ਦਵਾਈ ਨਹੀਂ, ਸਿਹਤਮੰਦ ਜੀਵਨ ਸ਼ੈਲੀ ਅਪਣਾਓ

ਕੋਈ ਵੀ ਬਿਮਾਰੀ ਹੋ ਜਾਵੇ ਤਾਂ ਲੋਕਾਂ ਨੂੰ ਗੋਲੀ ਖਾਣਾ ਆਸਾਨ ਲੱਗਦਾ ਹੈ ਕਿਸੇ ਵੀ ਬਿਮਾਰੀ ਤੋਂ ਬਚਣ ਲਈ 10-11 ਗੋਲੀਆਂ ਰੋਜ਼ ਖਾਣ ਨੂੰ ਤਿਆਰ ਹੋ ਜਾਂਦੇ ਹਨ ਜਦਕਿ ਜੀਵਨਸ਼ੈਲੀ ਨੂੰ ਬਦਲ ਕੇ ਕਈ ਬਿਮਾਰੀਆਂ ਅਤੇ ਗੋਲੀਆਂ ਤੋਂ ਬਚਿਆ ਜਾ ਸਕਦਾ ਹੈ ਲੋਕ ਅੱਜ-ਕੱਲ੍ਹ ਸਰਲ ਤਰੀਕੇ ਭਾਵ ਸਿਹਤਮੰਦ ਜੀਵਨਸ਼ੈਲੀ ਨੂੰ ਨਾ ਅਪਣਾ ਕੇ ਗੋਲੀਆਂ ਦੇ ਸਹਾਰੇ ਕਿਸੇ ਵੀ ਬਿਮਾਰੀ ਤੋਂ ਰਾਹਤ ਚਾਹੁੰਦੇ ਹਨ ਕਾਰਨਾਂ ਨੂੰ ਦੂਰ ਕਰਨਾ ਹੀ ਨਹੀਂ ਚਾਹੁੰਦੇ

ਦਵਾਈ ਦੀ ਗੋਲੀ ਦੀ ਜ਼ਰੂਰਤ ਨਹੀਂ ਹੈ ਪਰ ਅਸੀਂ ਉਸ ਨੂੰ ਹੁਣ ਜ਼ਰੂਰਤ ਹੀ ਨਹੀਂ ਸਗੋਂ ਜ਼ਰੂਰੀ ਵੀ ਬਣਾਉਂਦੇ ਜਾ ਰਹੇ ਹਾਂ ਦਵਾਈ ਗੋਲੀ ਨੂੰ ਸਾਰਟਕਟ ਮੰਨਣਾ ਨਾ-ਸਮਝੀ ਹੈ ਸਾਰੀਆਂ ਦਵਾਈਆਂ ਦਾ ਆਪਣਾ ਬੁਰਾ ਪ੍ਰਭਾਵ ਹੁੰਦਾ ਹੈ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਹ ਦਵਾਈਆਂ ਕੁਝ ਦਿਨਾਂ ਬਾਅਦ ਆਪਣੇ ਆਪ ਨਕਾਰਾ ਹੋ ਜਾਂਦੀਆਂ ਹਨ ਇਨ੍ਹਾਂ ਨੂੰ ਬਦਲਣਾ ਪੈਂਦਾ ਹੈ ਜਦਕਿ ਸਿਹਤਮੰਦ ਜੀਵਨਸ਼ੈਲੀ ਹਰ ਪੱਖੋਂ ਲਾਭਦਾਇਕ ਹੈ ਇਹ ਸਰੀਰ, ਸਿਹਤ ਅਤੇ ਧਨ ਨੂੰ ਬਚਾਉਂਦੀ ਹੈ ਸਿਹਤਮੰਦ ਜੀਵਨਸ਼ੈਲੀ ਦਾ ਉਮਰ ਭਰ ਮਹੱਤਵ ਰਹਿੰਦਾ ਹੈ ਸਿਹਤਮੰਦ ਰਹਿਣ ਲਈ ਗੋਲੀ ਬਦਲਣ, ਡਾਕਟਰ ਬਦਲਣ ਦੀ ਬਜਾਏ ਬੇਤਰਤੀਬੀ ਜੀਵਨਸ਼ੈਲੀ ਦੀ ਜਗ੍ਹਾ ਸਿਹਤਮੰਦ ਸੰਜਮ ਜੀਵਨਸ਼ੈਲੀ ਅਪਣਾਓ

Also Read :-

ਜਲਦੀ ਸੌਂਵੋ, ਜਲਦੀ ਜਾਗੋ:-

ਸਾਰਿਆਂ ਦੀ ਜ਼ਿੰਦਗੀ ’ਚ ਜਲਦੀ ਸੌਣ ਅਤੇ ਜਲਦੀ ਜਾਗਣ ਦਾ ਬਹੁਤ ਮਹੱਤਵ ਹੈ ਜੈਵਿਕ ਘੜੀ ਜੋ ਸੂਰਜ ’ਤੇ ਆਧਾਰਿਤ ਹੈ, ਉਸ ਦੇ ਅਨੁਸਾਰ ਸੌਣ, ਜਾਗਣ ਦਾ ਬਹੁਤ ਮਹੱਤਵ ਹੈ ਸਵੇਰ ਦੀ ਹਵਾ ਨੂੰ ਅੰਮ੍ਰਿਤ ਅਤੇ ਪ੍ਰਾਣ ਹਵਾ ਕਿਹਾ ਗਿਆ ਹੈ ਇਹ ਸੌ ਰੋਗਾਂ ਦੀ ਇੱਕ ਦਵਾਈ ਹੈ ਫੈਲਦੇ ਉਜ਼ਾਲੇ ਨੂੰ ਦੇਖਣਾ ਅਤੇ ਕੁਦਰਤ ਦਾ ਸਵੇਰ ਦਾ ਰੂਪ ਅਦਭੁੱਤ ਅਨੁਭਵ ਕਰਾਉਂਦਾ ਹੈ ਉਘਦੇ ਸੂਰਜ ਦੀਆਂ ਸੋਨ ਕਿਰਨਾਂ ਤੋਂ ਅਦਭੁੱਤ ਲਾਭ ਮਿਲਦਾ ਹੈ ਤਨ-ਮਨ ਇਸ ਨਾਲ ਖਿੜਿ੍ਹਆ ਰਹਿੰਦਾ ਹੈ

ਯੋਗ-ਪ੍ਰਾਣਾਯਾਮ ਕਿਰਤ-ਕਸਰਤ:

ਆਲਸ ਸਰੀਰ ਨੂੰ ਰੋਗੀ ਬਣਾਉਂਦਾ ਹੈ ਯੋਗ, ਪ੍ਰਾਣਾਯਾਮ ਅਤੇ ਕਿਰਤ ਕਸਰਤ ਸਰੀਰ ਨੂੰ ਸਿਹਤਮੰਦ ਲਾਭ ਦਿਵਾਉਂਦੇ ਹਨ ਇਸ ਨਾਲ ਸਰੀਰ ਚੁਸਤ-ਦੁਰੱਸਤ ਅਤੇ ਸਿਹਤਮੰਦ ਚੰਚਲ ਰਹਿੰਦਾ ਹੈ ਇਹ ਸਰੀਰ ਨੂੰ ਮਜ਼ਬੂਤ ਅਤੇ ਲਚੀਲਾ ਬਣਾਉਂਦਾ ਹੈ ਕਸਰਤ ਦੇ ਰੂਪ ’ਚ ਪੈਦਲ ਚੱਲਣਾ, ਭੱਜਣਾ, ਕੁੱਦਣਾ, ਰੱਸੀ ਕੁੱਦਣਾ, ਸਾਇਕਲ ਚਲਾਉਣਾ, ਤੈਰਨਾ, ਨੱਚਣਾ ਆਦਿ ਕਿਸੇ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਕਿਰਤ ਕਰਨ ਤੋਂ ਪਿੱਛੇ ਹਟਣਾ ਗਲਤ ਹੈ

