇਹ ਤਾਂ ਮੇਰੇ ਬੱਚੇ ਦੇ ਗੁਰੂ ਜੀ ਹੀ ਹਨ, ਕਿਉਂਕਿ ਮੈਂ ਆਪਣੀ ਮਾਤਾ ਜੀ ਨੂੰ ਆਪਣੇ ਗੁਰੂ ਜੀ ਬਾਰੇ ਸਭ ਕੁਝ ਦੱਸ ਦਿੱਤਾ ਸੀ ਮੇਰੇ ਮਾਤਾ-ਪਿਤਾ ਨੇ ਮੈਨੂੰ ਦੇਖਿਆ ਕਿ ਬੱਚਾ ਤਾਂ ਬੇਹੋਸ਼ ਪਿਆ ਹੈ, ਕਿਤੇ ਮਰ ਹੀ ਨਾ ਗਿਆ ਹੋਵੇ
ਉਹਨਾਂ ਨੇ ਮੇਰੀ ਪੈਂਟ-ਸ਼ਰਟ ਉਤਾਰ ਕੇ ਮੇਰੇ ਸਰੀਰ ਨੂੰ ਦੇਖਿਆ ਪਰ ਮੇਰੇ ਸਰੀਰ ’ਤੇ ਕਿਤੇ ਵੀ ਕੋਈ ਨਿਸ਼ਾਨ ਨਹੀਂ ਸੀ, ਨਾ ਹੀ ਮੈਨੂੰ ਕੋਈ ਕਸ਼ਟ ਹੋ ਰਿਹਾ ਸੀ ਇਹ ਦੇਖ ਕੇ ਉਹਨਾਂ ਨੇ ਮੈਨੂੰ ਛਾਤੀ ਨਾਲ ਲਾ ਲਿਆ ਫਿਰ ਅਗਲੇ ਸਤਿਸੰਗ ’ਤੇ ਹੀ ਉਹਨਾਂ ਨੇ ਨਾਮ ਲੈ ਲਿਆ ਅਤੇ ਪਿੰਡੋਂ ਵੀ ਨਾਮ ਲੈਣ ਵਾਲਿਆਂ ਦਾ ਇੱਕ ਟਰੈਕਟਰ-ਟਰਾਲੀ ਭਰ ਕੇ ਗਿਆ ਕਿ ਫਲਾਂ ਦੇ ਲੜਕੇ ਦੀ ਬਿਮਾਰੀ ਉੱਥੇ ਸਤਿਸੰਗ ਵਿੱਚ ਜਾ ਕੇ ਠੀਕ ਹੋ ਗਈ ਸਤਿਗੁਰੂ ਜੀ ਦੇ ਚਰਨ-ਕਮਲਾਂ ਵਿੱਚ ਇਹੀ ਪ੍ਰਾਰਥਨਾ ਹੈ ਕਿ ਸਾਡੇ ਸਾਰੇ ਪਰਿਵਾਰ ਦੀ ਸੇਵਾ ਸਿਮਰਨ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਓੜ ਨਿਭ ਜਾਵੇ ਜੀ