ਕੀ ਤੁਹਾਨੂੰ ਬੁਢਾਪੇ ਦਾ ਡਰ ਸਤਾ ਰਿਹਾ ਹੈ
ਇਸ ਸਰੀਰ ’ਚ ਬਚਪਨ ਅਤੇ ਜਵਾਨੀ ਤਾਂ ਪਤਾ ਨਹੀਂ ਕਦੋਂ ਆ ਕੇ ਚਲੇ ਜਾਂਦੇ ਹਨ ਪਰ ਬੁਢਾਪਾ ਅਜਿਹਾ ਹੈ ਜੋ ਆ ਕੇ ਜਾਂਦਾ ਨਹੀਂ ਹੈ ਉਹ ਆ ਕੇ ਠਹਿਰ ਜਾਂਦਾ ਹੈ ਬੁਢਾਪਾ ਹੀ ਅਜਿਹਾ ਹੈ ਜੋ ਜਵਾਨੀ ਦੇ ਰੰਗ ਨੂੰ ਬਦਰੰਗ ਕਰ ਦਿੰਦਾ ਹੈ ਸ਼ਕਤੀ ਨੂੰ ਹੀਨ ਕਰ ਦਿੰਦਾ ਹੈ ਆਕਰਸ਼ਣ ਨੂੰ ਖ਼ਤਮ ਕਰ ਦਿੰਦਾ ਹੈ ਇਸ ਲਈ ਇਸ ਦੁੱਖ-ਦਰਦ ਤੋਂ ਬਚਣ ਲਈ ਅਸੀਂ ਸਾਵਧਾਨ ਹੁੰਦੇ ਹਾਂ
ਅਸੀਂ ਚਾਹੁੰਦੇ ਹਾਂ ਕਿ ਬਜ਼ੁਰਗ ਅਵਸਥਾ ਆਏ ਹੀ ਨਾ ਸਗੋਂ ਬੁਢਾਪਾ ਤਾਂ ਆਉਂਦਾ ਹੀ ਹੈ ਅਸੀਂ ਜਵਾਨ ਦਿਸਣ ਲਈ ਕਿੰਨੇ ਹੀ ਵਾਲ ਕਾਲੇ ਕਰੀਏ, ਸੁੰਦਰਤਾ ਦੇ ਉਤਪਾਦ ਅਪਣਾਈਏ, ਜਿੰਮਾਂ ’ਚ ਜਾਈਏ, ਡਾਕਟਰਾਂ ਦੀਆਂ ਗੋਲੀਆਂ ਖਾਈਏ ਪਰ ਬੁਢਾਪਾ ਤਾਂ ਆਵੇਗਾ ਹੀ ਉਹ ਜੀਵਨ ਦੀ ਗੰਗਾ ਦਾ ਨਿਸ਼ਚਿਤ ਪੜਾਅ ਹੈ ਉੱਥੇ ਆਉਣਾ ਹੀ ਪੈਂਦਾ ਹੈ ਜਦੋਂ ਬੁਢਾਪਾ ਆਉਣਾ ਤੈਅ ਹੈ ਤਾਂ ਉਸ ਦਾ ਡਰ ਕਿਉਂ? ਫਿਰ ਤਾਂ ਉਸ ਦੇ ਸਵਾਗਤ ਦੀ ਤਿਆਰੀ ਸਾਨੂੰ ਕਰਨੀ ਚਾਹੀਦੀ ਹੈ
Also Read :-
Table of Contents
ਬੁਢਾਪੇ ਦਾ ਡਰ ਜਾਂ ਮੌਤ ਦਾ:-