ਸਾਫ-ਸਫਾਈ:-

ਆਪਣੇ ਬਾਹਰ ਅੰਦਰ ਅਤੇ ਘਰ ਦੇ ਬਾਹਰ-ਅੰਦਰ ਦੀ ਸਾਫ-ਸਫਾਈ ਨਾਲ ਵੀ ਸਰੀਰ ਸਿਹਤਮੰਦ ਰਹਿੰਦਾ ਹੈ ਸਾਫ ਧੋਤੇ ਕੱਪੜਿਆਂ ਨਾਲ ਸਰੀਰ ਹਮੇਸ਼ਾ ਤਰੋਤਾਜ਼ਾ ਰਹਿੰਦਾ ਹੈ ਜੋ ਹਰ ਥਾਂ ਸਫਾਈ ਨੂੰ ਅਪਣਾਉਂਦਾ ਹੈ, ਉਹ ਹਮੇਸ਼ਾ ਨਿਰੋਗੀ ਰਹਿੰਦਾ ਹੈ

ਰੋਜ਼ਾਨਾ ਸਮੇਂ ਅਨੁਸਾਰ ਨਾਸ਼ਤਾ:

ਰਾਤ ਦੇ ਭੋਜਨ ਤੋਂ ਬਾਅਦ ਲੰਬਾ ਅੰਤਰਾਲ ਹੋ ਜਾਂਦਾ ਹੈ ਇਸ ਲਈ ਅਜਿਹੇ ’ਚ ਨਾਸ਼ਤੇ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਇਹ ਪੂਰਨ ਪੌਸ਼ਟਿਕ ਹੋਣਾ ਚਾਹੀਦਾ ਹੈ ਇਹ ਦਿਨ ਦੀ ਕਾਰਜ ਸਮੱਰਥਾ ਅਤੇ ਇਕਾਗਰਤਾ ਨੂੰ ਵਧਾਉਂਦਾ ਹੈ ਦਿਮਾਗ ਨੂੰ ਤੰਦਰੁਸਤ ਰੱਖਦਾ ਹੈ

ਜਲਪਾਣ:-

ਜਲਪਾਣ ਭਾਵ ਪਾਣੀ ਦੀ ਵਰਤੋਂ ਕਰਨਾ ਸਾਨੂੰ ਰੋਜ਼ਾਨਾ ਲੋਂੜੀਦੀ ਮਾਤਰਾ ’ਚ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ ਪਾਣੀ ਨਾਲ ਦਿਮਾਗ ’ਚ ਤਰਾਵਟ ਰਹਿੰਦੀ ਹੈ ਗਰਮੀ ਨਹੀਂ ਚੜ੍ਹਦੀ ਹੈ ਇਹ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਚਮੜੀ ਨੂੰ ਨਮ, ਚੀਕਣਾ ਅਤੇ ਚਮਕੀਲਾ ਬਣਾਉਂਦਾ ਹੈ ਇਹ ਸਰੀਰ ਦੇ ਅੰਗਾਂ ’ਚ ਪਾਣੀ ਦੇ ਪੱਧਰ ਨੂੰ ਬਣਾਈ ਰੱਖਦਾ ਹੈ ਇਹ ਸਰੀਰ ਨੂੰ ਜਵਾਨ ਬਣਾਈ ਰੱਖਦਾ ਹੈ ਇਹ ਸਰੀਰ ਦਾ ਤਾਪ ਕੰਟਰੋਲ ’ਚ ਰੱਖਦਾ ਹੈ ਪਿਆਸ ਲੱਗਣ ਦਾ ਇੰਤਜਾਰ ਨਾ ਕਰਕੇ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ

ਤਨਾਅ-ਉਦਾਸੀ ਤੋਂ ਬਚੋ:-

ਤਨਾਅ, ਉਦਾਸੀ, ਜੀਵਨ ਦੀ ਕਾਰਜ-ਸਮੱਰਥਾ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਸਰੀਰ ਬਿਮਾਰ ਹੁੰਦਾ ਹੈ, ਇਸ ਤੋਂ ਬਚੋ ਚਿੰਤਾ ਅਤੇ ਜਲਦਬਾਜ਼ੀ ਤੋਂ ਦੂਰ ਰਹੋ

ਹੱਸੋ-ਹਸਾਓ:-

ਹਾਸਾ ਵੀ ਦਵਾਈ ਦਾ ਕੰਮ ਕਰਦਾ ਹੈ ਇਸ ਲਈ ਜਦੋਂ ਵੀ ਮੌਕਾ ਮਿਲੇ, ਜੀਅ ਭਰ ਕੇ ਹੱਸਣਾ ਚਾਹੀਦਾ ਹੈ ਹਾਸੇ ਨਾਲ ਸਿਹਤ ਅਤੇ ਕਾਰਜ-ਸਮੱਰਥਾ ’ਤੇ ਸਕਾਰਾਤਮਕ ਅਸਰ ਪੈਂਦਾ ਹੈ

ਸੰਜਮ ਖੁਰਾਕ:-

ਭੋਜਨ ਪੌਸ਼ਟਿਕ ਹਲਕਾ ਅਤੇ ਸਾਦਾ ਹੋਵੇ ਭੋਜਨ ਨੂੰ ਆਰਾਮ ਨਾਲ ਚਬਾ-ਚਬਾ ਕੇ ਗ੍ਰਹਿਣ ਕਰੋ ਭੋਜਨ ’ਚ ਫਲ-ਸਬਜ਼ੀ, ਸਲਾਦ, ਸੂਪ, ਰਾਇਤਾ, ਦਹੀਂ ਨੂੰ ਸ਼ਾਮਿਲ ਕਰੋ ਚਾਹ, ਕਾਫੀ ਆਦਿ ਤੋਂ ਬਚੋ ਭੋਜਨ ’ਚ ਤੇਲ, ਲੂਣ, ਸ਼ੱਕਰ, ਮੈਦਾ, ਘਿਓ ਘੱਟ ਕਰ ਦਿਓ

ਭਰਪੂਰ ਨੀਂਦ ਲਓ:-

ਰਾਤ ਨੂੰ ਭੋਜਨ ਹਲਕਾ ਹੋਵੇ ਸੌਣ ਤੋਂ ਪਹਿਲਾਂ ਹੱਥ, ਪੈਰ, ਮੂੰਹ ਧੋ ਲਓ ਹਲਕਾ ਗਰਮ, ਮਿੱਠਾ ਦੁੱਧ ਪੀਓ ਜਦੋਂ ਵੀ ਨੀਂਦ ਆਏ, ਬਿਸਤਰ ’ਤੇ ਜਾਓ ਨੀਂਦ ਭਰਪੂਰ ਲਓ ਜਲਦੀ ਸੌਂਵੋ, ਜਲਦੀ ਉੱਠੋ, ਅਜਿਹਾ ਯਤਨ ਕਰੋ ਨੀਂਦ ਨਾਲ ਬਿਮਾਰੀ ਦੂਰ ਹੁੰਦੀ ਹੈ ਵਿਅਕਤੀ ਨਿਰੋਗ ਰਹਿੰਦਾ ਹੈ ਸਰੀਰ ਦੀ ਟੁੱਟ-ਫੁੱਟ ਦੀ ਮੁਰੰਮਤ ਹੁੰਦੀ ਹੈ ਦਿਲ, ਦਿਮਾਗ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ
ਸੀਤੇਸ਼ ਕੁਮਾਰ ਦਿਵੇਦੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!