ਇਹ ਡਰ ਬੁਢਾਪੇ ਦੀ ਅਸਹਾਇ ਹਾਲਤ ਦਾ ਤਾਂ ਹੈ ਹੀ ਸਗੋਂ ਇਸ ’ਚ ਮੌਤ ਦਾ ਡਰ ਵੀ ਛੁਪਿਆ ਹੈ ਕਿਹੋ ਜਿਹੀ ਵੀ ਹਾਲਤ ਹੋਵੇ, ਕੋਈ ਮਰਨਾ ਨਹੀਂ ਚਾਹੁੰਦਾ ਮਨੁੱਖ ਹੀ ਨਹੀਂ, ਪ੍ਰਾਣੀ ਅਮਰ ਹੋਣਾ ਚਾਹੁੰਦਾ ਹੈ ਜੀਵਨ ਦੀ ਇਹ ਅਭਿਲਾਸ਼ਾ ਕੁਦਰਤੀ ਹੈ ਬੁਢਾਪਾ ਮੌਤ ਤੋਂ ਪਹਿਲਾਂ ਦਾ ਪੜਾਅ ਹੈ ਮੌਤ ਤੋਂ ਪਹਿਲਾਂ ਆਉਂਦਾ ਹੈ ਅਤੇ ਸਾਨੂੰ ਅਸਹਾਇ ਬਣਾ ਕੇ ਮੌਤ ਕੋਲ ਲੈ ਜਾਂਦਾ ਹੈ ਬੁਢਾਪੇ ਦਾ ਡਰ ਮੌਤ ਦਾ ਡਰ ਵੀ ਹੈ ਜੋ ਸੁਭਾਵਿਕ ਹੈ ਪਰ ਅਮਰ ਅੱਜ ਤੱਕ ਤਾਂ ਕੋਈ ਹੋਇਆ ਨਹੀਂ ਪਤਾ ਨਹੀਂ ਕਿੰਨੇ ਰਾਜਾ-ਮਹਾਰਾਜਾ ਅਤੇ ਵਿਗਿਆਨਕ ਬੁਢਾਪੇ ਨੂੰ ਟੱਪ ਕੇ ਜਵਾਨ ਬਣੇ ਰਹਿਣ ਲਈ ਸੋਧ ਕਰਦੇ ਰਹੇ ਪਰ ਆਖਰ ’ਚ ਹਾਰ ਗਏ ਸਾਡੀ ਰਾਇ ’ਚ ਇਹ ਚੰਗਾ ਹੀ ਹੋਇਆ ਜੇਕਰ ਮੌਤ ਨਾ ਹੁੰਦੀ ਤਾਂ ਇਹ ਦੁਨੀਆਂ ਕਿਹੋ ਜਿਹੀ ਹੁੰਦੀ ਇਸ ਦੀ ਕਲਪਨਾ ਕਰੋ- ਤੁਸੀਂ ਕੰਬ ਜਾਓਗੇ
ਸਵਾਗਤ ਕਰੋ ਬੁਢਾਪੇ ਦਾ:-
ਉਪਰੋਕਤ ਹਾਲਤ ’ਚ ਖੂਬ ਸੋਚ ਵਿਚਾਰ ਲਓ ਤੁਸੀਂ ਪਾਓਗੇ ਕਿ ਬੁਢਾਪੇ ਤੋਂ ਬਚਣ ਦਾ ਕੋਈ ਮਾਰਗ ਨਹੀਂ ਹੈ ਉਹ ਤਾਂ ਆਉਣ ਵਾਲਾ ਹੀ ਹੈ ਤੁਸੀਂ ਵਾਲ ਕਾਲੇ ਕਰੋ, ਡਾਕਟਰ ਦੀ ਰਾਇ ਲਓ, ਦਵਾਈ ਖਾਓ ਪਰ ਉਮਰ ਰੂਪੀ ਨਦੀ ਲਗਾਤਾਰ ਵਹਿ ਰਹੀ ਹੈ ਉਸ ’ਚ ਬਦਲਾਅ ਆ ਰਿਹਾ ਹੈ ਅਤੇ ਇਹ ਬਦਲਾਅ ਬੁਢਾਪੇ ਤੱਕ ਚੱਲੇਗਾ ਅਤੇ ਅਖੀਰਲਾ ਆਰਾਮ ਮੌਤ ਦੇ ਰੂਪ ’ਚ ਹੀ ਹੈ ਅਸੀਂ ਇੱਕ ਦਿਨ ’ਚ ਬਜ਼ੁਰਗ ਨਹੀਂ ਹੁੰਦੇ ਬਜ਼ੁਰਗ ਹੋਣ ਦੀ ਪ੍ਰਕਿਰਿਆ ਜਨਮ ਨਾਲ ਚੱਲਦੀ ਹੈ ਜਦੋਂ-ਜਦੋਂ ਅਸੀਂ ਜਨਮ ਦਿਨ ਮਨਾਉਂਦੇ ਹਾਂ ਅਸੀਂ ਜੀਵਨ ਦੀ ਯਾਤਰਾ ਦਾ ਇੱਕ ਕਦਮ ਪੂੂਰਾ ਕਰ ਚੁੱਕੇ ਹੁੰਦੇ ਹਾਂ ਜਨਮ ਦਿਨ ਸਾਡੀ ਜੀਵਨ ਯਾਤਰਾ ਦਾ ਸਮੀਖਿਆ ਦਿਨ ਹੈ ਸਾਨੂੰ ਇਸ ਦਿਨ ਜੀਵਨ ਜਿਸ ਰੂਪ ’ਚ ਹੈ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ ਬਜ਼ੁਰਗ ਹੋਣ ਤੋਂ ਡਰਨਾ ਮਰਨ ਤੋਂ ਡਰਨਾ ਹੈ, ਇਹ ਸੋਚ ਕੇ ਬਜ਼ੁਰਗ ਅਵਸਥਾ ਦੇ ਸਵਾਗਤ ਦੀ ਤਿਆਰੀ ਕਰਨੀ ਚਾਹੀਦੀ ਹੈ
ਜੇਕਰ ਅਸੀਂ ਮਾਨਸਿਕ ਤੌਰ ਤੋਂ ਤਿਆਰ ਹੋਏ ਤਾਂ ਬਜ਼ੁਰਗ ਅਵਸਥਾ ਦਾ ਆਨੰਦ ਅਸੀਂ ਲੈ ਸਕਾਂਗੇ ਕਰੋੜਾਂ ਔਰਤਾਂ-ਪੁਰਸ਼ ਬੁਢਾਪੇ ਦਾ ਆਨੰਦ ਇਸੇ ਦੁਨੀਆਂ ’ਚ ਲੈ ਰਹੇ ਹਨ ਉਨ੍ਹਾਂ ਦੇ ਤਜ਼ਰਬੇ ਉਪਲੱਬਧ ਹਨ ਉਨ੍ਹਾਂ ਦਾ ਲਾਭ ਲਓ ਬੁਢਾਪੇ ਦੇ ਸਵਾਗਤ ਦੀ ਤਿਆਰੀ ਕਰੋ ਤਾਂ ਕਿ ਬੁਢਾਪੇ ’ਚ ਵੀ ਉਤਸ਼ਾਹ, ਉਮੰਗ ਅਤੇ ਆਨੰਦ ਬਣਿਆ ਰਹੇ ਬਜ਼ੁਰਗ ਅਵਸਥਾ ਤੋਂ ਬਚਣ ਦਾ ਇੱਕੋ-ਇੱਕ ਉਪਾਅ ਹੈ ਬਚਪਨਾ ਬਚਾ ਕੇ ਰੱਖਣਾ ਅਸੀਂ ਬਚਪਨ ’ਚ ਸਿੱਖਦੇ ਹਾਂ ਜਵਾਨੀ ’ਚ ਅਨੁਭਵ ਕਰਦੇ ਹਾਂ ਅਤੇ ਬਜ਼ੁਰਗ ਅਵਸਥਾ ’ਚ ਸਮਝਦੇ ਹਾਂ ਜੇਕਰ ਅਸੀਂ ਬਚਪਨ ਦੇ ਗੁਣ ਸਿੱਖਣ ਨੂੰ ਬਣਾਏ ਰੱਖੀਏ ਤਾਂ ਫਿਰ ਆਨੰਦ ਹੀ ਆਨੰਦ ਹੈ ਸਿੱਖਣਾ ਕਦੇ ਖਤਮ ਨਹੀਂ ਹੁੰਦਾ
ਸੋਚੋ ਬੱਚਾ ਕਿਵੇਂ ਸਿੱਖਦਾ ਹੈ ਬੱਚਾ ਖੁੱਲ੍ਹੀਆਂ ਅੱਖਾਂ ਨਾਲ ਸੰਸਾਰ ਦੇਖਦਾ ਹੈ ਕਰੋੜਾਂ ਸੁਫਨੇ ਹੁੰਦੇ ਹਨ ਉਸ ਦੀਆਂ ਅੱਖਾਂ ’ਚ ਉਹ ਕਦੇ ਹੰਕਾਰ ’ਚ ਡੁੱਬਦਾ ਨਹੀਂ, ਈਰਖਾ-ਦੁਵੈਸ਼ ਜਾਣਦਾ ਹੀ ਨਹੀਂ ਉਹ ਸਿਰਫ ਪ੍ਰੇਮ ਦੀ ਭਾਸ਼ਾ ਜਾਣਦਾ ਹੈ ਉਹ ਗੁੱਸੇ ਹੋ ਜਾਂਦਾ ਹੈ ਤਾਂ ਮਨਾਉਣਾ ਨਹੀਂ ਪੈਂਦਾ ਥੋੜ੍ਹੀ ਹੀ ਦੇਰ ’ਚ ਉਹ ਪਹਿਲਾਂ ਵਾਂਗ ਹੋ ਜਾਂਦਾ ਹੈ, ਭੁੱਲ ਜਾਂਦਾ ਹੈ ਜੋ ਹੋਇਆ ਇੱਕਦਮ ਸਰਲ ਦਿਲ ਹੁੰਦਾ ਹੈ ਬਚਪਨ ਅਸੀਂ ਭੁੱਲ ਜਾਂਦੇ ਹਾਂ ਬਚਪਨ ਨੂੰ, ਨਾ ਹੱਸਣਾ ਜਾਣਦੇ ਹਾਂ, ਨਾ ਮੁਸਕੁਰਾਉਣਾ ਜਾਣਦੇ ਹਾਂ ਤਾੜੀ ਮਾਰ ਕੇ ਨੱਚਣ-ਗਾਉਣ ਦਾ ਤਾਂ ਸਵਾਲ ਹੀ ਨਹੀਂ ਹੈ, ਇਸ ਲਈ ਬਜ਼ੁਰਗ ਅਵਸਥਾ ਸਾਡੇ ਕੋਲ ਚਲੀ ਆਉਂਦੀ ਹੈ ਅਸੀਂ ਬੁਢਾਪੇ ਦਾ ਸਵਾਗਤ ਨਹੀਂ ਕਰ ਪਾਉਂਦੇ
ਚੰਗੇ ਵਿਹਾਰ ਦਾ ਪ੍ਰਤੀਕ ਹੈ ਬੁਢਾਪਾ:-
ਬੁਢਾਪਾ ਆਉਂਦਾ ਨਹੀਂ, ਲਿਆਂਦਾ ਜਾਂਦਾ ਹੈ ਹਰ ਇੱਕ ਨੂੰ ਬੁਢਾਪਾ ਨਹੀਂ ਆਉਂਦਾ ਕੁਝ ਬਚਪਨ ’ਚ ਹੀ ਚਲੇ ਜਾਂਦੇ ਹਨ, ਕੁਝ ਜਵਾਨੀ ’ਚ ਦੁਨੀਆਂ ਛੱਡ ਜਾਂਦੇ ਹਨ, ਕੁਝ ਜਵਾਨੀ ’ਚ ਹੀ ਬੁਢਾਪੇ ਨੂੰ ਅਪਣਾ ਲੈਂਦੇ ਹਨ ਚਾਲੀ ਸਾਲ ਦੇ ਨੌਜਵਾਨ ਵੀ ਖੰਘਦੇ-ਖੰਘਦੇ ਬਿਸਤਰ ’ਤੇ ਕਰਵਟ ਲੈਂਦੇ ਦਿਖਾਈ ਦਿੰਦੇ ਹਨ
ਹੁਣ ਇਹ ਵਿਗਿਆਨਕ ਤੌਰ ’ਤੇ ਸਿੱਧ ਹੋ ਗਿਆ ਹੈ ਕਿ ਸਾਡੀ ਜੀਵਨਸ਼ੈਲੀ ਹੀ ਸਾਡੇ ਜੀਵਨ ਦੀ ਲੰਬਾਈ ਦਾ ਨਿਰਧਾਰਨ ਕਰਦੀ ਹੈ ਜੇਕਰ ਅਸੀਂ ਸ਼ਰਾਬ-ਗਾਂਜਾ-ਭੰਗ ਜਾਂ ਤੰਬਾਕੂ ਦੇ ਰੰਗ ’ਚ ਡੁੱਬੇ ਰਹਾਂਗੇ, ਮਿਹਨਤ ਤੋਂ ਜੀ ਚੁਰਾਵਾਂਗੇ, ਫਾਸਟ-ਫੂਡ ਅਤੇ ਬਾਜ਼ਾਰੀ ਭੋਜਨ ਕਰਾਂਗੇ ਤਾਂ ਜਵਾਨੀ ’ਚ ਹੀ ਬੁਢਾਪਾ ਆ ਜਾਵੇਗਾ ਰੋਗਗ੍ਰਸਤ ਹੋ ਕੇ ਅਸੀਂ ਮੌਤ ਨੂੰ ਪ੍ਰਾਪਤ ਹੋਵਾਂਗੇ ਅਸਲ ’ਚ ਬੁਢਾਪਾ ਆਉਂਦਾ ਨਹੀਂ ਹੈ ਉਹ ਤਾਂ ਅਸੀਂ ਸੱਦਾ ਦੇ ਕੇ ਉਸ ਨੂੰ ਬੁਲਾਉਂਦੇ ਹਾਂ
ਇਸੇ ਤਰ੍ਹਾਂ ਭੋਜਨ ਅਤੇ ਆਰਾਮ ਵੀ ਜੀਵਨਸ਼ੈਲੀ ਦੇ ਬਹੁਤ ਹੀ ਮਹੱਤਵਪੂਰਨ ਅੰਗ ਹਨ ਇਸ ਲਈ ਸ੍ਰੀਮਦਭਗਤਗੀਤਾ ’ਚ ਭੋਜਨ ਅਤੇ ਨੀਂਦ ਸਬੰਧੀ ਵੀ ਸਪੱਸ਼ਟ ਵਿਆਖਿਆ ਕੀਤੀ ਗਈ ਹੈ ਅਤੇ ਨਿਰਦੇਸ਼ ਹੈ ਕਿ ਸਾਡਾ ਭੋਜਨ ਕਿਹੋ ਜਿਹਾ ਹੋਵੇ ਅਤੇ ਅਸੀਂ ਕਿੰਨੀ ਨੀਂਦ ਲਈਏ ਬਜ਼ੁਰਗ ਅਵਸਥਾ ਇੱਕ ਸਫਲ ਜੀਵਨਸ਼ੈਲੀ ਅਤੇ ਚੰਗੇ ਵਿਹਾਰ ਦਾ ਫਲ ਹੈ ਇਹ ਸਿਰਫ ਕੁਦਰਤੀ ਘਟਨਾ ਨਹੀਂ ਹੈ ਜੀਵਨ ’ਚ ਮਨੋਰੰਜਨ ਵੀ ਜ਼ਰੂਰੀ ਹੈ ਮਨੋਰੰਜਨ ਦੇ ਨਾਂਅ ਸਿਨੇਮਾ ਅਤੇ ਟੀਵੀ ਹੀ ਨਹੀਂ ਹਨ ਸਾਡੇ ਬੱਚੇ ਵੀ ਖੇਡਦੇ-ਕੁੱਦਦੇ ਹੱਸਦੇ-ਗਾਉਂਦੇ ਸਾਡਾ ਮਨੋਰੰਜਨ ਕਰਕੇ ਆਨੰਦ ਦਿੰਦੇ ਹਨ ਉਨ੍ਹਾਂ ਨਾਲ ਸਮਾਂ ਬਿਤਾਉਣਾ ਬੁਢਾਪੇ ਨੂੰ ਭਜਾਉਣਾ ਹੈ
ਟਾਮ ਸਟਾਪਰਡ ਕਹਿੰਦੇ ਹਨ ਜੇਕਰ ਤੁਸੀਂ ਆਪਣੇ ਨਾਲ ਬਚਪਨ ਨੂੰ ਰੱਖੋਗੇ ਤਾਂ ਕਦੇ ਖੁਦ ਨੂੰ ਬੁੱਢਾ ਮਹਿਸੂਸ ਨਹੀਂ ਕਰੋਗੇ ਇਹੀ ਹੈ ਉਤਸ਼ਾਹ ਤੇ ਉਮੰਗ ਦਾ ਰਹੱਸ ਸਾਹਿਤਕਾਰ ਵਿੱਦਿਆ ਨਿਵਾਸ ਮਿਸ਼ਰ ‘ਪਰੰਪਰਾ ਬੰਧਨ ਨਹੀਂ’ ’ਚ ਲਿਖਦੇ ਹਨ, ‘ਬੁਢਾਪਾ ਸਰੀਰ ਦਾ ਓਨਾ ਧਰਮ ਨਹੀਂ ਹੈ ਜਿੰਨਾ ਮਨ ਦਾ’ ਕੀ ਸਾਡਾ ਇਹ ਅਨੁਭਵ ਨਹੀਂ ਹੈ? ਵਿਚਾਰ ਕਰੋ ਬੁਢਾਪੇ ਤੋਂ ਡਰ ਕਿਉਂ? ਉਹ ਤਾਂ ਆਉਣਾ ਹੀ ਹੈ ਉਸ ਦਾ ਆਨੰਦ ਲੈਣ ਲਈ ਤਿਆਰੀ ਕਰੋ ਸਾਹਿਤਕਾਰ ਵ੍ਰੰਦਾਵਨ ਲਾਲ ਵਰਮਾ ਮ੍ਰਿਗਨੈਨੀ ’ਚ ਲਿਖਦੇ ਹਨ ਕਿ ਕੰਮ ਕਰਨ ਵਾਲਾ ਮਰਨ ਦੇ ਕੁਝ ਘੰਟਿਆਂ ਤੋਂ ਪਹਿਲਾਂ ਹੀ ਬੁੱਢਾ ਹੁੰਦਾ ਹੈ, ਇਸ ਲਈ ਚੰਗੇ ਕੰਮ ਕਰੋ, ਅਨੁਭਵ ਵੰਡੋ ਬੁਢਾਪੇ ਤੋਂ ਡਰੋ ਨਾ ਉਸ ਨੂੰ ਆਨੰਦਮਈ ਬਣਾਓ
ਸੱਤਿਆ ਨਾਰਾਇਣ ਭਟਨਾਗਰ